Back ArrowLogo
Info
Profile

          ਬਸ ਇਹ ਕਿ ਤੁਹਾਡੇ ਵਰਗੇ ਬ ਦਸ਼ਾਹ ਫਕੀਰਾਂ ਪਾਸ ਉਨ੍ਹਾਂ ਦਾ ਵਕਤ ਜਾਇਆ ਕਰਨ ਨ ਆਇਆ ਕਰਨ। ਜਦ ਬਾਦਸ਼ਾਹ ਚਲਾ ਗਿਆ ਤਾਂ ਸਾਥੀ ਫ਼ਕੀਰ ਕਹਿਣ ਲੱਗੇ ਕਿ ਇਤਨਾ ਤਾਂ ਕਹਿ ਦਿੰਦੇ ਕਿ ਹੁੱਜਰਾ (ਅਬਾਦਤ ਖਾਨਾ) ਦੀ ਛੱਤ ਟੁੱਟੀ ਹੈ। ਬਹਿਲੋਲ ਇਹ ਸੁਣ ਕਹਿਣ ਲੱਗਾ : ਯਾਦ ਰੱਖਣਾ ਫਕੀਰੋ! ਹੱਥ ਪਸਾਰਨ ਵਾਲੇ ਲੱਤਾਂ ਨਹੀਂ ਪਸਾਰ ਸਕਦੇ।

          ਹਿੰਦ ਵਾਪਸੀ : ਬਗਦਾਦ ਤੋਂ ਗੁਰੂ ਜੀ ਇਸਫ਼ਹਾਨ, ਤਹਿਰਾਨ, ਮਸ਼ਹਦ, ਬੁਖਾਰਾ`, ਸਮਰਕੰਦ, ਉਜ਼ਬਕ ਕੰਮ ਦੇ ਬਾਰਾਂ ਪਿੰਡਾਂ ਤੋਂ ਹੁੰਦੇ ਬਲਖ, ਮੁਜ਼ਾਰ ਸ਼ਰੀਫ ਪੁੱਜੇ। ਉਥੇ ਇਕ ਦੇਗ ਵਿਚ ਖਾਣਾ ਪਕਾ ਕੇ ਤੇ ਦੁੰਬੇ ਨੂੰ ਮਾਰ ਕੇ ਮੇਲੇ 'ਤੇ ਸਾਰਿਆਂ ਨੂੰ ਖਵਾਂਦੇ ਹਨ। ਆਪ ਜੀ ਨੇ ਬਲੀ ਤੇ ਕੁਰਬਾਨੀ ਤੋਂ ਹਟਾ ਕੇ ਸਾਦਾ ਜ਼ਿੰਦਗੀ ਬਤੀਤ ਕਰਨ ਲਈ ਕਿਹਾ :

'ਕਿਆ ਖਾਧੈ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ।

ਦਾ ਸਲੋਕ ਗਾਵਿਆ। ਰਜਬ ਸ਼ਾਹ ਸੱਯਦ ਦੀ ਅਗਵਾਈ ਹੇਠਾਂ ਉਥੇ ਸੰਗਤ ਬਣੀ।

          ਮਜਾਰ ਤੋਂ ਖੁਰੱਮ ਆਏ। ਉਥੇ ਰੋਸ਼ਨ ਜ਼ਮੀਰ ਨਾਂ ਦੇ ਪੀਰ ਨਾਲ ਗੋਸ਼ਟ ਕੀਤੀ ਤੇ ਇਕ ਅੱਲ੍ਹਾ ਦੀ ਅਬਾਦਤ ਵੱਲ ਲਗਾਇਆ। ਖੁਰੱਮ ਤੋਂ ਦੱਰਾ ਬਾਗ ਪਾਰ ਕਰ ਕੇ ਕਾਬਲ ਤੋਂ ਦੋ ਮੀਲ ਪਹਾੜੀ ਉੱਤੇ ਟਿਕਾਣਾ ਕੀਤਾ। ਅੰਮ੍ਰਿਤ ਵੇਲੇ ਸ਼ਬਦ ਕੀਰਤਨ ਅਰੰਭ ਕਰ ਦਿੱਤਾ ਤੇ ਲੋਕੀ ਇਕੱਠੇ ਹੋ ਗਏ। ਲੋਕੀਂ ਆਪ ਜੀ ਨੂੰ ਕਾਬਲ ਸ਼ਹਿਰ ਲੈ ਆਏ। ਉਥੋਂ ਅਸਕਰਾ ਪਹਾੜ 'ਤੇ ਗਏ ਜਿੱਥੇ ਹੁਣ ਗੁਰੂ ਕਾ ਕੋਠਾ ਤੇ ਚਸ਼ਮਾ ਹੈ। ਜਦ ਆਪ ਜੀ ਹਿੰਦੁਸਤਾਨ ਵੱਲ ਟੁਰਨ ਲੱਗੇ ਤਾਂ ਲੋਕਾਂ ਪੁੱਛਿਆ ਕਿ ਫਿਰ ਦਰਸ਼ਨ ਕਦ ਹੋਣਗੇ ਤਾਂ ਆਪ ਜੀ ਨੇ ਇਕ ਪੋਥੀ ਉਨ੍ਹਾਂ ਨੂੰ ਦਿੱਤੀ। ਗੁਰੂ ਜੀ ਦਾ ਭਾਵ ਸੀ ਕਿ ਸ਼ਬਦ ਰਾਹੀਂ ਹੀ ਮਿਲਾਵਾ ਹੈ। ਕੰਧਾਰ ਵਿਖੇ ਹੀ ਜਦ ਸੂਫ਼ੀ ਯਾਰ ਅਲੀ ਖ਼ਾਨ ਨੇ ਉਥੇ ਹੀ ਟਿਕਣ ਦੀ ਬੇਨਤੀ ਕੀਤੀ ਤਾਂਕਿ ਰੋਜ਼ ਕਦਮ-ਬੋਸੀ ਹੋ ਸਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ: 'ਸਾਡੀ ਕਦਮ-ਬਸੀ ਇਹ ਹੈ ਕਿ ਰੋਜ਼ ਸਂਗਤ ਵਿਚ ਜਾ ਕੇ ਬੰਦਗੀ ਵਿਚ ਜੁੜਨਾ। ਦੀਦਾਰ ਹਨ ਰੋਜ਼ ਸ਼ਬਦ ਨੂੰ ਰਿਦੇ ਵਿਚ ਧਾਰਨਾ।"

ਖ਼ੈਬਰ ਪਾਰ ਕਰ ਕੇ ਹਜ਼ਾਰਾ ਦੇ ਇਲਾਕੇ ਪੁੱਜੇ। ਉਨ੍ਹਾਂ ਲੋਕਾਂ ਨੂੰ ਸੰਜਮੀ ਜੀਵਨ ਬਤੀਤ ਕਰਨ ਲਈ ਪ੍ਰੇਰ ਕੇ ਹਸਨ ਅਬਦਾਲ, ਪੰਜਾ ਸਾਹਿਬ ਪੁੱਜੇ।

ਪੰਜਾ ਸਾਹਿਬ : ਮਹਿਮਾ ਪ੍ਰਕਾਸ਼ ਦੇ ਲਿਖਾਰੀ ਸਰੂਪ ਦਾਸ ਜੀ ਦਾ ਕਥਨ ਹੈ ਕਿ ਹਸਨ ਅਜੇ ਬਾਲਕ ਹੀ ਸੀ ਕਿ ਉਸ ਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਤੇ ਉਹ ਇਕ ਵੱਡਾ ਔਲੀਆ ਹੋ ਗਿਆ । ਅਬਦਾਲ ਕਰਕੇ ਜਾਣਿਆ ਜਾਣ ਲੱਗਾ। ਲੁਗਾਤਿ ਫਿਰੋਜ਼ੀ ਵਿਚ ਲਿਖਿਆ ਹੈ ਕਿ ਗਿਣਤੀ ਦੇ ਕੁੱਲ ਸੱਤਰ ਅਬਦਾਲ ਹਨ। ਅਬਦਾਲ ਮਰਜ਼ੀ ਨਾਲ

1. ਬੁਖਾਰਾ ਵਿਚ ਗੁਰੂ ਨਾਨਕ ਦੇਵ ਨਾਂ ਦਾ ਤਕੀਆ ਤੇ ਚਸਮਾ ਹੈ।

2. ਜਦ ਵੀ ਕੋਈ ਗੁਰੂ ਨਾਨਕ ਦੇਵ ਜੀ ਨੂੰ ਫਿਰ ਕਦ ਮੇਲਾ ਹੋਏਗਾ' ਦੀ ਬੇਨਤੀ ਕਰਦਾ ਤਾਂ ਆਪ ਜੀ ਇਹ ਹੀ ਕਹਿੰਦੇ: ਸਿਮਰਹੁ ਨਾਮ ਹੋਇ ਕਲਯਾਨਾ। ਰਿਦੋ ਧਿਆਨ ਅਪਨੇ ਤੁਮ ਧਾਰਹੁ। ਇਹੋ ਹਮਾਰੋ ਮਿਲਨ ਬਿਚਾਰਹੁ ॥

173 / 237
Previous
Next