Back ArrowLogo
Info
Profile

ਭਾਈ ਮਨੀ ਸਿੰਘ ਜੀ ਕਹਿੰਦੇ ਹਨ :

'ਗੁਰ ਬਰ ਅਕਾਲ, ਸਤਿ ਸ੍ਰੀ ਅਕਾਲ,

ਚਿਤ ਚਰਨ ਨਾਮ, ਘਰਿ ਘਰਿ ਪ੍ਰਣਾਮ,

ਪ੍ਰਭੂ ਕ੍ਰਿਪਾਲ, ਜੋ ਸਰਬ ਜੀਵਾਲ' ਉਚਾਰਿਆ।

ਨਗਰੀ ਸਾਰੀ ਸੁੰਨ ਮੁੰਨ ਹੋਈ ਤੇ ਵੱਡਾ ਪੀਰ, ਜਿਸ ਦਾ ਨਾਂ ਦਸਤਗੀਰ ਲਿਖਿਆ ਹੈ, ਹੈਰਾਨ ਹੋਇਆ। ਜਦ ਉਹ ਗੁਰੂ ਜੀ ਪਾਸ ਆਇਆ ਤਾਂ ਹੋਰ ਹੈਰਾਨ ਹੋਇਆ ਕਿ ਇਕ ਫ਼ਕੀਰ ਵੱਡਾ ਬੇ-ਪਰਵਾਹ ਹੈ, ਖ਼ੁਦਾ ਬਾਝ ਕਿਸੇ ਦੀ ਖਾਹਿਸ਼ ਨਹੀਂ ਰੱਖਦਾ।

ਫਿਰ ਦਸਤਗੀਰ ਨੇ ਪੁੱਛਿਆ, 'ਤੂੰ ਕੌਣ ਫ਼ਕੀਰ ਹੈਂ ਤੇ ਕਿਹੜੇ ਘਰਾਣੇ ਵਿਚੋਂ ਹੈਂ, ਕਿਸ ਕੋਲੋਂ ਭੇਖ ਲਿਆ ਹੈ।' ਮਰਦਾਨਾ ਜੀ ਨੇ ਕਿਹਾ ਕਿ ਇਹ ਹੀ ਨਾਨਕ ਹੈ, ਜੋ ਕਲਿਜੁਗ ਵਿਚ ਆਇਆ ਹੈ, ਰੱਬ ਦੇ ਭੇਖ ਦਾ ਫ਼ਕੀਰ ਹੈ। ਕਈ ਕਹਿੰਦੇ ਹਨ ਕਿ 'ਰਬੁ ਫ਼ਕੀਰ' ਹੈ, ਜਿਸ ਨੇ ਸਾਰੇ ਭੇਖ ਰੱਦ ਕਰ ਦਿੱਤੇ ਹਨ ਤੇ ਇਕੋ ਰੱਬ ਨੂੰ ਪਹਿਚਾਣਦਾ ਹੈ :

'ਫਿਰਿ ਬਾਬਾ ਗਇਆ ਬਗ਼ਦਾਦ ਨੇ ਬਾਹਰ ਜਾਇ ਕੀਆ ਅਸਥਾਨਾ।

ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।

ਸੁੰਨ ਮੁੰਨਿ ਨਗਰੀ ਭਈ, ਦੇਖਿ ਪੀਰ ਭਇਆ ਹੈਰਾਨਾ।

ਵੇਖੈ ਧਿਆਨੁ ਲਗਾਇ ਕਰਿ, ਇਕ ਵਕੀਰੁ ਵਡਾ ਮਸਤਾਨਾ।

ਪੁੱਛਿਆ ਫਿਰਿ ਕੇ ਦਸਤਗੀਰ, ਕਉਣ ਫਕੀਰ ਕਿਸ ਕਾ ਘਰਿਹਾਨਾ ।

ਨਾਨਕ ਕਲਿ ਵਿਚਿ ਆਇਆ ਰਬੁ ਫ਼ਕੀਰ, ਇਕੋ ਪਹਿਚਾਨਾ।

ਧਰਤਿ ਅਕਾਸ ਚਹੂੰ ਦਿਸ ਜਾਨਾ'। ੩੫। ੧।

          ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ਦਸਤਗੀਰ ਨੇ ਚਰਚਾ ਛੇੜੀ ਤੇ ਕਈ ਸੁਆਲ ਜੁਆਬ ਕੀਤੇ। ਜਦ ਹਰ ਸਵਾਲ ਦਾ ਉੱਤਰ ਨਿਰਣੇਜਨਕ ਮਿਲ ਗਿਆ ਤਾਂ ਸਭ ਨੂੰ ਕਹਿਣ ਲੱਗ ਪਿਆ ਕਿ ਫ਼ਕੀਰ ਵੱਡਾ ਸ਼ਕਤੀਵਾਨ ਹੈ। ਬਗਦਾਦ ਵਿਚ ਵੱਡੀ ਸ਼ਕਤੀ ਦੱਸੀ ਹੈ। ਲੱਖਾਂ ਹੀ ਪਤਾਲ ਤੇ ਅਕਾਸ਼ ਹਨ, ਦੀ ਅਸਚਰਜ ਸੋਝੀ ਉਸੇ ਨੇ ਦਿੱਤੀ ਹੈ। ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸ਼ਕਤੀ ਜੋ ਤੁਹਾਡੇ ਕੋਲ ਹੈ ਉਸ ਦਾ ਚਮਤਕਾਰਾ ਸਾਨੂੰ ਵੀ ਦਿਖਾਓ। ਗੁਰੂ ਜੀ ਨੇ ਦਸਤਗੀਰ ਦੇ ਪੁੱਤਰ ਦਾ ਹੱਥ ਪਕੜ, ਫਿਰ ਅੱਖਾਂ ਮੁੰਦਨ ਲਈ ਕਿਹਾ ਤੇ ਉਸ ਅਵਸਥਾ ਵਿਚ ਲੈ ਗਏ ਜਿੱਥੇ ਉਸ ਨੇ ਲੱਖਾਂ ਆਕਾਸ਼ ਤੇ ਪਾਤਾਲ ਦੇਖੋ। ਇਕ ਕਚਕੋਲ ਭਰ ਕੇ ਕੜਾਹ ਪ੍ਰਸ਼ਾਦਿ ਦਾ ਧੁਰੋ ਪਾਤਾਲੋਂ ਲਿਆਏ, ਜੋ ਸਾਰਿਆਂ ਵਿਚ ਵੰਡਿਆ ਗਿਆ। ਜ਼ਾਹਰ ਕਲਾ ਅੰਦਰ ਛੁਪਾਇਆਂ ਨਹੀਂ ਛੁਪਦੀ :

‘ਪੁੱਛੇ ਪੀਰ ਤਕਰਾਰ ਕਰ ਏਹ ਫ਼ਕੀਰ ਵੱਡਾ ਅਤਾਈ।

ਏਥੇ ਵਿਚਿ ਬਗਦਾਦ ਦੇ ਵੱਡੀ ਕਰਾਮਾਤਿ ਦਿਖਲਾਈ।

1. ਕਰਯੋ ਕਿ ਲੋਚਨ ਮੁੰਦਰੋ ਕੋਈ।

ਚਹੇ ਜੋ ਦੇਖ ਲੋਹ ਅਬ ਸੋਈ।

170 / 237
Previous
Next