

ਹੈ ਜੋ ਇਧਰ ਆ ਰਹੀ ਹੈ।
ਇਸ ਤਰ੍ਹਾਂ ਸਵਾਨਹਿ-ਉਮਰੀ-ਰਸੂਲ-ਏ-ਮਕਬੂਲ ਵਿਚ ਮੁਹੰਮਦ ਸੁਲਹ ਸੂਫੀ ਨੇ ਲਿਖਿਆ ਹੈ ਕਿ ਜਦ ਹਜ਼ਰਤ ਮੁਹੰਮਦ ਸਾਹਿਬ ਪੈਦਾ ਹੋਏ, ਉਨ੍ਹਾਂ ਦੇ ਦਾਦਾ ਹਜ਼ਰਤ ਅਬੁਲ ਮਤਾਲੀਬ, ਜੋ ਉਸ ਸਮੇਂ ਕਾਅਬਾ ਪਾਸ ਬੈਠੇ ਹੋਏ ਸਨ. ਇਹ ਦੇਖ ਕੇ ਹੈਰਾਨ ਹੋ ਗਏ ਕਿ ਕਾਅਬਾ ਦੀਆਂ ਚਾਰ ਦੀਵਾਰਾਂ ਨੇ ਝੁਕ ਕੇ ਸਿਜਦਾ ਕੀਤਾ ਤੇ ਬੈਤ-ਉਲਾ ਅੰਦਰੋਂ ਅੱਲਾ-ਹੂ-ਅਕਬਰ ਦੀਆਂ ਆਵਾਜ਼ਾਂ ਆਈਆਂ।
ਤਾਰੀਖ ਫ਼ਰਿਸ਼ਤਾ ਦੇ ਲੇਖਕ ਮੁੱਲਾਂ ਮੁਹੰਮਦ ਕਾਸਿਮ ਨੇ ਹਜ਼ਰਤ ਮਖ਼ਦੂਮ-ਇ- ਜਹਾਨੀਆ ਸਯਦ ਜਲਾਲ-ਉਦ-ਦੀਨ ਹੁਸੈਨ ਬੁਖ਼ਾਰੀ ਉੱਚ ਤੇ ਸ਼ੇਖ ਅਬਦੁੱਲਾ ਸ਼ਫਈ ਦੀ ਗਵਾਹੀ ਨਾਲ ਲਿਖਿਆ ਹੈ ਕਿ ਇਕ ਵਾਰੀ ਕਾਅਬਾ ਖ਼ੁਦ ਚੱਲ ਕੇ ਕੁਤਬ-ਉਲ- ਹਿੰਦ ਸ਼ੇਖ ਨਸੀਰ-ਉਦ-ਦੀਨ ਮਹਿਮੂਦ ਪਾਸ ਪੁੱਜਾ ਕਿਉਂਕਿ ਸ਼ੇਖ ਜੀ ਅਲਾਹ ਦੀ ਯਾਦ ਵਿਚ ਮਸਤ ਸਨ ਤੇ ਉਹ ਮੱਕਾ ਹਜ ਲਈ ਜਾ ਨਹੀਂ ਸਕਦੇ ਸਨ।
ਸੋ ਕੋਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਕਾਅਬਾ ਜੀਵਨ ਨੂੰ ਫਿਰਦਾ ਨਜ਼ਰ ਆਇਆ ਹੋਵੇ ਤੇ ਉਹ ਪੁਕਾਰ ਉਠਿਆ ਹੋਵੇ: 'ਕਿਧਰ ਨਹੀਂ ਖ਼ੁਦਾ ਦਾ ਘਰ, ਕਿਧਰ ਨਹੀਂ ਖੁਦਾ ਦਾ ਘਰ ।' ਗੁਰੂ ਨਾਨਕ ਦੇਵ ਜੀ ਦਾ ਆਪਣਾ ਨਿਰਾਲਾ ਹੀ ਢੰਗ ਸੀ। ਉਹ ਸੀਸ ਤਲੀ 'ਤੇ ਰੱਖ ਕੇ ਵੀ ਸੱਚ ਦਾ ਹੋਕਾ ਦੇ ਜਾਂਦੇ ਸਨ । ਉਹ ਜਾਣਦੇ ਸਨ ਕਿ ਬਣੀਆਂ ਹੋਈਆਂ ਮਨੋਤਾਂ 'ਤੇ ਚੋਟ ਮਾਰਨੀ ਕੋਈ ਸਹਿਲਾ ਕੰਮ ਨਹੀਂ। ਸ਼ਰਹ ਦੇ ਕੈਦੀ ਕਦ ਸੁਣਨ ਵਾਲੇ ਹਨ ਇਹੋ ਜਿਹੇ ਵਿਚਾਰ ਪਰ ਬਾਬਾ ਜੀ ਦਾ ਕੁਝ ਅਜਿਹਾ ਪ੍ਰਭਾਵ ਸੀ ਕਿ ਸਭ :
ਹੋਇ ਹੈਰਾਨ ਕਰੇਨਿ ਜੁਹਾਰੀ।
ਚਰਚਾ : ਹੁਣ ਸਾਰੇ ਹਾਜੀਆਂ ਤੇ ਮਉਲਾਣਿਆਂ ਨੇ ਚਰਚਾ ਛੇੜ ਦਿੱਤੀ। ਪਹਿਲਾਂ ਇਹ ਹੀ ਪੁੱਛਿਆ ਕਿ ਤੁਹਾਡੀ ਕਿਤਾਬ (ਜੋ ਗੁਰੂ ਜੀ ਪਾਸ ਸੀ) ਵਿਚ ਹਿੰਦੂ ਵੱਡਾ ਕਿ ਮੁਸਲਮਾਨ ਹੈ? ਗੁਰੂ ਜੀ ਨੇ ਕਿਹਾ : ਨੇਕ ਅਮਲਾਂ ਬਿਨਾਂ ਦੋਵੇਂ ਹੀ ਰੋਂਦੇ ਹਨ। ਹਿੰਦੂ ਤੇ ਮੁਸਲਮਾਨ ਦੋਵੇਂ ਕੇਵਲ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਰੱਬ ਦੀ ਦਰਗਾਹ ਵਿਚ ਪਨਾਹ ਨਹੀਂ ਲੈਣਗੇ । ਰਾਮ ਰਹੀਮ ਇਕੋ ਹੀ ਹਨ, ਈਰਖਾ ਕਰਕੇ ਲੋਕੀਂ ਅੱਡ- ਅੱਡ ਦਰਸਾ ਰਹੇ ਹਨ। ਇਹ ਸ਼ੈਤਾਨੀ ਰਾਹ ਹੈ ਕਿ ਧਰਮਾਂ ਵਿਚ ਲੜਾਈ ਪਵਾਈ ਜਾਏ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ :
'ਪੁਛਨਿ ਵੇਲਿ ਕਿਤਾਬ ਨੇ. ਹਿੰਦੂ ਵੱਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝਹੁ ਦੋਨੋਂ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ।
ਕਰਨਿ ਬਖੀਲੀ ਆਪਿ ਵਿਚ ਰਾਮ ਰਹੀਮ ਇਕ ਥਾਇ ਖਲੋਈ।
ਰਾਹਿ ਸ਼ੈਤਾਨੀ ਦੁਨੀਆਂ ਗੋਈ ।੩੩। (ਵਾਰ ਪਹਿਲੀ)
1. ਤਜ਼ਕਰਾਤੁਲ ਐਲੀਆ, ਸਫ਼ਾ ੬੨।
2. ਪੰਨਾ ४५।