

ਗੰਜ ਪੈਂਤਾਲੀ ਦੀਏ ਲੁਟਾਇ।
ਬੰਦੀ ਖਾਨੇ ਸਭ ਦੀਏ ਛੁਡਾਇ ॥੧੦॥
(ਸਾਖੀ ਮਦੀਨੇ ਕੀ)
ਕਾਰੂ ਨਾਂ ਦੇ ਸੁਲਤਾਨ ਹਮੀਦ ਨਾਲ ਵੀ ਮੁਲਾਕਾਤ ਹੋਈ ਜਿਸ ਨੂੰ 'ਨਸੀਹਤਨਾਮਾ' ਬਖ਼ਸ਼ਿਆ। ਉਸ ਨੂੰ ਦੁਨੀ, ਦੋਲਤ, ਦੀਨੀ-ਹੱਠ ਛੱਡਣ ਲਈ ਕਿਹਾ ਅਤੇ 'ਦੇਗ ਚਲਾਵੇ ਸਗਲੇ ਦੇਸਨ। ਸੰਗਤ ਕਰੋ, ਸਦਾ ਦਰਵੇਸਨ' ਦਾ ਉਪਦੇਸ਼ ਦਿੱਤਾ. ਅਟੱਲ ਸਚਾਈ ਕਹਿੰਦੇ ਫ਼ਰਮਾਇਆ :
'ਜਿਸ ਦੀ ਦੇਗ ਚਲੇ ਜਗਤ ਵਿਚ, ਤੇਗ ਭੀ ਤਿਸ ਦੀ ਹੋਇ।
ਕਰੋ ਅਦਾਲਤ ਸੱਚ ਦੀ, ਜੀਤੇ ਸਗਲੇ ਲੋਇ ।
ਨਸੀਹਤਨਾਮੇ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ :
ਦਿਮੜਾ ਉਸੀ ਕਾ ਜੋ ਖਰਚੇ ਅਰ ਖਾਇ।
ਦੇਵੇ ਦਿਲਾਵੇ ਹਜਾਵੇ ਖੁਦਾਇ।
ਹੋਤਾ ਨ ਰਾਖੈ ਅਕੇਲਾ ਨ ਖਾਇ।
ਤਹਕੀਕ ਦਿਲ ਦਾਨੀ ਵਹੀ ਭਿਸਤ ਜਾਇ।
ਹਾਕਮ ਕਹਾਵੇ ਹਕੂਮਤ ਨ ਹੋਇ।
ਦੁਨੀਆਂ ਕਾ ਦੀਵਾਨਾ ਫਿਰੈ ਮਸਤ ਲੋਇ।
ਮੇਹਰ ਸੇ ਨ ਦੇਖੇ ਦੁਨੀਆਂ ਕੇ ਦੀਵਾਨੇ।
ਹਮੇਸ਼ਾ ਨ ਰਹਿਗੀ ਤੂੰ ਐਸੀ ਨ ਜਾਨੇ।'
ਉਸ ਨੂੰ ਰਾਜੇ ਤੇ ਪਰਜਾ ਦਾ ਸੰਬੰਧ ਦੱਸਦੇ ਫਰਮਾਇਆ :
'ਬਾਦਸ਼ਾਹ ਦਾ ਖ਼ਜ਼ਾਨਾ ਪਰਜਾ ਹੈ। ਪਰਜਾ ਦਾ ਦੋਲਤਵੰਦ ਹੋਣਾ ਹੀ ਰਾਜ ਦੀ ਵਡਿਆਈ ਹੈ। ਪਰਜਾ ਬਾਗ ਹੈ। ਬਾਦਸ਼ਾਹ ਮਾਲੀ ਹੈ। ਜੇ ਪਰਜਾ ਬੱਕਰੀਆਂ ਹਨ ਤਾਂ ਬਾਦਸ਼ਾਲ ਅਯਾਲੀ ਹੈ। ਜਿਸ ਦੀ ਪਰਜਾ ਸੁਖੀ ਤੇ ਬਾਦਸਾਹ ਖ਼ੁਸ਼ ਹੈ ਉਸ ਨੂੰ ਕਦੇ ਗਨੀਮ (ਦੁਸ਼ਮਣ) ਦਾ ਭੈਅ ਨਹੀਂ ਹੁੰਦਾ। ਪਰਜਾ ਆਪਣੇ ਬਾਦਸ਼ਾਹ ਤੋਂ ਸਭ ਕੁਝ ਵਾਰ ਦਿੰਦੀ ਹੈ ਜੋ ਉਹ ਉਨ੍ਹਾਂ ਦਾ ਧਿਆਨ ਰੱਖੋ। ਜੋ ਰਾਜੇ ਐਸ਼ ਵਿਚ ਪਏ ਰਹਿੰਦੇ ਹਨ, ਉਨ੍ਹਾਂ ਦਾ ਰਾਜ ਕਾਇਮ ਨਹੀਂ ਰਹਿ ਸਕਦਾ। ਪਰਜਾ ਵੀ ਉਨ੍ਹਾਂ ਦੇ ਲਹੂ ਦੀ ਪਿਆਸੀ ਹੋ ਜਾਂਦੀ ਹੈ।'
ਬਾਬਾ ਗਯਾ ਬਗ਼ਦਾਦ ਨੂੰ : ਬਾਬਾ ਜੀ ਫਿਰ ਬਗ਼ਦਾਦ ਨੂੰ ਗਏ। ਬਗ਼ਦਾਦ ਨੂੰ ਇਸਲਾਮੀ ਰਾਜਧਾਨੀ, ਈਰਾਨ ਦੀ ਸੋਹਣੀ ਅੱਖ ਅਤੇ ਕਲਾ ਸੁੰਦਰਤਾ ਦਾ ਮਹਾਨ ਕੇਂਦਰ ਗਿਣਿਆ ਜਾਂਦਾ ਸੀ। ਉਨ੍ਹਾਂ ਨਾਲ ਭਾਈ ਮਰਦਾਨਾ ਜੀ ਸਨ। ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਪੈਂਤੀਵੀਂ ਪਉੜੀ ਵਿਚ ਲਿਖਦੇ ਹਨ ਕਿ ਉਨ੍ਹਾਂ ਬਾਹਰ ਜਾ ਕੇ ਟਿਕਾਣਾ ਕੀਤਾ ਤੇ ਬਾਂਗ ਦਿੱਤੀ। ਅਲਾਹ-ਹੂ-ਅਕਬਰ ਵੀ ਕਿਹਾ। ਲਾ-ਇਲਾਹ ਇਲੱਲਾ ਵੀ ਉਚਾਰਿਆ। ਹੱਯ ਅਲ ਅਲਫ਼ਲਾਹਾ' ਵੀ ਕਿਹਾ ਪਰ 'ਮੁਹੰਮਦ ਰਸੂਲ ਅੱਲਾ' ਦੀ ਥਾਵੇਂ