

ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
ਬਾਬਾ ਜੀ ਭੀ ਸੈਨ ਤਹਾ ਕੀਆ।
ਅਚਰਜ ਚਰਿਤੁ ਤਹਾ ਤਬ ਥੀਆ॥੭॥
ਦੋ ਘੜੀ ਰਾਤ ਰਹੀ ਭਈ ਸੁਭਹ।
ਮੀਆ ਜੀਵਨ ਆਇਆ ਤਬਹ।
ਝਾੜ ਕਰੇ ਵਿਚਾਰੋ ਦੁਆਰੇ ॥੮॥
ਜਹਾਂ ਦਿਆਲ ਸੋਏ ਤਹਾ ਆਇ।
ਨਹੀਂ ਜਾਗੋ ਵਹੁ ਰਹਾ ਜਗਾਇ।
ਦੋਊ ਕਦਮ ਕਾਬੇ ਢਿਗ (ਵਲ) ਦੇਖਾ।
ਸੋਰ ਕੀਆ ਕਰ ਕੰਪ ਬਸੇਖਾ ॥੯॥
ਤਬ ਪਕੜ ਚਰਣ ਦਖਣ ਦਿਸ ਕਰਾ।
ਲਾਗ ਚਰਣ ਮਕਾ ਸੰਗ ਫਿਰਾ।
ਦੇਖ ਚਲਤ (ਕਰਾਮਾਤ) ਕੀਆ ਬਹੁ ਸੋਰ।
ਦੇਖੋ ਯਾਰੋ ਕਿਸਮਤ ਕਾ ਦੋਰ।
(ਸਾਖੀ ਸਤਿਗੁਰੂ ਜੀ ਮੱਕੇ ਮਦੀਨੇ ਦੇਸ਼)
ਬਹੁਤ ਵਾਰੀ ਇਹ ਪ੍ਰਸ਼ਨ ਉਠਾਇਆ ਜਾਂਦਾ ਹੈ ਕਿ ਮੱਕਾ ਫਿਰਿਆ ਹੈ ਜਾਂ ਨਹੀਂ। ਕੁਝ ਕਹਿ ਦਿੰਦੇ ਹਨ ਕਿ 'ਮੱਕਾ ਨਹੀਂ" ਮਨ ਫੇਰ ਦਿੱਤੇ। ਪਰ ਹੋਰ ਤਾਂ ਕੋਈ ਆਖੇ ਜਾਂ ਨਾ ਮੁਸਲਮਾਨਾਂ ਨੂੰ ਇਹ ਕਹਿਣਾ ਨਹੀਂ ਫੱਬਦਾ ਕਿ ਮੱਕਾ ਨਹੀਂ ਫਿਰਿਆ। ਕਾਅਬਾ ਕਈ ਵਾਰੀ ਫਿਰਿਆ ਹੈ ਤੇ ਇਸ ਨੂੰ ਫਿਰਨ ਦੀ ਆਦਤ ਹੈ। ਹਜ਼ਰਤ ਇਬਨ ਅਰਬੀ ਆਪਣੀ ਪੁਸਤਕ ਵਤੂਹਾਤ ਮਕੀਅ ਵਿਚ ਲਿਖਦੇ ਹਨ ਕਿ ਕਾਅਬਾ ਦੀਆਂ ਪਰਕਰਮਾਂ ਕਰਦੇ ਕਾਅਬਾ ਬਾਰੇ ਕਈ ਬੁਰੇ ਖ਼ਿਆਲ ਸੋਚੇ ਤਾਂ ਉਨ੍ਹਾਂ ਦੇਖਿਆ ਕਿ ਕਾਅਬਾ ਆਪਣੀਆਂ ਨੀਹਾਂ ਸਮੇਤ ਆਪਣੀ ਥਾਂ ਤੋਂ ਉੱਠ ਆਕਾਸ਼ ਵੱਲ ਟੁਰ ਪਿਆ ਹੈ ਤੇ ਕਾਅਬਾ ਨੇ ਨਿਸਚਾ ਕਰ ਲਿਆ ਕਿ ਮੇਰੇ 'ਤੇ ਡਿੱਗ ਕੇ ਮੈਨੂੰ ਮਾਰ ਦੇਵੇ ਕਾਅਬਾ ਨੇ ਮੈਨੂੰ ਇਥੋਂ ਤੱਕ ਕਿਹਾ: 'ਅੱਗੇ ਆ ਮੈਂ ਤੈਨੂੰ ਦੱਸਾਂ ਕਿ ਤੇਰੇ ਨਾਲ ਕੀ ਸਲੂਕ ਕਰਦਾ ਹਾਂ।' ਜਦ ਕਾਅਬਾ ਦੀ ਉਸਤਤ ਕੀਤੀ ਤਾਂ ਉਹ ਮੁੜ ਆਪਣੀ ਅਸਲ ਥਾਂ ਚਲਾ ਗਿਆ। ਇਸ ਤਰ੍ਹਾਂ ਇਹ ਰਵਾਇਤ ਵੀ ਹੈ ਕਿ ਰਾਇਬਾਂ ਬਸਰੀ ਜੋ ਇਕ ਪਵਿੱਤ੍ਰ ਆਤਮਾ ਇਸਤਰੀ ਸੀ ਤੇ ਆਪਣੇ ਪਿਤਾ ਦੀ ਚੌਥੀ ਸੰਤਾਨ ਹੋਣ ਕਾਰਨ ਰਾਅਬ (ਚੌਥੀ) ਕਹੀ ਜਾਂਦੀ ਸੀ ਅਤੇ ਦਿਹਾਂਤ ਸੰਨ ੮੦੧ ਵਿਚ ਹੋਇਆ ਸੀ, ਜਦ ਦੂਜੀ ਵਾਰੀ ਹੱਜ ਕਰਨ ਲਈ ਗਈ ਤਾਂ ਜੰਗਲ ਵਿਚ ਕਾਅਬੇ ਨੂੰ ਆਪਣੇ ਸਵਾਗਤ ਲਈ ਆਉਂਦਾ ਦੇਖ ਕੇ ਕਹਿਣ ਲੱਗੀ ਕਿ ਮੈਂ ਤਾਂ ਖ਼ੁਦਾ ਨੂੰ ਚਾਹੁੰਦੀ ਹਾਂ, ਖ਼ੁਦਾ ਦੇ ਘਰ ਨੂੰ ਕੀ ਕਰਨਾ ਹੈ। ਕਾਅਬੇ ਦੇ ਜਮਾਲ ਤੋਂ ਮੈਂ ਕਿਸ ਤਰ੍ਹਾਂ ਖੁਸ਼ ਹੋਵਾਂ। ਜਦ ਹਜ਼ਰਤ ਇਬਰਾਹੀਮ ਆਜ਼ਮ' ਮੌਕੇ ਗਏ, 'ਖਾਨੇ ਖ਼ੁਦਾ' ਨੂੰ ਆਪਣੀ ਥਾਂ ਨਾ ਦੇਖ ਕੇ ਹੈਰਾਨ ਹੋਏ ਤੇ ਅੱਖਾਂ ਮਲਣ ਲੱਗੇ ਕਿ ਇਹ ਕੀ ਹੋਇਆ ਤਾਂ ਆਵਾਜ਼ ਹੋਈ ਕਿ ਤੇਰੀ ਨਜ਼ਰ ਵਿਚ ਫ਼ਰਕ ਨਹੀਂ ਪਿਆ, ਕਾਅਬਾ ਇਕ ਔਰਤ ਦੇ ਸਵਾਗਤ ਲਈ ਗਿਆ ਹੋਇਆ
1. ਇਸਰਾਇ ਸਰੀਅਤ, ਹਿੱਸਾ ਦੂਜਾ, ਪੰਨਾ ੭੫।