Back ArrowLogo
Info
Profile

ਹੀ ਕਬੂਲ ਹੋਏਗਾ :

'ਜਿਨਾਂਹ ਈਮਾਨ ਸਲਾਮਤੀ, ਮਿਲਸੀ ਭਿਸ਼ਤ ਤਨਾਹਿ।

ਰੁਕਨਲ ਨੀਅਤ ਰਾਸਿ ਕਰ ਦਰਗਾਹ ਪਵੇ ਕਬੂਲ।

ਇਕ ਆਪ ਖ਼ੁਦਾਇ ਹੈ ਕੇਤੇ ਨਬੀ ਰਸੂਲ।

ਜੋਰ ਜ਼ੁਲਮ ਹਰਾਮ ਹੈ ਕਿਸੇ ਨਾ ਕਰੋ ਰੰਜੂਲ।

ਜੇ ਕੋਈ ਕਰਹੇ ਬੰਦਗੀ ਸੋਈ ਪਵੈ ਕਬੂਲ।'

          ਰੁਕਨ ਦੀਨ ਦਾ ਫਿਰ ਕਹਿਣਾ ਸੀ ਕਿ ਰਾਹ ਤਾਂ ਬਹੁਤ ਭੀੜਾ ਹੈ, ਕਿਵੇਂ ਕੋਈ ਬਚ ਨਿਕਲੇਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ : ਜਿੱਥੇ ਆਤਸ਼ ਦੁਨੀਆ ਹੈ, ਉਥੇ ਠੰਢ ਪਾਉਣ ਵਾਲਾ ਉਸ ਦਾ ਨਾਂ ਹੈ ਤੇ ਪਾਰ ਕਰਨ ਵਾਲਾ ਬੜਾ ਵੀ ਉਸ ਦਾ ਨਾਂ ਹੈ :

'ਜਿਥੇ ਸਾਇਰ ਆਤਸ਼ੀ ਬੇੜਾ ਨਾਮ ਖ਼ੁਦਾਇ।

ਮੁਰਸ਼ੁਦ ਆਰਫ਼ ਦਾ ਤਰ੍ਹਾਂ ਇਕੋ ਸ਼ਬਦ ਮਲਾਹਿ ।'

          ਰੁਕਨ ਦੀਨ ਨੂੰ ਪੰਜ ਉਪਦੇਸ਼ ਦਿੱਤੇ ਕਿ ਇਨ੍ਹਾਂ ਨੂੰ ਕਮਾਉਣ ਨਾਲ ਪਾਰ ਹੋ ਜਾਏਗਾ। ਅਲਾਹ ਦੀ ਬੰਦਗੀ, ਸੱਚ ਨੂੰ ਪੱਲੇ ਬੰਨ੍ਹਣਾ, ਕਿਰਤ ਕਮਾਈ, ਵੰਡ ਛਕਣਾ, ਦਸਵੰਧ ਕੱਢਣਾ, ਇਹ ਹੀ ਭਿਸ਼ਤ ਦਾ ਰਾਹ ਹੈ :

'ਅੱਲਾ ਦੀ ਕਰ ਬੰਦਗੀ, ਸੱਚ ਬੋਲੀ ਨਿਸ ਦੇਹ।

ਖਾਹ ਖਵਾਵੇ ਖਟ ਕੇ, ਕਰੋ ਮਸਕਤਿ ਕਾਰਿ।

ਨਖ ਸਿਖ ਪਵੇ ਪਸੀਨੜਾ ਉਹੋ ਖਾਣਾ ਸਾਰ।

ਦਸਵਾਂ ਹਿੱਸਾ ਉਸ ਥਾਂ ਰਾਹਿ ਰਬ ਦੇ ਦੇਹ।

ਅਣਪੁਛੇ ਪਾਵੈ ਭਿਸ਼ਤ ਸੇ ਸਦ ਹਕੀਕਤ ਏਹ।'

ਜਦ ਰੁਕਨ ਦੀਨ ਨੇ ਇਹ ਪੁੱਛਿਆ ਕਿ ਬਜ਼ੁਰਗ ਕੌਣ ਹੈ ਤਾਂ ਆਪ ਜੀ ਨੇ ਕਿਹਾ: ਜਿਸ ਦੀ ਨੀਯਤ ਰਾਸ ਦੂਜੇ ਦੇ ਗੁਣ ਸੁਣ ਕੇ ਪ੍ਰਸੰਨ ਹੋਣ ਵਾਲਾ, ਗੁਣ ਵਾਲੇ ਦੀ ਰੀਸ ਕਰਨ ਵਾਲਾ, ਵਡਿਆਈ ਉਸ ਦੀ ਹੀ ਕਰੇ ਜਿਸ ਰਾਹੀਂ ਗੁਣ ਮਿਲੇ ਹਨ, ਗੁਰ ਸ਼ਬਦ ਤੇ ਆਤਮ ਗਿਆਨ ਨੂੰ ਆਪਣਾ ਆਧਾਰ ਬਣਾਏ, ਪਰ-ਇਸਤਰੀ ਦਾ ਤਿਆਗੀ, ਦੁਬਿਧਾ ਪਾਉਣ ਵਾਲੀਆਂ ਗੱਲਾਂ ਤੋਂ ਪਰ੍ਹੇ ਰਹਿਣ ਵਾਲਾ, ਜੇ ਬਲੀ ਹੋਏ ਤਾਂ ਬਲ ਨਾ ਜਤਲਾਉਣ ਵਾਲਾ ਅਤੇ ਬਦਕਾਰਾਂ ਦੀ ਸੁਹਬਤ ਤੋਂ ਦੂਰ ਰਹਿਣ ਵਾਲਾ। ਰੁਕਨ ਦੀਨ ਅਤੇ ਹੋਰ ਸਾਰੇ ਫ਼ਕੀਰ ਮੰਨ ਗਏ ਕਿ ਗੁਰੂ ਨਾਨਕ ਸਿਵਾਇ ਇਕ ਪਾਕਿ ਅੱਲਾ ਦੇ ਹੋਰ ਕਿਸੇ ਦੀ ਗੱਲ ਨਹੀਂ ਕਰਦਾ :

'ਕੀਤੇ ਸਭ ਮਨਸੂਖ਼ ਤੂੰ

ਬਾਝਹੁ ਅੱਲਾ ਪਾਕ।

ਜਦ ਉਹਨਾਂ ਪੁੱਛਿਆ ਕਿ ਉਸ ਦੇ ਦਰ 'ਤੇ ਕੀ ਲਿਖਿਆ ਹੈ ਤਾਂ ਵੀ ਆਪ ਜੀ ਨੇ ਇਹ ਹੀ ਕਿਹਾ : 'ਦਰ 'ਤੇ ਇਹੋ ਲਿਖਿਆ ਇਕੋ ਪਾਕ ਖੁਦਾਇ। ਜਦ ਉਸ ਨੇ ਸੁੰਨਤ ਤੇ ਨਮਾਜ਼ ਦੀ ਹਕੀਕਤ ਪੁੱਛੀ ਤਾਂ ਗੁਰੂ ਜੀ ਨੇ ਕਿਹਾ :

166 / 237
Previous
Next