

ਸਰੀਰ ਵਿਚੋਂ ਬਾਹਰ ਨਿਕਲ ਜਿੱਥੇ ਚਾਹੁਣ ਜਾ ਸਕਦੇ ਹਨ। ਮੁਸਲਮਾਨਾਂ ਵਿਚ ਇਹ ਖ਼ਿਆਲ ਵੀ ਪ੍ਰਚੱਲਤ ਹੈ ਕਿ 'ਮੀਂਹ' ਆਦਿ ਉਨ੍ਹਾਂ ਕਰਕੇ ਹੀ ਪੈਂਦਾ ਹੈ। ਦੁੱਖ ਦੂਰ ਕਰਨ ਦੀ ਉਨ੍ਹਾਂ ਵਿਚ ਸ਼ਕਤੀ ਹੈ। ਉਸ ਨੇ ਆਪਣਾ ਡੇਰਾ ਇਕ ਪਹਾੜੀ 'ਤੇ ਰੱਖਿਆ ਤੇ ਉਸ ਦਾ ਨਾਂ ਅਲੀਯਾਰ ਵਲੀ ਕੰਧਾਰੀ ਪ੍ਰਸਿੱਧ ਹੋ ਗਿਆ। ਸੱਤਵੀਂ ਸਦੀ ਵਿਚ ਹਿਯੂਨ ਸਾਂਗ ਚੀਨੀ ਯਾਤਰੀ ਆਇਆ ਸੀ। ਉਸ ਨੇ ਲਿਖਿਆ ਹੈ ਕਿ ਉਥੇ ਇਕ ਸਰੋਵਰ ਸੀ ਜਿਸ ਨੂੰ ਨਾਗ ਰਾਜਾ ਅਲਪਤਰ, ਪਵਿੱਤਰ ਗਿਣਦਾ ਸੀ। ਉਥੇ ਹੀ ਬੋਧੀ ਮੱਠ ਸੀ। ਟੈਕਸਲਾ ਵੀ ਨੇੜੇ ਸੀ। ਖ਼ਾਨ ਮੁਹੰਮਦ ਵਲੀ ਉੱਲਾ ਖ਼ਾਨ ਦਾ ਲਿਖਣਾ ਹੈ ਕਿ ਹਸਨ ਅਬਦਾਲ ਸਬਜ਼ਵਰ ਦੇ ਸਯਦਾਂ ਦੇ ਖ਼ਾਨਦਾਨ ਵਿਚੋਂ ਸੀ, ਜੋ ਤੈਮੂਰ ਦੇ ਬੇਟੇ ਮਿਰਜ਼ਾ ਸ਼ਾਹ ਰੁਖ ਨਾਲ ਪੰਦਰਵੀਂ ਸਦੀ ਦੇ ਪਹਿਲੇ ਅੱਧ ਵਿਚ ਹਿੰਦੁਸਤਾਨ ਆਏ ਸਨ। ਕੁਝ ਵੀ ਹੋਵੇ ਵਲੀ ਕੰਧਾਰੀ ਦੀ ਹਜ਼ਾਰਾ ਅਤੇ ਨਾਲ ਲੱਗਦੇ ਇਲਾਕੇ ਵਿਚ ਬਹੁਤ ਪ੍ਰਸਿੱਧੀ ਸੀ। ਜਦ ਗੁਰੂ ਨਾਨਕ ਦੇਵ ਜੀ ਦੀ ਸੋਭਾ ਉਸ ਸੁਣੀ ਤਾਂ ਉਹ ਜਰ ਨਾ ਸਕਿਆ। ਲੋਕਾਂ ਨੂੰ ਪਾਣੀ ਨਾ ਦੇ ਕੇ ਤੰਗ ਵੀ ਕਰਨ ਲੱਗ ਪਿਆ। ਮਰਦਾਨਾ ਜੀ ਜਦ ਉਸ ਕੋਲੋਂ ਪਾਣੀ ਲੈਣ ਲਈ ਗਏ ਤਾਂ ਉਸ ਨੂੰ ਕਿਹਾ। 'ਉਸੇ ਨੂੰ ਆਖ ਜਿਸ ਨਾਲ ਤੂੰ ਫਿਰਦਾ ਹੈ। ਕਵੀ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿਚ :
'ਕੀਰਤ ਜਬ ਸ੍ਰੀ ਗੁਰੂ ਉਚਾਰੀ।
ਜਰ ਨ ਸਕਿਓ ਵਲੀ ਕੰਧਾਰੀ।
ਕਹੈ : ਜੁ ਤਪਾ ਅਜਮਾਤੀ ਐਸੇ।
ਕਿਉਂ ਨ ਮੰਗਾਵੇ ਜਲ ਮੈ ਬੈਸੇ।"
ਜਦ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਇਕ ਪੱਥਰ ਵੱਲ ਆਸਾ ਨਾਲ ਇਸ਼ਾਰਾ ਕਰਕੇ ਉਠਾਉਣ ਲਈ ਕਿਹਾ ਤਾਂ ਹੇਠੋਂ ਨਿਰਮਲ ਜਲ ਨਿਕਲ ਆਇਆ। ਕ੍ਰੋਧੀ ਵਲੀ ਕੰਧਾਰੀ ਨੇ ਪਹਾੜੀ ਦਾ ਇਕ ਪੱਥਰ ਸੁੱਟ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੱਬੇ ਜਾਣਗੇ। ਗੁਰੂ ਜੀ ਨੇ ਆਪਣੇ ਇਕੋ ਪਾਵਨ ਹੱਥ ਨਾਲ ਉਸ ਨੂੰ ਰੋਕਿਆ। ਉਸ 'ਤੇ ਪੰਜਾ ਨਿਸ਼ਾਨ ਵੀ ਲੱਗ ਗਿਆ
'ਤਿਸ (ਵਲੀ ਕੰਧਾਰੀ) ਛਿਨ ਭਾਰੀ ਸਿਲਾ ਰਿਸਾਲਾ।
ਅਜ਼ਮਤ ਤੇ ਪ੍ਰਹਾਰ ਇਸ ਕਾਲਾ।
ਸ੍ਰੀ ਗੁਰੂ ਨੇ ਤਬ ਹਾਥ ਪਸਾਰਾ।
ਤਿਸ ਆਵਤ ਕੇ ਕਿਨ ਅਗਾਰਾ।'2
ਬੂਟੇ ਸ਼ਾਹ ਨੇ ਤਾਰੀਖ-ਏ-ਸਿੱਖਾਂ ਵਿਚ ਲਿਖਿਆ ਹੈ ਕਿ ਪਹਾੜੀ ਦੀ ਚੋਟੀ 'ਤੇ ਇਕ ਵਲੀ ਕੰਧਾਰੀ ਨਾਂ ਦਾ ਵਕੀਰ ਰਹਿੰਦਾ ਸੀ। ਪਾਣੀ ਮੰਗਣ 'ਤੇ ਉਸ ਫ਼ਕੀਰ ਨੇ ਨਾਂਹ ਕਰ ਦਿੱਤੀ। ਨਾਨਕ ਸ਼ਾਹ ਨੇ ਪੱਥਰਾਂ ਵਿਚੋਂ ਇਕ ਪੱਥਰ 'ਤੇ ਪੰਜਾ ਮਾਰਿਆ।
1. ਉਤ੍ਰਾਧਿ, ਅਧਿਆਇ ੧੪, ਨਾਨਕ ਪ੍ਰਕਾਸ਼।
2. ਉਤ੍ਰਾਧਿ, ਅਧਿਆਇ ੨੪. ਨਾਨਕ ਪ੍ਰਕਾਸ਼।
ਹੋਰ ਵਿਸਥਾਰ ਲਈ ਮੇਰੀ ਹੀ ਕ੍ਰਿਤ 'ਦਰਵੰਸ਼ੀ ਗਾਖੜੀ ਦੇਖਣ ਦੀ ਕ੍ਰਿਪਾਲਤਾ ਕਰਨੀ।