Back ArrowLogo
Info
Profile

ਚੇਲਿਆਂ ਨੇ ਆ ਕੇ ਕਿਹਾ ਕਿ ਬਾਲ ਗੁਦਾਈ ਦੇ ਅਸਥਾਨ ਚਲੋ, ਪਰ ਮਹਾਰਾਜ ਨੇ ਕਿਹਾਮ

'ਨ ਹਮ ਚਲ ਜਾਵਹਿ।

ਜਹਿ ਬੈਨਹਿ ਤਹਿ ਰੈਨ ਬਿਤਾਵਹਿ।

ਚਾਹੀਏ ਨਿਤ ਅਤੀਤ ਕੋ ਐਸੀ।

ਆਇ ਜੋ ਬਨਹਿ ਬਿਤਾਵਹਿ ਤੈਸੀ।

                                                                                                          (ਸੂਰਜ ਪ੍ਰਕਾਸ਼)

          ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ ਫਰਮਾਇਆ, 'ਜੇਹੀ ਆਵੇ ਤੇਹੀ ਗੁਜ਼ਾਰੇ।' ਬਾਲ ਗੁੰਦਾਈ ਆਪੂੰ ਟੁਰ ਕੇ ਆਇਆ ਤੇ ਗੁਰੂ ਜੀ ਨੇ ਉਸ ਨੂੰ ਨਿਮਰਤਾ ਧਾਰਨ ਤੇ ਪਕੜ ਛੱਡਣ ਦਾ ਉਪਦੇਸ਼ ਦਿੱਤਾ। ਫ਼ਰਮਾਇਆ: 'ਹਉ ਵਿਚ ਕੀਤੇ ਕਰਮ ਕੁਝ ਨਾ ਕੁਝ ਨਿਸ਼ਾਨ ਛੱਡ ਦਿੰਦੇ ਹਨ ਜੋ ਪਿੱਛੋਂ ਪਹਾੜ ਬਣ ਕੇ ਤੰਗ ਕਰਦੇ ਹਨ। ਪਾਣੀ ਪਾੜਛੇ ਤੇ ਨਿਸਾਰ ਰਾਹੀਂ ਜਾਂਦਾ ਰਹਿੰਦਾ ਹੈ ਪਰ ਬੂਰ, ਸਿਵਾਲ ਫਿਰ ਵੀ ਲੱਗ ਜਾਂਦੀ ਹੈ। ਹਉਮੈਂ ਵਿਚ ਕਰਮ ਨਹੀਂ ਕਰਨਾ, ਨਿਮਰਤਾ ਵਿਚ ਰਹਿਣਾ ਹੈ। ਜਿੱਥੇ ਗੁਰੂ ਜੀ ਬੈਠੇ ਸਨ, ਉਥੇ ਯਾਦਗਾਰੀ ਥੜ੍ਹਾ ਹੈ।

          ਰਹੁਤਾਸ : ਬਾਲ ਗੁੰਦਾਈ ਦੇ ਟਿੱਲੇ ਤੋਂ ਸੱਤ ਕੁ ਮੀਲ ਦੀ ਵਿੱਥ 'ਤੇ ਹੀ ਰਹੁਤਾਸ ਹੈ। ਗੁਰੂ ਨਾਨਕ ਦੇਵ ਜੀ ਜਿੱਥੇ ਬੈਠੇ ਸਨ ਉਥੋਂ ਹੀ ਚਸ਼ਮਾ ਫੁੱਟ ਪਿਆ। ਜਿਸ ਨੂੰ 'ਚੋਹਾ ਸਾਹਿਬ-ਗੁਰੂ ਨਾਨਕ ਸਾਹਿਬ ਕਹਿੰਦੇ ਹਨ। ਬੂਟੇ ਸ਼ਾਹ ਨੇ ਤਾਰੀਖ਼ ਪੰਜਾਬ ਵਿਚ ਲਿਖਿਆ ਹੈ ਕਿ ਕਿਲ੍ਹਾ ਰਹੁਤਾਸ, ਜੋ ਪਹਾੜੀ ਦੀ ਇਕ ਚੋਟੀ 'ਤੇ ਹੈ, ਦੇ ਨਜ਼ਦੀਕ ਹੀ ਇਕ ਚਸ਼ਮਾ ਹੈ ਜੋ ਨਾਨਕ ਸ਼ਾਹ ਦੇ ਕਦਮਾਂ ਦੀ ਬਰਕਤ ਨਾਲ ਜਾਰੀ ਹੋਇਆ। ਸ਼ੇਰ ਸ਼ਾਹ ਅਫ਼ਗਾਨ ਨੇ ਉਸ ਅਸਥਾਨ ਨੂੰ ਪਸੰਦ ਕੀਤਾ ਤੇ ਉਸ ਚਸ਼ਮੇ ਦੇ ਪਾਸ ਪੱਥਰਾਂ ਦਾ ਕਿਲ੍ਹਾ ਬਣਵਾਇਆ। ਉਹ ਚਸ਼ਮਾ ਉਥੋਂ ਖ਼ੁਸ਼ਕ ਹੋ ਕੇ ਕਿਲ੍ਹੇ ਦੇ ਬਾਹਰ ਜਾਰੀ ਹੋ ਗਿਆ। ਸ਼ੇਰ ਸ਼ਾਹ ਨੇ ਕਈ ਵਾਰੀ ਉਸ ਚਸ਼ਮੇ ਨੂੰ ਘੇਰੇ ਵਿਚ ਲਿਆਉਣਾ ਚਾਹਿਆ ਪਰ ਚਸ਼ਮਾ ਕਿਲ੍ਹੇ ਦੇ ਅੰਦਰ ਕਾਬੂ ਨਹੀਂ ਸੀ ਰਹਿੰਦਾ ਤੇ ਕਿਲ੍ਹੇ ਦੀ ਦੀਵਾਰ ਤੋਂ ਬਾਹਰ ਨਿਕਲ ਕੇ ਵਗਣ ਲੱਗ ਪੈਂਦਾ ਸੀ । ਸ਼ੇਰ ਸ਼ਾਹ ਮਜਬੂਰ ਹੋ ਕੇ ਹਟ ਗਿਆ। ਉਸ ਕਿਲ੍ਹੇ ਦੀਆਂ ਦੀਵਾਰਾਂ ਹੁਣ ਤੱਕ (੧੮੪੮ ਈ.) ਮੌਜੂਦ ਹਨ ਤੇ ਉਹ ਚਸ਼ਮਾ ਪਹਾੜ ਦੇ ਹੇਠਾਂ ਜ਼ਮੀਨ 'ਤੇ ਜਾਰੀ ਹੈ ਤੇ ਰਹੁਤਾਸ ਆਉਣ ਵਾਲੇ ਲੋਕ ਰਾਤ ਉੱਥੇ ਕੱਟਦੇ ਹਨ। ਬਾਬੇ ਦੇ ਉਪਦੇਸ਼ ਦੀ ਵੀ ਇਹ ਸਿਫ਼ਤ ਹੈ। ਉਹ ਕਿਸੇ ਘੇਰੇ ਵਿਚ ਬੰਦ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦਾ ਉਪਦੇਸ਼ ਸਾਰਿਆਂ ਲਈ ਹੈ ਤੇ ਸਾਰੇ ਹੀ ਉਸ ਤੋਂ ਲਾਭ ਉਠਾਉਣ।

          ਕੇਰ ਭਾਗ ਦੀ : ਦਰਿਆ ਜਿਹਲਮ ਨੂੰ ਗੁਰੂ ਨਾਨਕ ਦੇਵ ਜੀ ਨੇ ਭਰੇ ਤੋਂ ਪਾਰ ਕੀਤਾ। ਭਰੇ ਹੀ ਇਕ ਫ਼ਕੀਰ ਨੇ ਆਪਣੇ ਆਪ ਨੂੰ 'ਸ਼ਾਹ ਸੁਹਾਗਣ' ਪ੍ਰਸਿੱਧ ਕੀਤਾ ਹੋਇਆ ਸੀ। ਉਸ ਨੇ ਸੁਹਾਗਣਾਂ ਵਾਲੇ ਲਾਲ ਕੱਪੜੇ ਪਾਏ ਹੋਏ ਸਨ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸੱਚ ਸੁਹਾਗਣ ਦੇ ਲੱਛਣ ਦਰਸਾਏ ਤੇ ਪਖੰਡੀ ਜੀਵਨ ਤੋਂ ਰੋਕਿਆ। ਉਥੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਜੈਸੁਖ ਪੁੱਜੇ। ਉਸ ਨੂੰ ਕੇਰ ਭਾਗ ਦੀ ਵੀ ਕਹਿੰਦੇ

1. ਕਿ ਅਜ ਯਮੁਨੇ ਕਦਮ ਨਾਨਕ ਸ਼ਾਹ ਦਰ ਅੱਜਾ ਜਾਰੀ ਸੁਦਹ।

2. ਨਾ ਚਾਰ ਸ਼ੇਰ ਸ਼ਾਹ ਦਸਤ ਅਜੇ ਬਾਜ ਕਸ਼ੀਦ।

176 / 237
Previous
Next