Back ArrowLogo
Info
Profile

ਕਸਾਈ ਹੈ। ਰੋਜ਼ੀ ਬਖਸ਼ (ਕਿਰਤ, ਰੁਜ਼ਗਾਰ ਤੇ ਦੌਲਤ) ਰਹੀਮ ਹੈ। ਦੇਗ ਤੇਗ ਮਰਦ ਹੈ। ਮਰਦ ਦਾ ਹੀ ਹੱਥ ਤੇ ਦਿਲ ਖੁੱਲ੍ਹਾ ਹੁੰਦਾ ਹੈ। ਦੇਗ ਵਰਤਾ ਕੇ ਤੇਗ ਚਲਾ ਸਕਦਾ ਹੈ। ਅਦਲ ਬਾਦਸ਼ਾਹ ਹੈ। ਇਸ ਤਰ੍ਹਾਂ ਪੈਂਡੇ ਮੁਕਾਂਦੇ ਆਪ ਜੀ ਕਾਅਬਾ ਪੁੱਜ ਗਏ।

          ਹੱਜ ਤੇ ਕਾਅਬਾ : ਇਥੇ ਇਹ ਠੀਕ ਰਹੇਗਾ ਜੇ ਹੱਜ ਤੇ ਕਾਅਬਾ ਬਾਰੇ ਕੁਝ ਜਾਣ ਲਿਆ ਜਾਏ। ਪਹਿਲਾਂ ਤਾਂ ਕਾਅਬਾ ਬਾਰੇ ਸੁਣੀ ਸੁਣਾਈ ਹੀ ਹੁੰਦੀ ਸੀ ਪਰ ਪਿੱਛੇ ਜਿਹੇ ਖ਼ਾਨੇ ਖ਼ੁਦਾ ਨਾਂ ਦੀ ਤਸਵੀਰ (ਫ਼ਿਲਮ) ਹਿੰਦੁਸਤਾਨ ਆਈ ਜਿਸ ਵਿਚ ਸਾਰਾ ਬਿਰਤਾਂਤ ਦਰਸਾਇਆ ਗਿਆ ਸੀ । ਕਾਅਬਾ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿਚ ਇਕ ਧਰਮ ਮੰਦਿਰ ਹੈ। ਕਾਅਬਾ ਨਾਂ ਅਰਬ ਦੇ ਬੁੱਤ-ਪ੍ਰਸਤਾਂ ਦਾ ਰੱਖਿਆ ਹੋਇਆ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਇਸ ਦਾ ਨਾਂ 'ਬੇਤੁੱਲਾ' (ਅੱਲਾ ਦਾ ਘਰ) ਧਰਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹ ਮਕਾਨ ਪਹਿਲਾਂ ਬਾਬਾ ਆਦਮ ਨੇ ਬਣਾਇਆ ਸੀ। ਫਿਰ ਤੂਫ਼ਾਨ ਆਉਣ ਕਾਰਨ ਡਿੱਗ ਪਿਆ ਤੇ ਇਬ੍ਰਾਹੀਮ ਨੇ ਬਣਾਇਆ। ਫਿਰ ਡਿੱਗਾ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਸਾਰਿਆ। ਕਈ ਵਾਰੀ ਡਿੱਗਾ ਹੈ ਤੇ ਕਈ ਵਾਰੀ ਉਸਰਿਆ।

          ਅਰੰਭ ਵਿਚ ਇਸ ਅੰਦਰ ਕਿੰਨੇ ਹੀ ਬੁੱਤ ਸਨ। ਉਨ੍ਹਾਂ ਸਾਰਿਆਂ ਨੂੰ ਤੋੜ ਬਾਹਰ ਕੱਢ ਦਿੱਤਾ ਗਿਆ। ਨਵੇਂ ਸਿਰਿਓਂ ਇਸ ਦੀ ਉਸਾਰੀ ਰੂਮ ਦੇ ਉਸਮਾਨ ਸ਼ਾਹ ਨੇ ਸੰਨ ੧੦੦੦ ਈ. ਵਿਚ ਕੀਤੀ।

          ਇਸ ਕਾਅਬਾ ਦੀ ਪੂਰਬ ਵੱਲ ਦੀ ਬਾਹੀ, ਜਿਧਰ ਦਰਵਾਜ਼ਾ ਹੈ, ੩੩ ਗਜ਼ ਲੰਮੀ ਹੈ। ਪੱਛਮ ਵਾਲੀ ਬਾਹੀ ੩੧ ਗਜ਼ ਹੈ। ਉੱਤਰ ਦੀ ੨੨ ਗਜ਼ ਤੇ ਦੱਖਣ ਦੀ ੨੦ ਗਜ਼ ਹੈ। ਉਚਾਈ ੩੫ ਫੁੱਟ ਹੈ। ਇਸ ਦੀ ਚਿਣਾਈ ਭੂਰੇ ਰੰਗ ਦੇ ਪੱਥਰਾਂ ਦੇ ਚੂਨੇ ਨਾਲ ਹੋਈ। ਇਸ ਦੀ ਕੁਰਸੀ (ਪਲਿਬ) ਦੋ ਫੁੱਟ ਉੱਚੀ ਹੈ। ਛੱਤ ਉੱਤੇ ਕੋਈ ਗੁੰਬਦ ਨਹੀਂ, ਉੱਤੋਂ ਸਪਾਟ ਚਪਟੀ ਹੈ। ਇਸ ਦਾ ਦਰਵਾਜਾ ਕੇਵਲ ਇਕ ਜਾਂ ਦੋ ਵਾਰੀ ਹੀ ਖੁੱਲ੍ਹਦਾ ਹੈ ਅਤੇ ਅੰਦਰ ਦੀ ਸਫ਼ਾਈ ਕੀਤੀ ਜਾਂਦੀ ਹੈ। ਦੱਖਣ-ਪੂਰਬ ਵੱਲ ਦਾ ਜੋ ਕਾਅਬਾ ਦਾ ਕੋਨਾ ਹੈ, ਉਸ ਵਿਚ ਜ਼ਮੀਨ ਤੋਂ ੫ ਫੁੱਟ ਉੱਚਾ ਸੰਗੇ ਅਸਵਦ (ਕਾਲਾ ਪੱਥਰ) ਜੜਿਆ ਹੋਇਆ ਹੈ। ਹਾਜੀ ਇਸ ਨੂੰ ਚੁੰਮਦੇ ਹਨ। ਕਹਿੰਦੇ ਹਨ ਕਿ ਇਸ 'ਤੇ ਪੈਰ ਰੱਖ ਕੇ ਮੁਹੰਮਦ ਸਾਹਿਬ ਨੇ ਕਾਅਬਾ ਦੀ ਉਸਾਰੀ ਕੀਤੀ ਸੀ। ਦੱਖਣ ਦੇ ਕੋਨੇ ਵਿਚ ਇਕ ਹੋਰ ਪੱਥਰ ਹੈ ਜਿਸ ਦਾ ਨਾਂ 'ਰੁਕਨਲ ਯਮਾਨ' ਹੈ। ਇਸ ਨੂੰ ਵੀ ਹਾਜੀ ਲੋਕ ਸੱਜੇ ਹੱਥ ਨਾਲ ਛੂੰਹਦੇ ਹਨ। ਦਰਵਾਜ਼ੇ ਕੋਲ ਕਾਅਬਾ ਦੀ ਦੀਵਾਰ ਨਾਲ ਛੂੰਹਦਾ ਇਕ ਸੰਗਮਰਮਰ ਦੇ ਹਾਸ਼ੀਏ ਵਾਲਾ ਡੂੰਘਾ ਅਸਥਾਨ ਹੈ, ਜਿਸ ਤੇ ਹੁਣ ਤਿੰਨ ਆਦਮੀ ਖੜ੍ਹੇ ਹੋ ਸਕਦੇ ਹਨ। ਇਹ ਕਿਹਾ ਜਾਂਦਾ ਹੈ ਕਿ ਇਥੇ ਹੀ ਇਬਰਾਹੀਮ ਨੇ ਅਸਮਾਈਲ ਸਮੇਤ ਖੁਦਾ ਅੱਗੇ ਪ੍ਰਾਰਥਨਾ ਕੀਤੀ ਸੀ। ਇਥੋਂ ਹੀ ਕਾਅਬੇ ਦੇ ਚਾਰੇ ਪਾਸੇ ਪਰਕਰਮਾ ਲਈ ਖੁੱਲ੍ਹੀ ਥਾਂ ਹੈ ਅਤੇ ਸੁੰਦਰ ਵਲਗਣ ਹੈ। ਕਾਅਬਾ ਦਾ ਅਸਥਾਨ ਕਾਲੇ ਰੇਸ਼ਮੀ ਲਿਹਾਫ਼ ਨਾਲ ਢੱਕਿਆ ਰਹਿੰਦਾ ਹੈ। ਸਾਲ ਦੇ ਸਾਲ ਇਸ ਨੂੰ ਬਦਲਾਇਆ ਜਾਂਦਾ ਹੈ। ਇਸ 'ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ।

ਕਾਅਬਾ ਦੀ ਯਾਤਰਾ ਕਰਨ ਨੂੰ ਹੀ ਹੱਜ ਕਹਿੰਦੇ ਹਨ। ਇਹ ਹਿਜਰੀ ਸਾਲ ਦੇ

161 / 237
Previous
Next