

ਉਸ ਪੱਥਰ ਹੇਠੋਂ ਪੰਜ ਨਹਿਰਾਂ ਦਾ ਨਿਰਮਲ ਤੇ ਸੁਆਦੀ ਜਲ ਵਹਿ ਤੁਰਿਆ। ਵਲੀ ਦਾ ਚਸ਼ਮਾ ਸੁੱਕ ਗਿਆ।
ਇਸ ਗੱਲ ਫ਼ਕੀਰ ਨੂੰ ਰੋਹ ਚੜਿਆ ਤੇ ਉਸ ਨੇ ਇਕ ਭਾਰੀ ਪੱਥਰ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ। ਨਾਨਕ ਸ਼ਾਹ ਨੇ ਆਪਣੇ ਹੱਥ ਨਾਲ ਉਸ ਪੱਥਰ ਨੂੰ ਰੋਕ ਦਿੱਤਾ।
(ਨਾਨਕ ਸ਼ਾਹ ਬ ਦਸਤ ਖੁੱਦ ਆਂ ਸੰਗ ਰਾ ਸਾਕਨ ਕਰ ਦੇਂਦ।)
ਹੁਣ ਤੱਕ ਉਸ ਫ਼ਕੀਰ ਦੀ ਦਰਗਾਹ ਪਹਾੜੀ `ਤੇ ਨਾਨਕ ਸ਼ਾਹ ਦੀ ਯਾਦ ਵਿਚ ਦੀਵਾ ਮਚਾਇਆ ਜਾਂਦਾ ਹੈ।
(ਤਾ ਹਾਲ ਦਰ ਮਕਾਨ ਕਸੀਰ ਮਜ਼ਕੁਰ ਚਰਾਗ ਰੋਸ਼ਨ ਮੇ ਸ਼ਵਦ।
ਵਲੀ ਨੇ ਪਹਾੜੀ ਤੋਂ ਉਤਰ ਕੇ ਖਿਮਾ ਮੰਗੀ।
ਮਹਾਰਾਜ ਨੇ ਉਪਦੇਸ਼ ਦਿੰਦੇ ਕਿਹਾ :
'ਤੇ ਮਤਸਰ ਦੁਖ ਨਾਹਕ ਜਾਨਾ।
ਜਿਸ ਮੈ ਪ੍ਰਾਪਤ ਕਿਛੁ ਨ ਹੋਇ।
ਹਰਖ ਰਿਦੇ ਕਰ ਤਿਆਗੋ ਸੋਇ।
ਹਰਦਮ ਯਾਦ ਖ਼ੁਦਾਇ ਕਰੀਜੈ।
ਮਾਨੁਖ ਤਨ ਸਫਲ ਕਰ ਲੀਜੇ।'
ਕਵੀ ਜੀ ਨੇ ਇਹ ਵੀ ਲਿਖਿਆ ਹੈ ਕਿ ਕਈ ਇਸ ਪੰਜੇ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਸਫ਼ਲ ਨਾ ਹੋਏ :
'ਰਹੇ ਮਿਟਾਏ ਜਤਨ ਤੇ ਕਈ।
ਰਹਿਓ ਸੁ ਚਿਨ ਹਾਰਗੇ ਕਈ।
ਸਰਦਾਰ ਹਰੀ ਸਿੰਘ ਨਲਵਾ ਨੇ ਜਦ ਸਿੰਧ ਦੇ ਪਾਰ-ਉਰਾਰ ਦਾ ਇਲਾਕਾ ਜਿੱਤਿਆ ਤਾਂ ਇਸ ਅਸਥਾਨ ਨੂੰ ਨਵੇਂ ਸਿਰਿਓਂ ਉਸਾਰਿਆ। ਸੋਹਣ ਲਾਲ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਉਚੇਚੇ ਦਰਸ਼ਨ ਦੀਦਾਰ ਕਰਨ ਆਉਂਦੇ ਸਨ । ਭਾਈ ਬਹਿਲੇ ਜੀ ਨੇ 'ਪ੍ਰਸੰਗ ਗੁਰੂ ਕਾ' ਵਿਚ ਲਿਖਿਆ ਹੈ :
'ਅਲੀਯਾਰ ਨੂੰ ਵਲੀ ਬਣਾਇਆ।
ਬਿਮਲ ਜੋਤ ਨੂੰ ਸੁਧ ਕਰਾਯਾ।'
ਜਿਹਲਮ : ਪੰਜਾ ਸਾਹਿਬ ਤੋਂ ਗੁਰੂ ਜੀ ਕਈ ਪਿੰਡਾਂ ਵਿਚੋਂ ਹੁੰਦੇ ਹੋਏ ਜ਼ਿਲ੍ਹਾ ਜਿਹਲਮ ਵਿਚ ਉਸ ਟਿੱਲੇ 'ਤੇ ਪੁੱਜੇ ਜਿੱਥੇ ਇਕ ਸਾਧੂ ਬਾਲ ਗੁੰਦਾਈ ਰਹਿੰਦਾ ਸੀ । ਬਾਲ ਗੁੰਦਾਈ ਦਾ ਨਾਮ ਲਛਮਣ ਸੀ। ਇਕ ਵਾਰੀ ਇਕ ਦਿਬ ਇਸਤਰੀ ਦੇ ਬਾਲ ਗੁੰਦਦੇ ਡੋਲੇ ਨਹੀਂ ਸਨ। ਇੱਥੋਂ ਟਿੱਲੇ ਦਾ ਨਾਂ ਹੀ ਬਾਲ ਗੁੰਦਾਈ ਪਿਆ ਲਗਦਾ ਹੈ। ਇਕ ਮਨੋਤ ਇਹ ਵੀ ਹੈ ਕਿ ਬਚਪਨ ਤੋਂ ਫ਼ਕੀਰੀ (ਗੁਦਾਈ) ਵੱਲ ਰੁਚੀ ਹੋਣ ਤੇ ਨਾਂ ਹੀ ਬਾਲ ਗੁਦਾਈ ਪੈ ਗਿਆ। ਉਸ ਨੇ ਬਹੁਤ ਵੱਡਾ ਡੇਰਾ ਬਣਾਇਆ ਹੋਇਆ ਸੀ । ਮਾਇਆ ਇਕੱਠੀ ਕਰਕੇ ਬੇਸ਼ੱਕ ਲੋੜਵੰਦਾਂ ਵਿਚ ਵੰਡਦਾ ਸੀ ਪਰ ਅਹੰਕਾਰੀ ਬਹੁਤ ਹੋ ਗਿਆ ਸੀ। ਉਸ ਦੀ ਪਕੜ ਛੁੜਵਾਉਣ ਲਈ ਗੁਰੂ ਜੀ ਨੇ ਉਸ ਦੇ ਅਸਥਾਨ 'ਤੇ ਬਾਹਰ ਜਾ ਡੇਰਾ ਕੀਤਾ। ਉਸ ਦੇ