Back ArrowLogo
Info
Profile

ਵੇਦ ਕਤੇਬ ਵਾਚੇ ਹਨ ਪਰ ਉਹ ਅੰਤ ਨਹੀਂ ਪਾ ਸਕਦੇ। ਮੈਂ ਆਪਣਾ ਹਿਰਦਾ ਬੇੜੀ ਵਿਚ ਲਗਾਇਆ। ਹਰ ਸਮੁੰਦਰ, ਦਰਿਆ, ਨਦੀ ਤਲਾਸ਼ ਕੀਤੀ, ਕੋੜਾ ਤੇ ਮਿੱਠਾ ਵਲ ਵੀ ਖਾਧਾ, ਪਰ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਮਨੁੱਖ ਆਪਣੇ ਮਤ ਵਿਚ ਤਾਂ ਹੀ ਹੈ ਜੇ ਵਾਹਿਗੁਰੂ ਦਾ ਭੇ ਰੱਖੋ, ਸੱਚ ਪੱਲੇ ਬੰਨ੍ਹੇ ਤੇ ਨੇਕ ਕੰਮ ਕਰੇ।

ਡਾਕਟਰ ਗੰਡਾ ਸਿੰਘ ਜੀ ਦੇ ਲਿਖੇ ਅਨੁਸਾਰ ਅਰਬ ਦੇਸ਼ ਵਿਚ ਅਜੇ ਵੀ ਸਬੀਆ ਕਬੀਲੇ ਦੇ ਅਬਿਦ ਫ਼ਕੀਰ ਹਨ ਜੋ ਆਪਣੇ ਆਪ ਨੂੰ ਬਾਬਾ ਨਾਨਕ ਸ਼ਾਹ ਦੇ ਮੁਰੀਦ ਕਹਿੰਦੇ ਹਨ, ਕੇਸ ਰੱਖਦੇ ਹਨ ਅਤੇ ਹੋਰ ਰਹਿਤ ਦੇ ਵੀ ਧਾਰਨੀ ਹਨ।

          ਮਦੀਨਾ : ਉਥੋਂ ਆਪ ਜੀ ਮਦੀਨਾ ਗਏ। ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਤੋਂ ਬਾਹਰ ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਜੀ ਨੇ ਬਸੰਤ ਹਿੰਡੋਲ ਵਿਚ 'ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ" ਦਾ ਸ਼ਬਦ ਗਾਇਆ। ਸਾਰੇ ਹੀ ਪੱਥਰ ਚੁੱਕ ਕੇ ਮਾਰਨ ਆਏ। ਕਨ੍ਹਈਆ ਲਾਲ ਦੇ ਲਿਖਣ ਅਨੁਸਾਰ ਮੱਕਾ ਮਦੀਨੇ ਦੇ ਮੁਖੀਏ ਨੇ ਸੰਗ ਸਾਰ ਕਰਨ ਦਾ ਹੁਕਮ ਦਿੱਤਾ। ਨੇ ਹਜਾਰ ਮੁਸਲਮਾਨਾਂ ਨੇ ਗੁਰੂ ਸਾਹਿਬ ਨੂੰ ਮਾਰਨ ਲਈ ਪੱਥਰ ਚੁੱਕੇ। ਗੁਰੂ ਜੀ 'ਅਕਾਲ-ਅਕਾਲ' ਉੱਚੀ- ਉੱਚੀ ਕਹਿਣ ਲੱਗੇ। ਇਹ ਹੀ ਬੋਲਾ ਸਤਿ ਸ੍ਰੀ ਅਕਾਲ ਤੇ ਗੁਰਬਰ ਅਕਾਲ ਕਰ ਕੇ ਹੁਣ ਬੋਲਿਆ ਜਾਂਦਾ ਹੈ। ਜਦ ਇਹ ਆਵਾਜ਼ ਉੱਠੀ ਤਾਂ ਪੱਥਰ ਹੱਥਾਂ ਵਿਚ ਚਪਟੇ ਰਹੇ। 'ਬਧੇ ਜੁਸੇ ਸਭ ਦੇ ਹਲੇ ਚਲੇ ਨਹੀਂ ਕੋਈ। ਸਭ ਨੇ ਖਿਮਾ ਮੰਗੀ। ਗੁਰੂ ਜੀ ਨੇ ਕੁਝ ਨਾ ਕਿਹਾ। ਉਥੇ ਹੀ ਅਬਦ ਰਹਿਮਾਨ ਬਗਦਾਦੀ, ਅਮਾਮ ਸ਼ਰਫ਼, ਅਮਾਮ ਸਾਫ਼ੀ, ਅਮਾਮ ਆਜ਼ਮ, ਕਮਾਲਦੀਨ, ਜਮਾਲ ਦੀਨ, ਗਊਸ ਦੀਨ, ਅਮਾਮ ਜਾਫਰ ਤੇ ਹੋਰ ਕਈ ਮਿਲੇ। ਉਨ੍ਹਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ. ਮਨ ਦੀ ਹੀ ਸੰਤਾਨ ਸਾਰਾ ਸੰਸਾਰ ਹੈ। ਮਨ ਦੀਆਂ ਹੀ ਦੋ ਇਸਤਰੀਆ ਸੁਮੱਤੀ ਤੇ ਕੁਮੱਤੀ ਹਨ। ਕੁਮੱਤੀ ਪਿੱਛੇ ਟੁਰਨ ਵਾਲਾ ਸ਼ੈਤਾਨ ਤੇ ਸੁਮੱਤੀ ਪਿੱਛੇ ਟੁਰਨ ਵਾਲਾ ਫ਼ਕੀਰ ਹੈ। ਖੁਦੀ ਤਕਬਰੀ ਛੱਡਣੀ ਹੀ ਅਸਲ ਧਰਮ ਹੈ। ਸਰ੍ਹਾ ਦੇ ਗੁਲਾਮ ਨ ਬਣੋ। ਰੱਬ ਦਾ ਕੋਈ ਸ਼ਰੀਕ ਨਹੀਂ।

'ਇਕੋ ਇਕ ਖ਼ੁਦਾਇ ਹੈ, ਹੋਰ ਸਰੀਕ ਨਸਾਕ

ਉਨ੍ਹਾਂ ਦੇ ਵੀਚਾਰ ਸੁਣ ਕੇ ਸਾਰਿਆਂ ਕਿਹਾ :

'ਸੁਲਹ ਕੁਲ ਇਹ ਪੀਰ ਹੈ ਰਦ ਕਰੋਗੇ ਦੂਰ।

ਬਿਨ ਪਰਮੇਸ਼ਰ ਔਰ ਕੀ ਮੰਨਤ ਕਰ ਹੈ ਦੂਰ।'

ਗਿਆਨੀ ਗਿਆਨ ਸਿੰਘ ਜੀ ਦੇ ਲਿਖਣ ਅਨੁਸਾਰ ਗੁਰੂ ਨਾਨਕ ਦੇਵ ਜੀ ਮਦੀਨੇ ਤੋਂ ਚਲਦੇ ਅਜਾਰਾ, ਮਸ਼ਹਦ, ਅਲੀ, ਕਰਬਲਾ ਤੋਂ ਹੋ ਕੇ ਕਾਹਿਰਾ ਤੱਕ ਗਏ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :

'ਪੁੰਨ ਗਏ ਰੂਸ ਕਾਰੂ ਕੋ ਕੀਆ ਤਨਕੀਨ (ਸਿੱਖਿਆ)

ਬਾਦਸ਼ਾਹ ਮੁਰੀਦ ਖੁਦਕੀਨ।

1. ਗੁਰੂ ਗ੍ਰੰਥ ਸਾਹਿਬ, ਪੰਨਾ ੧੧੯੦.

2. ਮਹਿਮਾ ਪ੍ਰਕਾਸ਼, ਸਾਖੀ ਮਦੀਨੇ ਕੀ।

168 / 237
Previous
Next