Back ArrowLogo
Info
Profile

'ਸਚੀ ਸੁੰਨਤ ਬੰਦਗੀ ਸਚ ਨਿਮਾਜ਼ ਕਰਾਇ।

ਫਿਰ ਬਹਾਉਦ-ਦੀਨ ਨਾਂ ਦੇ ਵਕੀਰ ਨੇ ਰੂਹ, ਖ਼ੁਦਾ ਅਤੇ ਸੱਚ ਦਾ ਭੇਦ ਪੁੱਛਿਆ ਤਾਂ ਆਪ ਜੀ ਨੇ ਫ਼ਰਮਾਇਆ :

'ਰੂਹ ਖ਼ੁਦਾਇ ਨ ਭੇਦ ਕੁਛ ਰਹਿਸਨ ਇਕੋ ਥਾਇ।

ਸਚੀ ਏਹੋ ਬੰਦਗੀ ਰਹਿਣਾ ਖ਼ੁਸ਼ੀ ਰਜਾਇ।

ਸਭ ਨੂੰ ਖ਼ੁਦਾਇ ਦਾ ਜਾਣੇ ਆਪਣਾ ਆਪ।

ਜਿਨ੍ਹਾਂ ਆਪ ਪਛਾਣਿਆ ਤਿੰਨਾਂ ਪੁੰਨ ਨ ਪਾਪ।'

ਜਦ ਉਹਨਾਂ ਇਹ ਪੁੱਛਿਆ ਕਿ ਕੌਣ ਨੇੜੇ ਤੇ ਕੌਣ ਦੂਰ ਹੈ ਤਾਂ ਆਪ ਜੀ ਨੇ ਫ਼ਰਮਾਇਆ :

ਉਹ ਨਜੀਕ ਖ਼ੁਦਾਇ ਦੇ ਜੋ ਰੱਖਦੇ ਹੈਂ ਯਾਦ।

ਖਾਣਾ ਗਮ ਹੈ ਰੱਬ ਦਾ, ਪੈਨਣ ਖਿਮਾ ਪੁਸ਼ਾਕ।'

          ਪੀਰ ਜਲਾਲ ਦੀਨ ਨੇ ਕਿਹਾ ਕਿ ਮੁਸਲਮਾਨਾਂ ਵਾਸਤੇ ਭਿਸ਼ਤ ਬਣਾਏ ਹਨ ਤੇ ਮੁਹੰਮਦੀ ਹੋਣਾ ਹੀ ਛੁੱਟਣਾ ਹੈ। ਗੁਰੂ ਜੀ ਨੇ ਕਿਹਾ ਰੂਹ ਹਿੰਦੂ ਤੁਰਕ ਨਹੀਂ। ਜਦ ਤਕ ਇਹ ਸਰੀਰ ਹੈ ਤਦ ਤੱਕ ਹੀ ਧਰਮਾਂ ਦੇ ਝਗੜੇ ਹਨ। 'ਮਜ੍ਹਬ ਕਿਸੇ ਦੀ ਭਿਸ਼ਤ ਨ ਦੋਜ਼ਕ ਮਜ਼੍ਹਬ ਨ ਕਾਇ।' ਫਿਰ ਜਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਆਪਣਾ ਧਰਮ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ :

'ਪਾਂਚ ਤਤ ਕਾ ਪੁਤਲਾ ਗੈਬੀ ਖੇਲੇ ਮਾਹਿ।'

ਅਤੇ

'ਸਚਾ ਮਜ਼ਹਬ ਅਲਾਹਿ ਦਾ, ਲਾ ਮਜ਼ਹਬੀ ਇਕ ਨੂਰ ।'

ਅਮਲਾ ਤੇ ਨਿਬੇੜੇ ਸਾਹਿਬ ਦੇ ਦਰਬਾਰ।

ਕੋਈ ਕਰੇ ਸਹਾਇ ਨਾ ਪੈਗੰਬਰ ਅਵਤਾਰ।

          ਮੱਕੇ ਹੋਰ ਵੀ ਕਈ ਸਵਾਲ ਉਨ੍ਹਾਂ ਪੁੱਛੇ ਜਿਨ੍ਹਾਂ ਵਿਚ ਇਹ ਤਿੰਨ ਪ੍ਰਸਿੱਧ ਹਨ। ਅੱਲਾ ਕਿਆ ਹੈ, ਰਹਤਾ ਕਹਾ ਹੈ ਅਤੇ ਕਰਤਾ ਕਿਆ ਹੈ। ਗੁਰੂ ਜੀ ਨੇ ਫਰਮਾਇਆ: ਉਹ ਇਕ ਹੈ, ਇਕ ਤੋਂ ਬਗੈਰ ਕੁਝ ਨਹੀਂ, ਪਹਿਲਾਂ ਵੀ ਕੁਝ ਨਹੀਂ, ਪਿੱਛੋਂ ਸਾਰਾ ਉਸ ਦਾ ਪਸਾਰਾ ਹੈ। ਰਹਿੰਦਾ ਹਿਰਦੇ ਵਿਚ ਹੈ। ਇਸ ਨੂੰ ਪ੍ਰਗਟਾਉਣ ਲਈ ਯਤਨ ਤੇ ਉੱਦਮ ਦੀ ਲੋੜ ਹੈ। ਪਹਿਲਾਂ ਭਾਂਡਾ ਸਾਫ ਕਰੋ, ਫਿਰ ਇਸ ਵਿਚ ਦੁੱਧ ਕਰਮ ਪਾਓ ਤੇ ਨਾਮ ਦੀ ਜਾਗ ਲਗਾ ਕੇ ਨਿਰਾਸ ਹੋ ਜਾਓ। ਆਲਸ ਛੱਡ ਕੇ ਰਿੜਕੋ ਤਾਂ ਉਹ ਪ੍ਰਗਟ ਹੋ ਜਾਏਗਾ। ਉਸ ਦਾ ਕਰਮ ਥਾਪ-ਉਥਾਪ ਹੀ ਹੈ। ਅਸੀਂ ਉਸ ਦੇ ਕਰਮਾਂ ਦਾ ਅੰਤ ਨਹੀਂ ਪਾ ਸਕਦੇ। ਮੈਕਾਲਫ ਅਨੁਸਾਰ ਜਦ ਇਹ ਪੁੱਛਿਆ ਗਿਆ ਕਿ ਮਹਾਰਾਜ ਫਿਰ ਖੁਦਾ ਨੂੰ ਲੋਕੀਂ ਕਿਵੇਂ ਪਾ ਸਕਦੇ ਹਨ ਤਾਂ ਆਪ ਜੀ ਨੇ ਕਿਹਾ, 'ਨਿਮਰਤਾ ਤੇ ਬੰਦਗੀ' ਨਾਲ। ਉਨ੍ਹਾਂ ਆਪਣਾ ਤਜਰਬਾ ਦੱਸਦੇ ਹੋਏ ਕਿਹਾ, 'ਮਨੁੱਖ ਕਿੰਨਾ ਵੀ ਉੱਚਾ ਹੋ ਜਾਵੇ ਪਰ ਫਿਰ ਉਹ ਧਰਤੀ ਉੱਤੇ ਹੀ ਡਿੱਗੇਗਾ। ਕੋਈ ਪੰਛੀ ਉਡਾਰੀ ਲਾਵੇ ਪਰ ਉਹ ਵਾਹਿਗੁਰੂ ਦੇ ਹੁਕਮ ਨਾਲ ਚੱਲਣ ਵਾਲੀ ਨਦੀ ਧਾਰਾ ਤੇ ਪੈਣ ਦਾ ਮੁਕਾਬਲਾ ਨਹੀਂ ਕਰ ਸਕਦਾ।

167 / 237
Previous
Next