Back ArrowLogo
Info
Profile

          ਜਦ ਗੁਰੂ ਜੀ ਪੁੱਜੇ ਤਾਂ ਸੱਜਣ ਨੇ ਬਹੁਤ ਆਦਰ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਉਸ ਦੇ ਮੋਢੇ ਦੀ ਤਰਫ਼ ਦੇਖ ਹੱਸੇ ਤੇ ਹੱਸ ਕੇ ਕਿਹਾ, 'ਤੇਰਾ ਨਾਮ ਕਿਆ ਹੈ ?' ਉਸ ਕਿਹਾ: 'ਜੀ. ਮੇਰਾ ਨਾਮ ਸਜਣੁ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਦਹੁਰਾ ਕੇ ਕਿਹਾ : 'ਜਿ ਤੇਰਾ ਨਾਮ ਸਜਣੁ ਹੈ।' ਇਹ ਸੁਣਦੇ ਉਸ ਵਿਚ ਹਲਚਲ ਮੱਚ ਗਈ। ਰਾਤ ਕਾਫ਼ੀ ਹੋ ਗਈ ਪਰ ਬਾਬਾ ਜੀ ਉਸੇ ਤਰ੍ਹਾਂ ਟਿਕੇ ਰਹੇ। ਸੱਜਣ ਆਪੂੰ ਆ ਕੇ ਆਖਣ ਲੱਗਾ : ‘ਬਾਬਾ ਸੋ ਵੀ। ਗੁਰੂ ਜੀ ਨੇ ਫਿਰ ਮੋੜਵਾਂ ਉੱਤਰ ਦਿੱਤਾ, 'ਸੱਜਣੇ। ਇਕ ਸ਼ਬਦ ਖ਼ੁਦਾਇ ਦੀ ਬੰਦਗੀ ਦਾ ਆਖਿ ਕਰ ਸੋਵਹਿਗੇ ।' ਬਾਬੇ ਨੇ ਸ਼ਬਦ ਗਾਇਆ:

'ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ।

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ।'

ਤੇ ਜਦ ਇਸ ਤੁਕ :

'ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ।

ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨਿ''

ਨੂੰ ਗਾਇਆ।

          ਤਾਂ ਸੱਜਣ ਨੇ ਆ ਕੇ ਚਰਨ ਪਕੜੇ ਤੇ ਕਿਹਾ :

          'ਇਸ ਬੋਲ ਦੇ ਸਾਥ ਅਰੁ ਤੇਰੇ ਦਰਸ਼ਨ ਸਾਥਿ ਮੇਰਾ ਮਨ ਫਿਰਿਆ ਹੈ। ਪਾਪ ਦਿਸਟਿ ਮਿਟ ਗਈ ਹੈ, ਧਰਮ ਦਿਸਟਿ ਭਈ ਹੈ। ਮੈਨੂੰ ਸਮਝਾਉ।' ਗੁਰੂ ਜੀ ਨੇ ਕਿਹਾ

          'ਭਲੇ ਲੋਕਾ। ਤੇਰਾ ਨਾਉਂ ਸੱਜਣ ਹੈ ਤਾਂ ਤੂੰ ਦੁਸ਼ਮਣਾਂ ਦੇ ਕਰਮ ਕਿਉਂ ਕਰਦਾ ਹੈ। ਇਹ ਮਤੁ ਜਾਣ ਕਿ ਕੋਈ ਦੇਖਦਾ ਨਹੀਂ। ਉਹ ਪਰਵਰਦਗਾਰ ਸਭ ਕੁਝ ਦੇਖਦਾ ਬੁਝਦਾ ਹੈ। ਉਸ ਨੇ ਹੁਕਮ ਮੰਨ ਕੇ ਜੀਵਨ ਸੁਚੱਜਾ ਕਰਨ ਦਾ ਪ੍ਰਣ ਕੀਤਾ। ਮਹੱਲ ਢਾਹ ਦਿੱਤਾ ਤੇ ਸਾਰਾ ਮਾਲ ਧਨ ਲੋੜਵੰਦਾਂ ਨੂੰ ਵੰਡ ਦਿੱਤਾ। ਜਨਮ ਸਾਖੀ ਦੇ ਸ਼ਬਦਾਂ ਵਿਚ :

'ਜਿੱਥੇ ਖ਼ੂਨ ਹੋਦੇ ਉਥੇ ਧਰਮਸਾਲਾ ਬੱਧਾ ਆਨੁ। ਜਿੱਥੇ ਬੂ ਬੂ ਪਹਰਿਆ (ਚੀਕ ਚਿਹਾੜਾ) ਹੁੰਦਾ ਸੀ ਉਥੇ ਬੈਠ ਕਰਿ ਕੀਰਤਨ ਪਰਮੇਸ਼ਰ ਕਾ ਲਗਾ ਕਰਨ। ਜਿ ਜੀਅ ਨੂੰ ਮਾਰਦੇ ਸੇ, ਸਿ ਜੇ ਕੋਇ ਆਇ ਲੇਹ ਸੁ ਸੁਖਾਲਾ ਰਖੀਐ। ਅਭੜਵੰਜ (ਯਕ ਦਮ, ਬੁੜ-ਬੁੜਾ ਕੇ। ਉੱਠ ਕੇ ਪਰਉਪਕਾਰ ਨੂੰ ਜਾਂਦਾ। ਬਸ, ਗੁਰੂ ਬਾਬੇ ਦੇ ਦਰਸ਼ਨ ਲੱਗਿਆ 'ਨਾਮ ਦਾਨ ਇਸ਼ਨਾਨ ਕਮਾਵਣ ਲੱਗਾ ਤੇ ਉਸ ਪਿੱਛੇ ਕਈ ਹੋਰ ਤਰੈ। ਇਹ ਹੈ ਗੁਰੂ ਨਾਮ ਦੀ ਅਜ਼ਮਤ : 'ਜਿੱਥੇ ਖੂਨ ਹੁੰਦੇ ਸਨ ਉੱਥੇ ਹੀ ਲੋਕਾਂ ਨੂੰ ਜੀਵਨ ਦਾਨ ਮਿਲਿਆ। '

          ਉੱਚ ਸ਼ਰੀਫ : ਤੁਲੱਭੇ ਤੋਂ ਗੁਰੂ ਜੀ ਨਗਾਹੇ, ਉੱਚ ਦੇ ਅਸਥਾਨ ਤੇ ਪੁੱਜੇ। ਉੱਚ

156 / 237
Previous
Next