Back ArrowLogo
Info
Profile

ਲਾਹੌਰ ਤੇ ਕਰਾਚੀ ਨੂੰ ਪੰਜ ਨੰਦ ਦੇ ਅਸਥਾਨ 'ਤੇ ਮਿਲਾਂਦਾ ਹੈ। ਉੱਥੇ ਆਪ ਜੀ ਨੂੰ ਪੀਰ ਬਹਾਉਦ-ਦੀਨ ਮੁਲਤਾਨ ਦੇ, ਮਸਤ ਕਲੰਦਰ ਤੇ ਮਖਦੂਮ ਉੱਚ ਵਾਲੇ ਮਿਲੇ। ਉੱਚ ਵਿਖੇ ਪੰਜ ਯਾਦਗਾਰਾਂ ਗੁਰੂ ਮਹਾਰਾਜ ਦੀਆਂ ਪਈਆਂ ਹਨ ਤੇ ਕੋਈ ਵੀ ਦਰਸ਼ਨ ਕਰਨਾ ਚਾਹੇ, ਮਖਦੂਮ ਸਾਹਿਬ ਦੇ ਕਾਰਦਾਰ ਕਰਵਾ ਦਿੰਦੇ ਹਨ :

          (੧) ਇਕ ਜੋੜਾ ਮਹਾਰਾਜ ਦੀਆਂ ਖੜਾਵਾਂ।

          (੨) ਇਕ ਬੈਰਾਗਨ ਜਿਸ 'ਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ।

          (੩) ਪੱਥਰ ਦਾ ਇਕ ਗੁਰਜ।

          (੪) ਦੋ ਪੱਥਰ ਦੇ ਕੜ੍ਹੇ।

          (੫) ਇਕ ਕਿਸ਼ਤੀ ਜੋ ਡੇਢ ਫੁੱਟ ਲੰਬੀ ਤੇ ਇਕ ਫੁੱਟ ਚੌੜੀ ਹੈ।

          ਇਹ ਮਨੌਤ ਹੈ ਕਿ ਇਸ ਕਿਸ਼ਤੀ ਦੇ ਚਾਰ ਕਿਨਾਰਿਆਂ 'ਤੇ ਬੈਠ ਕੇ ਗੁਰੂ ਨਾਨਕ, ਪੀਰ ਬਹਾਉਦ-ਦੀਨ: ਮਸਤ ਕਲੰਦਰ ਤੇ ਮਖ਼ਦੂਮ ਨੇ ਪੰਜ ਨੰਦ ਪਾਰ ਕੀਤਾ ਸੀ।

          ਮਖ਼ਦੂਮ ਦਾ ਪੂਰਾ ਨਾਂ ਰੁਕਨਦੀਨ ਅਬੁਲ ਫ਼ਤਿਹ ਸੀ ਅਤੇ ਉਹ ਮੱਕੇ ਦੇ ਸਯਾਦ ਅਲੀ ਨਕੀ ਦੀ ਸੰਤਾਨ ਵਿਚੋਂ ਸੀ । ਉਸ ਨੂੰ ਗੁਰਮੁਖਿ ਤੇ ਮਨਮੁਖਿ ਦਾ ਭੇਦ ਸਮਝਾਇਆ। ਪੀਰ ਬਹਾਉਦ-ਦੀਨ ਨੂੰ ਨਿਮਰਤਾ ਧਾਰਨ ਲਈ ਕਿਹਾ ਤੇ ਫ਼ਰਮਾਇਆ : 'ਦੁਨੀਆਂ ਹੈ ਤੇ ਕੋਈ ਡੇਰਾ ਲਗਾ ਕੇ ਬੈਠਣ ਦੀ ਥਾਂ ਨਹੀਂ ਹੈ। ਇਹ ਤਾਂ ਸਿਦਕ ਕਮਾਉਣ ਦੀ ਥਾਂ ਪਰਮਾਤਮਾ ਦਾ ਨਾਂ ਪੱਲੇ ਬੰਨ੍ਹਣ ਲਈ ਇਕ ਸਾਧਨ ਹੈ :

'ਦੁਨੀਆਂ ਕੈਸਿ ਮੁਕਾਮੇ ॥

ਕਰਿ ਸਿਦਕੁ ਕਰਣੀ ਖਰਚ ਬਾਧਹੁ ਲਾਗਿ ਰਹੁ ਹਰਨਾਮੇ॥ ੧॥ ਰਹਾਉ॥

ਦਿਨ ਰਵਿ ਚਲੈ, ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥

ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥੮॥੧੭॥

                                                                             (ਸ੍ਰੀ ਰਾਗ ਅਸ਼ਟਪਦੀਆਂ ਮ: ੧, ਪੰਨਾ ੬੪)

          ਉਥੋਂ ਜਾਮਪੁਰ, ਹਨਦ, ਫ਼ਾਜ਼ਲਪੁਰ, ਮੀਰਪੁਰ, ਨੌਸ਼ਹਿਰੇ, ਮਿਠਕੋਟ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਬਣਿਆ ਹੋਇਆ ਹੈ, ਪਾਰ ਕਰਕੇ ਸੱਖਰ, ਭੱਖਰ ਰੋੜੀ ਤੇ ਸਾਧ ਬੇਲੇ ਬੋਹੜ ਹੇਠ ਜਾ ਟਿਕਾਣਾ ਕੀਤਾ। ਸਾਧਾਂ ਨੂੰ ਜ਼ਿੰਦਗੀ ਜੀਵਨ ਦਾ ਰਾਹ ਦਰਸਾ ਕੇ ਸ਼ਿਕਾਰਪੁਰ, ਰੁਕਣ, ਲੜਕਾਣਾ, ਹਲਾਣੀ, ਬੁਲਾਣੀ ਪੁੱਜੇ। ਉਥੇ ਵੀ 'ਗੁਰੂ ਜੀ ਦਾ ਮਕਾਨ' ਕਰਕੇ ਥਾਂ ਹੈ। ਨਾਲ ਜਾਗੀਰ ਵੀ ਲੱਗੀ ਹੋਈ ਹੈ।

          ਨੂਰ ਨੁਸਰਤ : ਇਥੇ ਹੀ ਨੂਰ ਨੁਸਰਤ ਨਾਂ ਦੇ ਆਜੜੀ ਨੇ ਹੱਥੀਂ ਸੇਵਾ ਕੀਤੀ ਅਤੇ ਬਰਕਤ ਪਾਉਣ ਲਈ ਬੇਨਤੀ ਕੀਤੀ। ਆਪ ਜੀ ਨੇ ਉਪਦੇਸ਼ ਦੇਂਦੇ ਕਿਹਾ : 'ਸਭ ਬਰਕਤਾਂ ਨੇਕੀ, ਦਇਆ ਅਤੇ ਧਰਮ ਦਾ ਪੱਲਾ ਨਾ ਛੱਡਣ ਵਿਚ ਹਨ। ਇਨ੍ਹਾਂ ਦਾ ਲੜ ਨਾ ਛੱਡੀਂ।

          ਹਰਾ ਭਰਾ ਘਾਹ ਮੇਰਾ ਗਲੀਚਾ : ਉਥੇ ਹੀ ਇਕ ਦਾਊਦ ਨਾਂ ਦੇ ਜੁਲਾਹੇ ਨੇ ਆਪਣੀ ਹੱਥੀਂ ਬਣਾਇਆ ਇਕ ਗਲੀਚਾ ਭੇਟ ਕੀਤਾ ਅਤੇ ਵਿਛਾ ਕੇ ਬੇਨਤੀ ਕੀਤੀ ਕਿ ਆਪ ਜੀ ਉਸ 'ਤੇ ਆਸਣ ਲਗਾਉ। ਆਪ ਜੀ ਹਰੇ ਭਰੇ ਘਾਹ 'ਤੇ ਹੀ ਬੈਠ ਕੀਰਤਨ

157 / 237
Previous
Next