Back ArrowLogo
Info
Profile

ਆਖ਼ਰੀ ਮਹੀਨੇ 'ਜੁਲ ਹਿਜਰ' ਵਿਚ ਹੁੰਦੀ ਹੈ।

ਜਦ ਮੱਕਾ ਇਕ ਪੜਾਅ ਰਹਿ ਜਾਂਦਾ ਹੈ ਤਾਂ ਉਥੇ ਫੱਟੀ ਲੱਗੀ ਹੁੰਦੀ ਹੈ ਕਿ ਇਸ ਅੱਗੇ ਕੋਈ ਗ਼ੈਰ-ਮੁਸਲਮ ਨਹੀਂ ਜਾ ਸਕਦਾ। ਉਥੇ ਹਾਜੀ ਇਸ਼ਨਾਨ ਕਰ ਕੇ 'ਏਹਰਾਮ' ਬੰਨ੍ਹਦਾ ਹੈ। ਪਹਿਲੇ ਪਾਏ ਹੋਏ ਕੱਪੜੇ ਉਤਾਰ ਕੇ ਦੋ ਚਾਦਰਾਂ ਰੱਖ ਲੈਂਦਾ ਹੈ। ਜੁੱਤੀ ਵੀ ਨਹੀਂ ਪਾਉਂਦੇ ਤੇ ਖੜਾਵਾਂ ਪਾਉਂਦੇ ਹਨ। ਭਾਈ ਗੁਰਦਾਸ ਜੀ ਨੇ ਜਦ 'ਧਰੀ ਨਿਸ਼ਾਨੀ ਕਾਉਂਸ (ਖੜਾਵਾਂ) ਦੀ' ਲਿਖੀ ਹੈ ਤਾਂ ਉਹ ਇਹ ਹੀ ਦੱਸਦੀ ਹੈ ਕਿ ਗੁਰੂ ਜੀ ਨੇ ਇਥੇ ਪੁੱਜ ਕੇ ਖੜਾਵਾਂ ਪਾ ਲਈਆਂ ਹੋਣਗੀਆਂ। ਉਥੋਂ ਤਲਬੀਆ ਗਾਇਆ ਜਾਂਦਾ ਹੈ। ਉਸ ਦਾ ਭਾਵ ਹੁੰਦਾ ਹੈ ਕਿ 'ਮੈਂ ਤੇਰੀ ਸੇਵਾ ਲਈ ਖੜ੍ਹਾ ਹਾਂ, ਤੇਰੀ ਉਸਤਤ ਹੈ, ਤੇਰਾ ਸ਼ਰੀਕ ਕੋਈ ਨਹੀਂ, ਕੇਵਲ ਤੇਰੀ ਹੀ ਬਾਦਸ਼ਾਹਤ ਹੈ।' ਕਾਅਬਾ ਪੁੱਜ ਕੇ ਫਿਰ ਇਸ਼ਨਾਨ ਕੀਤਾ ਜਾਂਦਾ ਹੈ। ਸੰਗ ਅਸਵਦ ਨੂੰ ਚੁੰਮਦੇ ਹਨ। ਸੱਤ ਪਰਕਰਮਾਂ ਕਰਦੇ ਹਨ। ਤਿੰਨ ਤੇਜ਼ੀ ਨਾਲ ਤੇ ਤਿੰਨ ਹੌਲੇ-ਹੌਲੇ। ਹਰ ਪਰਕਰਮਾ ਪਿੱਛੋਂ ਸੇਗੋ ਅਸਵਦ ਨੂੰ ਚੁੰਮਦੇ ਹਨ। ਉਥੋਂ ਇਬਰਾਹੀਮ ਦੇ ਅਸਥਾਨ 'ਤੇ ਜਾਂਦੇ ਹਨ। ਉਥੋਂ ਪ੍ਰਾਰਥਨਾ ਕਰ ਕੇ ਇਕ ਪਹਾੜੀ 'ਸਫਾ ਮਰੂਹ' ਤੇ ਜਾ ਕੇ ਪ੍ਰਾਰਥਨਾ ਕਰਦੇ ਹਨ, ਉਥੋਂ ਮਰਵਾ ਚੋਟੀ ਚੜ੍ਹ ਕੇ ਪ੍ਰਾਰਥਨਾ ਕਰਦੇ ਹਨ। ਫਿਰ ਕਾਅਬਾ ਵਿਚ ਆ ਕੇ ਖੁਤਬਾ ਸੁਣਦੇ ਹਨ। ਫਿਰ ਰਾਤ 'ਮਿਨਾ' ਦੇ ਅਸਥਾਨ 'ਤੇ ਜਾ ਕੇ ਕੱਟਦੇ ਹਨ। ਉਥੋਂ ਪਹਾੜ ਅਰਾਫਾਤ 'ਤੇ ਜਾਂਦੇ ਹਨ ਤੇ ਫਿਰ ਮੁਜ਼ਦਲਿਫਾ ਦੇ ਅਸਥਾਨ 'ਤੇ ਸੰਝ ਦੀ ਨਮਾਜ਼ ਪੜ੍ਹਦੇ ਹਨ।

ਸਾਰੀ ਕ੍ਰਿਆ ਨੌਂ ਦਿਨਾਂ ਵਿਚ ਸਮਾਪਤ ਕਰ ਕੇ ਦਸਵੀਂ ਨੂੰ 'ਨੱਹਰ ਕੁਰਬਾਨੀ ਦਾ ਦਿਨ ਹੁੰਦਾ ਹੈ। ਉਸ ਦਿਨ ਨਮਾਜ਼ ਪੜ੍ਹ ਕੇ ਸ਼ੈਤਾਨ ਦੇ ਥੰਮ੍ਹ ਨੂੰ ਸੱਤ ਕੰਕਰ ਮਾਰਦੇ ਹਨ, ਫੇਰ ਕੁਰਬਾਨੀ ਦਿੰਦੇ ਹਨ। ਕੁਰਬਾਨ ਕੀਤੇ ਜਾਣ ਵਾਲੇ ਪਸ਼ੂ ਨੂੰ ਕਾਅਬੇ ਵੱਲ ਮੂੰਹ ਕਰ ਕੇ ਲਿਟਾ ਦਿੰਦੇ ਹਨ ਤੇ ਪਸ਼ੂ ਦੇ ਸੱਜੇ ਪਾਸੇ ਖੜ੍ਹਾ ਹੋ ਕੇ (ਅਲਾ-ਹੂ-ਅਕਬਰ) ਕਹਿ ਕੇ ਗਲ 'ਤੇ ਛੁਰੀ ਚਲਾਂਦੇ ਹਨ। ਇਸ ਪਿੱਛੋਂ ਹਾਜੀ 'ਏਹਰਾਮ' ਦੀਆਂ ਚਾਦਰਾਂ ਤਿਆਗ ਕੇ ਮਨ ਮਰਜ਼ੀ ਦੇ ਕੱਪੜੇ ਪਹਿਨ ਸਕਦੇ ਹਨ। ਫੇਰ ਪਰਕਰਮਾ ਕਰ ਕੇ ਸ਼ੈਤਾਨ ਨੂੰ ਸੱਤ ਵੱਟੇ ਮਾਰਦੇ ਹਨ ਤੇ ਜਮ-ਜਮ ਖੂਹੀ ਦਾ ਪਾਣੀ ਪੀਂਦੇ ਹਨ। ਉਥੋਂ ਲੋਕੀਂ ਮਦੀਨਾ ਵੀ ਜਾਂਦੇ ਹਨ।

ਕਾਅਬਾ ਵਿਚ ਗੁਰੂ ਜੀ : ਗੁਰੂ ਨਾਨਕ ਦੇਵ ਜੀ ਕਾਅਬਾ ਪੁੱਜੇ। ਆਪ ਜੀ ਜਾਣ ਬੁੱਝ ਕੇ ਹੀ ਕਾਅਬਾ ਦੀਆਂ ਪਰਕਰਮਾਂ ਵਿਚ ਲੇਟ ਗਏ ਤੇ ਚਰਨ ਕਾਅਬਾ ਵੱਲ ਕਰ ਲਏ। ਸਵੇਰੇ ਸਫ਼ਾਈ ਦੇ ਦਰੋਗੇ ਨੇ ਆ ਕੇ ਲੱਤ ਮਾਰੀ ਤੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਕਿਹਾ ਕਿ ਕਿਹੜਾ ਸੁੱਤਾ ਕੁਫ਼ਰ ਕੁਫ਼ਾਰੀ :

ਲੱਤਾਂ ਵੱਲ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ।

ਟੰਗਾਂ ਪਕੜ ਘਸੀਟਿਆ ਮੱਕਾ ਫਿਰਿਆ (ਤੇ) ਕਲਾ ਦਿਖਾਰੀ।

ਸਾਰੇ ਹਾਜੀ ਉਸੇ ਸਮੇਂ ਹੈਰਾਨ ਹੋਏ ਅਤੇ ਗੁਰੂ ਨਾਨਕ ਸਾਹਿਬ ਅੱਗੇ ਸਿਰ ਨਿਵਾਇਆ। ਪੁਰਾਤਨ ਜਨਮ ਸਾਖੀ ਮੁਤਾਬਿਕ 'ਜਿਸ ਪੈਰ ਤੇ ਲੱਤ ਮਾਰੀ ਉਸੇ ਪੈਰ (ਨੂੰ) ਚੁੰਮਿਓ ਸੂ'। ਉਸ ਨੇ ਕਿਹਾ ਕਿ ਕਦਮਾਂ ਸਾਥ ਕਾਅਬਾ ਫਿਰਦਾ ਦੇਖਿਆ :

162 / 237
Previous
Next