

ਕਰਦੇ ਰਹੇ ਅਤੇ ਫ਼ਰਮਾਇਆ ਕਿ ਹਰਾ ਭਰਾ ਘਾਹ ਹੀ ਮੇਰਾ ਗਲੀਚਾ ਹੈ। ਦਾਊਦ ਨੇ ਹੱਥ ਜੋੜ ਕਿਹਾ ਕਿ ਇਹ ਗਲੀਚਾ ਤਾਂ ਮੈਂ ਆਪ ਜੀ ਲਈ ਬਣਾਇਆ ਸੀ, ਹੁਣ ਕਿਸ ਨੂੰ ਭੇਟ ਕਰਾਂ ? ਮਹਾਰਾਜ ਨੇ ਉਹ ਕੀਮਤੀ ਗਲੀਚਾ ਲੈ ਕੇ ਕੁੱਤੀ ਤੇ ਕਤੂਰਿਆਂ ਹੇਠਾਂ ਵਿਛਾ ਦਿੱਤਾ ਤੇ ਰਹਿੰਦਾ ਉੱਤੇ ਪਾ ਦਿੱਤਾ, ਕਤੂਰੇ ਸਾਰੀ ਰਾਤ ਸਰਦੀ ਵਿਚ ਠਰੂ-ਠਰੂੰ ਕਰਦੇ ਰਹੇ ਸਨ। ਦਾਊਦ ਤੱਕਦਾ ਹੀ ਰਹਿ ਗਿਆ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਸਾਡੀਆਂ ਸਭ ਖ਼ੁਸ਼ੀਆਂ ਤੇ ਆਰਾਮ ਵਿਅਰਥ ਹਨ ਜੇ ਕੋਲ ਬੈਠਾ ਕੋਈ ਜੀਵ ਦੁਖੀ, ਤੰਗ ਅਤੇ ਰੋਗੀ ਹੈ।
ਫਿਰ ਗਨੀਪੁਰ, ਗੁਮਟ, ਮੋਰਾਘ, ਝੇਰਾ, ਅਮਰ ਕੋਟ, ਟਾਂਡਾ ਅਲਾਹ ਯਾਰ ਖ਼ਾਨ, ਮਦਾਰੀ, ਹੈਦਰਾਬਾਦ ਫਲੋਰੀ ਪੁੱਜੇ। ਉਥੇ ਵੀ ਇਕ ਗੁਰਦੁਆਰਾ ਹੈ। ਲੋਕਾਂ ਨੂੰ ਕਬਰਾਂ, ਮਕਬਰੇ, ਪੀਰਾਂ, ਸਰਵਰਾਂ, ਬਾਲਾ ਸੁੰਦਰੀਆਂ ਦੀ ਪੂਜਾ ਤੋਂ ਵਰਜਦੇ ਹੋਏ ਰਾਜਘਾਟ ਠੱਟਾ ਪੁੱਜੇ। ਉਥੋਂ ਹਿੰਗਲਾਜ ਤੋਂ ਜਹਾਜ਼ ਵਿਚ ਸਵਾਰ ਹੋ ਕੇ ਅਦਨ ਗਏ। ਅਦਨ ਗੁਰੂ ਦਾ ਦਵਾਰਾ ਬਣਿਆ ਹੋਇਆ ਹੈ। ਉਸ ਨੂੰ ਵਲੀ ਹਿੰਦ ਦਾ ਦਾਇਰਾ ਤੇ ਕਈ ਨਾਨਕ ਕਲੰਦਰ ਦਾ ਮੁਕਾਮ ਵੀ ਕਹਿੰਦੇ ਹਨ। ਤਵਾਰੀਖ ਗੁਰੂ ਖਾਲਸਾ ਅਨੁਸਾਰ ਗੁਰੂ ਜੀ ਉਥੋਂ ਜਦੇਹ ਪੁੱਜੇ, ਜੋ ਅਰਬ ਦੀ ਪੱਛਮੀ ਬੰਦਰਗਾਹ ਹੈ। ਇਥੇ ਬੀਬੀ ਹਵਾ ਦੀ ਕਬਰ ਦੇ ਲਾਗੇ ਡੇਰਾ ਕੀਤਾ। ਹਾਜੀਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਸੋਭਾ ਫੈਲ ਰਹੀ ਸੀ।
ਸ਼ਾਹ ਸ਼ਰਫ : ਹਾਜੀਆਂ ਵਿਚ ਇਕ ਸ਼ਾਹ ਸ਼ਰਫ਼ ਨਾਂ ਦਾ ਫ਼ਕੀਰ ਸੀ। ਉਸ ਨੇ ਜੀਵਨ ਤੱਤ ਤੇ ਮੰਤਵ ਸਮਝਣ ਲਈ ਕਈ ਸੁਆਲ ਕੀਤੇ। ਮਹਾਰਾਜ ਨੇ ਹਰ ਕੀਤੇ ਸਵਾਲ ਦਾ ਉੱਤਰ ਸੰਕੁਚਵਾਂ ਤੇ ਢੁੱਕਵਾਂ ਦੇ ਕੇ ਉਸ ਦੀ ਤਸੱਲੀ ਕਰਾਈ।
ਸੁਆਲਾ ਜੁਆਬਾਂ ਦਾ ਵੇਰਵਾ : ਸ਼ਾਹ ਸ਼ਰਫ਼ ਦਾ ਪਹਿਲਾ ਸਵਾਲ ਸੀ ਕਿ ਆਦਿ ਫ਼ਕੀਰੀ ਕੀ ਹੈ ਤੇ ਅੰਤ ਫ਼ਕੀਰੀ ਕੀ ਹੈ? ਮਹਾਰਾਜ ਦਾ ਉੱਤਰ ਸੀ, ਫ਼ਕੀਰ ਦਾ ਅਰੰਭ ਆਪਣੇ ਆਪ ਨੂੰ ਮਿਟਾਉਣ ਵਿਚ ਹੈ. ਫ਼ਨਾ ਅਸਤ ਅਤੇ ਅੰਤ ਇਹ ਜਾਣ ਲੈਣਾ ਹੈ ਕਿ ਕੇਵਲ ਉਸ ਦਾ ਨਾਂ ਰਹਿਣਾ ਹੈ, ਬਕਾ ਅਸਤ। ਉਸ ਦਾ ਅਗਲਾ ਪ੍ਰਸ਼ਨ ਸੀ, ਇਸ ਰਾਹ ਦੀ ਕੁੰਜੀ ਕੀ ਹੈ ? ਮਹਾਰਾਜ ਦਾ ਕਹਿਣਾ ਸੀ. ਅਭਿਆਸ। ਬਗੈਰ ਅਭਿਆਸ ਤੋਂ ਉਸ ਦਾ ਦਰ ਖੁੱਲ੍ਹਦਾ ਨਹੀਂ। ਸਵਾਲ : ਜ਼ੰਜੀਰ ਕੀ ਹੈ? ਮਨੁੱਖ ਕਿਸ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਰੱਖੋ ਕਿ ਵਿਸ਼ਿਆਂ ਵੱਲ ਨਾ ਧਾਵੇ। ਉੱਤਰ : ਬੰਦਗੀ; ਬੰਦਗੀ ਹੀ ਮਨੁੱਖ ਨੂੰ ਕਾਮਾਦਿਕ ਤੋਂ ਬਚਾਏਗੀ।
ਸਵਾਲ : ਮਕਬਰਾ ਕੀ ਹੈ ? ਮਨੁੱਖ ਆਪਣਾ ਟਿਕਾਣਾ ਕਿੱਥੇ ਬਣਾਏ ? ਕਿੱਥੇ ਟਿਕੇ ਕਿ ਘਬਰਾਹਟ ਨਾ ਸਤਾਏ ? ਉੱਤਰ ਵਜੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ: ਹਲੀਮੀ । ਜਿਸ ਨੇ ਹਲੀਮੀ ਨੂੰ ਧਾਰ ਲਿਆ ਉਹ ਟਿਕ ਗਿਆ। ਉਸ ਦੀ ਭੱਜ ਦੌੜ ਮੁਕ ਗਈ।
ਸਵਾਲ : ਗੰਜ ਕੀ ਹੈ ? ਖ਼ਜਾਨਾ ਕਿੱਥੇ ਹੈ, ਜਿੱਥੇ ਇਹ ਵਸਤਾਂ ਪਈਆਂ ਹਨ?
ਉੱਤਰ : ਸਤਿਸੰਗ। ਸਾਰੇ ਭੰਡਾਰ ਸਤਿਸੰਗ ਵਿਚ ਹਨ। ਸਤਿਸੰਗ ਤੋਂ ਹੀ ਸੁਖ ਤੇ ਸਹਿਜ ਪ੍ਰਾਪਤ ਹੁੰਦਾ ਹੈ।