

ਉਥੇ ਹੀ ਗੁਰੂ ਨਾਨਕ ਦੇਵ ਜੀ ਕੋਲੋਂ ਉਨ੍ਹਾਂ ਖਲੀਫ਼ਿਆਂ ਨੇ ਯਾਦ ਵਜੋਂ ਖੜਾਵ ਲਈ ਤੇ ਉਸ ਦੀ ਪੂਜਾ ਕਰਨੀ ਅਰੰਭ ਕਰ ਦਿੱਤੀ। ਬਾਬੇ ਦੀ ਸਭ ਤੋਂ ਵੱਡੀ ਉਪਮਾ ਇਹ ਹੈ ਕਿ ਉਸ ਨੂੰ ਘਰ-ਘਰ ਹਿੰਦੂ ਮੁਸਲਮਾਨ ਆਪਣਾ ਫਿਰਕੂਪੁਣਾ ਗੁਆ ਕੇ ਗਾ ਰਹੇ ਹਨ ਤੇ ਉਸ ਦੇ ਗੀਤ ਗਾ ਰਹੇ ਹਨ। ਸੂਰਜ ਨਿਕਲਣ ਨਾਲ ਚਾਰੇ ਪਾਸੇ ਰੋਸ਼ਨੀ ਹੋਈ ਜਾਂ ਜਿਵੇਂ ਸ਼ੇਰ ਗਰਜਦਾ ਹੈ ਤਾਂ ਹਿਰਣ ਨੱਸਦੇ ਹਨ. ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗਰਜਣ ਨਾਲ ਪਖੰਡ ਨੱਸ ਗਏ :
'ਧਰੀ ਨੀਸਾਨੀ ਕਉਸ ਦੀ ਮਕੇ ਅੰਦਰਿ ਪੂਜ ਕਰਾਈ।
ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝ ਨਾ ਖਾਲੀ ਜਾਈ।
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ।
ਛਪੇ ਨਹਿ ਛਪਾਇਆ ਚੜਿਆ ਸੂਰਜੁ ਜਗੁ ਰੁਸ਼ਨਾਈ।
ਬੁਕਿਆ ਸਿੰਘ ਉਜਾੜਿ ਵਿਚ ਸਭ ਮਿਰਗਾਵਲਿ ਭੰਨੀ ਜਾਈ'। ੩੪। (ਵਾਰ ਪਹਿਲੀ)
ਉਥੇ ਹੀ ਕਈ ਪ੍ਰਸ਼ਨ-ਉੱਤਰ ਹੋਏ। ਚਰਚਾ ਛੇੜਨ ਵਾਲਿਆਂ ਵਿਚ ਰੁਕਨ ਦੀਨ ਸਭ ਤੋਂ ਅੱਗੇ ਸੀ। ਸਯਦ ਸਾਨੀ, ਮਖ਼ਦੂਮ ਰੁਕਨਦੀਨ, ਅਬੁਲ ਫ਼ਤੇ ਜਦ ਮੌਕੇ ਜਾਂਦੇ ਸਨ ਤਾਂ ਉਥੋਂ ਦੇ ਸ਼ਰੀਫ਼ ਸਮਾਨ ਹੁੰਦੇ ਸਨ। ਸਾਰਿਆਂ ਨੇ ਉਨ੍ਹਾਂ ਨੂੰ ਹੀ ਅੱਗੇ ਕੀਤਾ। ਉਨ੍ਹਾਂ ਨਾਲ ਕੋਈ ਹੋਰ ਹਿੰਦੀ ਫ਼ਕੀਰ ਵੀ ਸਨ ਜਿਨ੍ਹਾਂ ਵਿਚੋਂ 'ਲਾਲ ਜਤੀ' ਵੀ ਇਕ ਸੀ। ਪਹਿਲਾ ਪ੍ਰਸ਼ਨ ਇਹ ਸੀ ਕਿ ਰੱਬ ਤੋਂ ਆਇਆ ਕੁਰਾਨ ਤੇ ਨਾਜ਼ਲ ਹੋਆ ਰਸੂਲ ਮੁਹੰਮਦ ਤੇ ਫਿਰ ਆਏ ਚਾਰ ਯਾਰ (ਅਬੂ ਬਕਰ, ਉਮਰ, ਉਸਮਾਨ, ਅਲੀ) ਕਲਮਾ ਤੇ ਸਿਫ਼ਾਰਸ਼। ਸਿਰਫ਼ ਉਹ ਹੀ ਬਚਣਗੇ ਜੋ ਨਬੀ ਨੂੰ ਪੁਕਾਰਨਗੇ। ਗੁਰੂ ਜੀ ਨੇ ਉੱਤਰ ਵਜੋਂ ਕਿਹਾ ਕਿ ਰੱਬ ਵਾਹਦ ਉਲ ਸ਼ਰੀਕ ਹੈ। ਪੈਗੰਬਰ ਉਸ ਦਾ ਅੰਤ ਨਹੀਂ ਪਾ ਸਕਦੇ। ਰੱਬ ਦਾ ਕੋਈ ਮੁਫ਼ਤੀ ਨਹੀਂ ਤੇ ਨਾ ਹੀ ਕੋਈ ਯਾਰ ਹੈ। ਜੋ ਰੱਬ ਦੇ ਰਾਹ 'ਤੇ ਟੁਰਨਗੇ ਉਨ੍ਹਾਂ ਨੂੰ ਹੀ ਪਨਾਹ ਮਿਲੇਗੀ :
'ਹਮਦ ਸਨਾਈ ਰਬ ਨੇ ਵਾਹਦ ਲਾ ਸ਼ਰੀਕ।
ਅਵਤਾਰ ਪੈਗੰਬਰ ਜੇਤੜੇ ਕਰ ਨ ਸਕਨ ਤਹਕੀਕ ।
ਮੁਫ਼ਤੀ ਕੋਈ ਨ ਰੱਬ ਦਾ ਯਾਰ ਨ ਕੋਈ ਆਹਿ।
ਗੈਰ ਹਿਸਾਬ ਨ ਹੋਵਸੀ ਰਬਾਨੀ ਦਰਗਾਹਿ ।
ਛੁਟਸਨ ਸੋਈ ਨਾਨਕਾ ਮੁਰਖ਼ੁਦ ਜਿਨਾ ਪਨਾਹਿ ।
ਮਹਿਮਾ ਪ੍ਰਕਾਸ਼ ਦੇ ਸ਼ਬਦ ਵੀ ਭਾਵ ਪੂਰਤ ਹਨ :
ਕਰ ਮਸਕੀਨੀ ਬੰਦਗੀ ਤਾਂ ਮਿਲੀਐ ਬੇਪ੍ਰਵਾਹ।
ਰੁਕਨ ਦੀਨ ਨੇ ਫਿਰ ਕਿਹਾ ਕਿ ਜੋ ਵੀ ਨਬੀ ਦਾ ਕਲਮਾ ਨਹੀਂ ਪੜ੍ਹਨਗੇ ਦੋਜ਼ਖ ਵਿਚ ਜਾਣਗੇ ਤੇ ਬਗ਼ੈਰ ਮੁਹੰਮਦੀ ਦੀਨ ਦੇ ਬਾਕੀ ਸਭ ਧਰਮ ਉਰੇ ਹਨ। ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ ਕਿ ਜਿਨ੍ਹਾਂ ਦਾ ਈਮਾਨ ਪੂਰਾ ਹੈ, ਉਨ੍ਹਾਂ ਨੂੰ ਹੀ ਬਹਿਸ਼ਤ ਮਿਲੇਗਾ। ਕਈ ਨਬੀ ਤੇ ਕਈ ਰਸੂਲ ਹਨ। ਉਥੇ ਸਿਫਾਰਸ਼ਾਂ ਨਹੀਂ ਚਲਦੀਆਂ। ਬੰਦਗੀ ਵਾਲਾ