Back ArrowLogo
Info
Profile

ਮਿੱਤ੍ਰ ਵੀ ਉਹ ਜਿਨ੍ਹਾਂ ਨੂੰ ਮਿਲਣ ਨਾਲ ਦੁਰਮਤ ਨੱਸੇ। 'ਧਰਮ ਸੇਤੀ ਸਨਬੰਧ ਰੱਖਣ ਨਾਲ ਬਾਹਵਾਂ ਬਣਦੀਆਂ ਹਨ । ਉਸ ਨੇ ਜਦ ਭੇਖ, ਬਸਤ ਤੇ ਫ਼ਕੀਰਾਂ ਦੀਆਂ ਕਿਰਿਆਵਾਂ ਦੀ ਗੱਲ ਕੀਤੀ ਤਾਂ ਮਹਾਰਾਜ ਨੇ ਫਰਮਾਇਆ ਕਿ ਕਫ਼ਨੀ ਇਸ ਲਈ ਪਹਿਨਣੀ ਹੈ ਕਿ ਦੁਨੀਆਂ ਦੀ ਹਿਰਸ ਮੁੱਕ ਜਾਏ ਤੇ ਮੌਤ ਸਦਾ ਸਾਮ੍ਹਣੇ ਰੱਖੋ।

          ਹਾਜੀਆਂ ਵਿਚੋਂ ਇਕ ਨੇ ਕਿਹਾ ਕਿ ਚੱਲੇ ਤੁਸੀਂ ਹੱਜ ਹੋ ਪਰ ਆਪ ਜੀ ਹਿੰਦੂ ਘਰ ਪੈਦਾ ਹੋਏ ਹੋ ਇਸ ਲਈ ਆਪ ਜੀ ਦੀ ਹੱਜ ਕਬੂਲ ਨਹੀਂ ਹੋਣੀ। ਮਹਾਰਾਜ ਨੇ ਕਿਹਾ, 'ਸੱਚੀ ਹੱਜ ਤੁਸੀਂ ਜਾਣੀ ਨਹੀਂ। ਖ਼ੁਦਾ ਦੇ ਘਰ ਜਾਂਦਿਆਂ ਮਿਹਰ, ਮੁਹੱਬਤ, ਖ਼ਿਦਮਤ, ਖੈਰਾਤ ਨੂੰ ਹੀ ਕਰਨਾ ਲੋੜੀਂਦਾ ਹੈ। ਹੁਜਤ, ਨਫ਼ਰਤ ਤੇ ਕੀਨਾ ਖ਼ੁਦਾ ਦੇ ਘਰ ਤੋਂ ਦੂਰ ਲੈ ਜਾਂਦੇ ਹਨ। ਪੁਰਾਤਨ ਜਨਮ ਸਾਖੀ ਵਾਲੇ ਲਿਖਿਆ ਹੈ ਕਿ ਇਕ ਹੋਰ ਹਾਜੀ ਨੇ ਇਹ ਸੋਚਿਆ ਕਿ ਇਹ ਮੁਸਲਮਾਨ ਨਹੀਂ ਪਰ ਫਿਰ ਵੀ ਇਸ ਦੇ ਸਿਰ 'ਤੇ ਟੁਰਦੇ ਬੱਦਲੀ ਦੀ ਛਾਂ ਨਹੀਂ ਹਟਦੀ। ਮਹਾਰਾਜ ਦੇ ਸਿਰ 'ਤੇ ਬੱਦਲ ਨੇ ਛਾਂ ਕੀਤੀ ਹੋਈ ਤੇ ਉਨ੍ਹਾਂ ਨੂੰ ਧੁੱਪ ਨਹੀਂ ਸੀ ਪਹੁੰਦੀ। ਉਸ ਨੇ ਐਸਾ ਸੋਚ ਕੇ ਕਹਿ ਵੀ ਦਿੱਤਾ। 'ਜੇ ਤੂੰ ਚੱਲਣਾ ਹੀ ਹੈ ਤਾਂ ਅੱਗੇ ਹੋ ਜਾਂ ਪਿੱਛੇ, ਮੇਰੇ ਨਾਲ ਨਾ ਟੁਰ। ਮਹਾਰਾਜ ਨੇ ਉਸ ਨੂੰ ਅੱਗੇ ਹੋ ਜਾਣ ਲਈ ਕਿਹਾ ਤੇ ਆਪ ਜੀ ਰੁਕ ਗਏ। ਉਹ ਕੁਝ ਦੂਰ ਅੱਗੇ ਗਿਆ ਤਾਂ ਬੱਦਲੀ ਓਹਲੇ ਹੋ ਗਈ ਤੇ ਉਹ ਧੁੱਪ ਹੇਠ ਭੱਜਣ ਲੱਗਾ। ਜਨਮ ਸਾਖੀ ਦੇ ਸ਼ਬਦਾਂ ਵਿਚ :

          'ਤਬ ਹਾਜੀ ਲੱਗਾ ਹੱਥ ਫਾਟਣਿ, ਤਾਂ ਆਖਿਓਸ, ਜੋ ਖ਼ੁਦਾਇ ਕਾ ਦੀਦਾਰ ਹੋਇਆ ਆਹਾ ਪਰ ਝਲ ਨਾ ਸਕਿਓ, ਛਲ ਕੀਆ। ਠੰਢ ਤੇ ਛਾਂ ਗੁਰੂ ਪਾਸ ਹੀ ਹੈ।

          ਮੌਕੇ ਦੇ ਰਾਹ ਹੀ ਆਪ ਜੀ ਨੇ ਕੁਝ ਹੋਰ ਸੱਤ ਬਚਨ ਕਹੇ ਜਿਨ੍ਹਾਂ ਨੂੰ ਜਨਮ ਸਾਖੀ ਵਾਲਿਆਂ ਹਾਜ਼ਰਨਾਮਾ ਦੇ ਨਾਂ ਹੇਠਾਂ ਇਕੱਠੇ ਕੀਤਾ ਹੈ। ਉਨ੍ਹਾਂ ਦਾ ਤਾਤਪਰਜ ਕੁਝ ਇਸ ਤਰ੍ਹਾਂ ਹੈ 'ਹਾਜ਼ਰ ਕੋ ਹੀ ਮਿਹਰ ਹੈ, ਬੇ-ਹਾਜ਼ਰ ਬੇ-ਮੇਹਰ ਹੈ।' ਮਹਾਰਾਜ ਦਾ ਕਹਿਣਾ ਸੀ ਹਾਜ਼ਰ ਤੇ ਹਜ਼ੂਰ ਹੋਇਆਂ ਬਗੈਰ ਉਸ ਦੀ ਬਖਸ਼ਿਸ਼ ਨਹੀਂ ਹੁੰਦੀ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਹਾਜ਼ਰ, ਗੈਰ-ਹਾਜ਼ਰ, ਤੇ ਗੈਰ-ਹਾਜ਼ਰ, ਹਾਜ਼ਰ ਦੀ ਗੱਲ ਕਹੀ ਸੀ। ਦੋਸਤ ਕੇਵਲ ਈਮਾਨ ਹੈ, ਬੇ-ਈਮਾਨ ਹੀ ਕਾਫ਼ਰ ਹੈ। ਗੁਮਾਨ (ਅਹੰਕਾਰ) ਲਾਹਨਤ (ਫਿਟਕਾਰਨ ਯੋਗ) ਹੈ। ਪਸ ਗੈਬਤ (ਪਿੱਠ ਪਿੱਛੇ ਨਿੰਦਾ ਕਰਨੀ) ਦਾ ਮੂੰਹ ਕਾਲਾ ਹੈ। ਸੁਰਖ਼ਰੂ, ਦਿਆਨਤਦਾਰ ਹੀ ਹੈ। ਅਕ੍ਰਿਤਘਣ ਮੂੰਹ ਜ਼ਰਦਰੂਹ (ਮੂੰਹ ਪੀਲਾ ਭੂਕ) । ਦਰੋਗ (ਝੂਠ ਕੁਫਰ) ਹੀ ਦੋਜ਼ਖ (ਨਰਕ) ਹੈ। ਸੱਚ ਬਹਿਸ਼ਤ (ਸ੍ਵਰਗ) ਹੈ। ਹਿਰਸੀ (ਲਾਲਚੀ, ਤ੍ਰਿਸ਼ਣਾਲੂ) ਹੀ ਸਦਾ ਹੈਰਾਨ ਹੈ। ਬੇ-ਹਿਰਸੀ ਹੀ ਔਲੀਆ (ਪੈਗੰਬਰ) ਹੈ। ਇਲਮ (ਵਿੱਦਿਆ ਪੜ੍ਹਾਈ) ਹਲੇਮੀ ਹੈ। ਤਵੱਜਾ (ਧਿਆਨ) ਬੁਲੰਦੀ ਹੈ। ਫ਼ਕੀਰੀ ਸਬੂਰੀ ਹੈ, ਨਾ ਸਬੂਰੀ ਮਕਰੂ (ਪਾਖੰਡ, ਪਾਜੀ) ਹੈ। ਜ਼ੋਰ ਜ਼ੁਲਮ ਹੈ। ਬੇਜ਼ੋਰ (ਨਿਮਰਤਾ ਤੇ ਦਾਅਵਾ ਨਾ ਰੱਖਣ ਵਾਲਾ) ਪਾਕ ਹੈ। ਦੁਆਇ (ਅਸੀਸ ਦੇਣੀ) ਦੋਲਤ ਹੈ, ਬਦਦੁਆਇ ਕਹਿਰ (ਤਬਾਹੀ ਦਾ ਕਾਰਨ) ਹੈ। ਇਨਸਾਫ਼ ਸਾਫ਼ ਹੈ, ਚੋਰੀ ਲਾਲਚ ਹੈ। ਕਰਾਮਾਤ ਕੁਦਰਤ ਹੈ, ਭਾਵ ਉਸ ਦੀ ਕੁਦਰਤ ਤੋਂ ਕੁਰਬਾਨ ਹੋਣਾ ਹੀ ਕਰਾਮਾਤ ਹੈ। ਰਾਹ ਪੀਰਾਂ ਹੈ। ਟੁਰਨਾ ਗੁਰੂ ਦੇ ਰਾਹ 'ਤੇ ਚਾਹੀਦਾ ਹੈ। ਬੇਰਾਹ ਬੇ-ਪੀਰਾਂ ਹੈ। ਦਰਦਮੰਦ ਦਰਵੇਸ਼ ਹੈ। ਬੇ-ਦਰਦ

160 / 237
Previous
Next