

ਸਵਾਲ : ਚਾਨਣ ਕਿਆ ਹੈ? ਅਸਲ ਰੌਸ਼ਨੀ ਕਿਹੜੀ ਹੈ ਜੋ ਅੰਧ ਗੁਬਾਰ ਵਿਚ ਸਹਾਇਕ ਹੁੰਦੀ ਹੈ? ਜਵਾਬ : ਗਿਆਨ। ਗਿਆਨ ਵਿਚ ਹੀ ਉਹ ਰੌਸ਼ਨੀ ਹੈ ਜੋ ਹਰ ਥਾਵੇਂ ਸਹਾਇਤਾ ਕਰਦੀ ਹੈ।
ਸਵਾਲ : ਪਸਾਰਾ ਕਿਸ ਵਸਤੂ ਦਾ ਕਰਨਾ ਚਾਹੀਦਾ ਹੈ, ਫੈਲਾਓ ਕਿਆ ਹੈ ?
ਉੱਤਰ : ਅਕਲ ਦਾ। ਅਕਲ ਤੋਂ ਬਗੈਰ ਕਿਸੇ ਹੋਰ ਵਸਤੂ ਨੂੰ ਵਧਾਉਣਾ ਠੀਕ ਨਹੀਂ।
ਸਵਾਲ : ਖ਼ੁਸ਼ੀ ਕੀ ਹੈ ? ਖ਼ੁਸ਼ੀ ਕਿਸ ਕਿਸ ਵਿਚੋਂ ਮਿਲਦੀ ਹੈ?
ਉੱਤਰ : ਖ਼ੁਸ਼ੀ ਕੇਵਲ ਦੀਦਾਰ ਵਿਚ ਹੈ। ਉਸ ਦੇ ਮਿਲਿਆਂ ਹੀ ਖ਼ੁਸ਼ੀ ਦੀ ਝਰਨਾਟ ਛਿੜ ਜਾਂਦੀ ਹੈ।
ਸਵਾਲ : ਕਿਹੜਾ ਭੋਜਨ ਕਰਨਾ ਸੋਭਦਾ ਹੈ ?
ਉੱਤਰ : ਸਬੂਰੀ। ਸਬਰ ਹੀ ਦੇਵਤਿਆਂ ਦਾ ਆਹਾਰ ਹੈ। ਸੰਤੋਖ ਤੋਂ ਬਗੈਰ ਕੋਈ ਰੱਜਿਆ ਨਹੀਂ।
ਸਵਾਲ : ਜਾਮਾ ਕਿਆ ਹੈ? ਕੱਪੜੇ ਕਿਹੜੇ ਪਹਿਨੇ ਜਾਣ ?
ਉੱਤਰ : ਸਚਾਈ ਦੇ। ਜਿਸ ਨੇ ਸਚਾਈ ਵਾਲਾ ਜਾਮਾ ਪਹਿਨ ਲਿਆ ਉਹ ਕਦੇ ਨੰਗਾ ਨਹੀਂ ਹੁੰਦਾ।
ਸਵਾਲ : ਧੂੰਆਂ ਕਿਹੜਾ ਫੱਕਣਾ ਚਾਹੀਦਾ ਹੈ ?
ਉੱਤਰ : ਦ੍ਰਿੜ੍ਹ ਬੁੱਧੀ ਅਤੇ ਦ੍ਰਿੜ੍ਹ ਆਸਣ ਰੱਖਣਾ ਹੀ ਠੀਕ ਧੂੰਆ ਹੈ।
ਸਵਾਲ : ਜਿਸ ਘਰ ਵਿਚ ਤੁਸੀਂ ਜਾਣ ਲਈ ਕਹਿੰਦੇ ਹੋ, ਉਹ ਘਰ ਕਿਹੜਾ ਹੈ ?
ਉੱਤਰ : ਬੇਫ਼ਿਕਰੀ ਹੀ ਘਰ ਹੈ ਤੇ ਘਰ ਵਿਚ ਹੀ ਬੇਫ਼ਿਕਰੀ ਹੈ। ਘਰ ਬਣਦਾ ਹੈ ਸਿਫ਼ਤ ਸਾਲਾਹ ਨਾਲ। 'ਜੈ ਘਰਿ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੁ।'
ਸਵਾਲ : ਸੰਸਾਰ ਪਾਰ ਕਰਨ ਲਈ ਕਿਸ਼ਤੀ ਕਿਹੜੀ ਹੈ ? ਬੇੜਾ ਦੱਸੋ।
ਉੱਤਰ : 'ਜਪ ਤਪ ਕਾ ਬੰਧੁ ਬੇੜਲਾ। ਗੁਣ ਇਕੱਤਰ ਕਰਨੇ ਹੀ ਪਾਰ ਹੋਣ ਲਈ ਬੇੜੀ ਹੈ।
ਸਵਾਲ : ਲੰਗੋਟ ਕਿਹੜਾ ਪਹਿਨਣਾ ਚਾਹੀਦਾ ਹੈ ਕਿ ਕਾਮ ਨਾ ਸਤਾਏ ?
ਉੱਤਰ : ਜਤ ਦਾ। ਜਤ ਨੂੰ ਧਾਰਨ ਕਰਨਾ ਹੀ ਲੰਗੋਟ ਬੰਨ੍ਹਣਾ ਹੈ।
ਸਵਾਲ : ਮੁਕਤੀ ਦੀ ਸ਼ਕਲ ਦੱਸੋ। ਮੁਕਤੀ ਕਿਆ ਹੈ?
ਉੱਤਰ : ਮੁਕਤੀ ਸਿਰੜ ਦਾ ਦੂਜਾ ਨਾਂ ਹੈ। ਸੀਸ ਦੇ ਦੇਵੇ ਪਰ ਸਿਰੜ ਨਾ ਦੇਵੇ। ਜੋ ਐਸਾ ਜਾਣ ਲਵੇ ਤਾਂ ਉਹ ਮੁਕਤ ਹੈ।
ਸਵਾਲ : ਜਿੰਦ ਕੀ ਹੈ ? ਮਹਾਰਾਜ ਨੇ ਕਿਹਾ : ਹੱਕ। ਜਦ ਉਨ੍ਹਾਂ ਨੇ ਪੁੱਛਿਆ ਕਿ ਵਜੂਦ ਕਿਆ ਹੈ ਤਾਂ ਆਪ ਜੀ ਨੇ ਕਿਹਾ ਸੁਲਹਕੁਲ ਹੋਣਾ। ਜੋ ਵੀ ਕੱਟੜਪੰਥੀ ਹੈ ਉਹ ਆਪਣਾ ਵਜੂਦ ਗਵਾ ਬੈਠਦਾ ਹੈ।
ਸਵਾਲ : ਬਾਜੂ ਕਿਹੜੇ ਹਨ? ਮਹਾਰਾਜ ਨੇ ਫਰਮਾਇਆ, ਬਾਜੂ ਹਨ ਮਿੱਤ੍ਰ ਤੇ