Back ArrowLogo
Info
Profile

ਹਨ। ਉਥੇ ਵੀ ਸਿਆਲਕੋਟ ਦੇ ਹਮਜ਼ਾ ਗੋਸ ਵਾਂਗੂ ਇਕ ਤਪੱਸਵੀ ਜੋਗੀਰਾਜ ਤਪ ਕਰ ਕੇ ਪਿੰਡਾਂ ਨੂੰ ਗਰਕ ਕਰਨਾ ਚਾਹੁੰਦਾ ਸੀ । ਗੁਰੂ ਜੀ ਨੇ ਉਸ ਦੀ ਸਾਰੀ ਕਰਾਮਾਤ ਨੂੰ ਛਲਾਵਾ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਹੱਥ ਫੜਿਆ ਸੋਟਾ ਤਾਂ ਗਰਕ ਕਰ ਕੇ ਦਿਖਾ। ਉਸ ਸਾਰੇ ਜਤਨ ਕੀਤੇ ਪਰ ਨਿਸਫਲ। ਆਖਰ ਗੁਰੂ ਜੀ ਦੀ ਚਰਨੀਂ ਢੱਠਾ। ਗੁਰੂ ਜੀ ਨੇ ਉਸ ਨੂੰ ਸਤਿਨਾਮ ਦਾ ਮੰਤਰ ਦ੍ਰਿੜਾਇਆ। ਉਸ ਦੇ ਪੋਤੇ ਤੇ ਚੇਲੇ ਭਾਈ ਭਾਗ ਜੀ ਨੇ ਬਹੁਤ ਸੁੱਚਾ ਜੀਵਨ ਜੀਵਿਆ। ਮਹਾਰਾਜਾ ਰਣਜੀਤ ਸਿੰਘ ਨੇ ੨੨ ਸੋ ਰੁਪੈ ਦੀ ਜਾਗੀਰ ਲਗਾ ਦਿੱਤੀ।

          ਖ਼ੁਰਾਕ ਹਉਮੈ ਦੀ : ਉਥੋਂ ਆਪ ਜੀ ਡਿੱਗਾ ਪੁੱਜੇ। ਡਿੰਗਾ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ 'ਨਾਨਕ ਸਰ' ਬਣਿਆ ਹੋਇਆ ਹੈ। ਜਦ ਆਪ ਜੀ ਡਿੰਗਾ ਪੁੱਜੇ ਤਾਂ ਇਕ ਆਦਮੀ ਨੂੰ ਢੋਲ ਵਜਾਂਦੇ ਡਿੱਠਾ। ਪੁੱਛਣ 'ਤੇ ਉਸ ਦੱਸਿਆ ਕਿ ਨੇੜੇ ਹੀ ਇਕ ਜੋਗੀ ਰਹਿੰਦਾ ਹੈ ਜਿਸ ਨੇ ਕੁਝ ਨਾ ਖਾ ਕੇ ਚਲੀਹਾ ਕੱਟਿਆ ਹੈ ਤੇ ਪਰਸੋਂ ਉਸ ਦੇ ਚਾਲੀ ਦਿਨ ਪੂਰੇ ਹੋ ਜਾਣੇ ਹਨ। ਇਸ ਗੱਲ ਦੀ ਸੂਚਨਾ ਦੇਣ ਲਈ ਉਹ ਢੋਲ ਵਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਿ ਅਜੇ ਦੋ ਦਿਨ ਹਨ, ਇਹ ਸੂਚਨਾ ਪਰਸੋਂ ਹੀ ਦੇਵੀਂ। ਢੋਲ ਵਜਾਉਣ ਵਾਲੇ ਨੇ ਗੱਲ ਮੰਨ ਲਈ ਤੇ ਉਹ ਚਲਾ ਗਿਆ। ਗੁਰੂ ਨਾਨਕ ਦੇਵ ਜੀ ਉਸੇ ਅਸਥਾਨ 'ਤੇ ਜਾ ਬੈਠੇ ਜਿੱਥੇ ਜੋਗੀ ਚਲੀਹਾ ਕੱਟ ਰਿਹਾ ਸੀ। ਜਦ ਜੰਗੀ ਚਲੀਹੇ ਤੋਂ ਬਾਹਰ ਨਿਕਲਿਆ ਤਾਂ ਸਵਾਗਤ ਵਿਚ ਲੋਕੀ ਖੜ੍ਹੇ ਨਾ ਦੇਖ ਕੇ ਰੱਸ ਖਾ ਕੇ ਡਿੱਗ ਪਿਆ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਮਰਦਾਨਾ ਜੀ ਨੂੰ ਭੇਜਿਆ ਕਿ ਢੋਲ ਵਾਲੇ ਨੂੰ ਜਾ ਕੇ ਆਖੋ ਕਿ ਪਿੰਡਾਂ ਵਿਚ ਢੰਡੋਰਾ ਦੇ ਦੋਵੇ ਕਿ ਜੋਗੀ ਦਾ ਚਲੀਹਾ ਪੂਰਾ ਹੋ ਗਿਆ ਹੈ। ਲੋਕੀਂ ਜਦ ਪੁੱਜੇ ਤੇ ਵਾਹ, ਵਾਹ ਕੀਤੀ ਕਿ ਜੋਗੀ ਨੇ ਚਾਲੀ ਦਿਨ ਕੁਝ ਨਹੀਂ ਖਾਧਾ ਤਾਂ ਜੋਗੀ ਉਠ ਬੈਠਾ। ਮਹਾਰਾਜ ਵੀ ਭੀੜ ਵਿਚੋਂ ਅੱਗੇ ਹੋ ਜਾ ਕੇ ਕਹਿਣ ਲੱਗੇ ਕਿ ਇਹ ਝੂਠ ਬੋਲਦਾ ਹੈ, ਇਸ ਨੂੰ ਖ਼ੁਰਾਕ ਮਿਲਦੀ ਰਹੀ ਹੈ, ਇਹ ਚਾਲੀ ਦਿਨ ਖਾਂਦਾ ਰਿਹਾ ਹੈ। ਉਸ ਗੁੱਸੇ ਵਿਚ ਕਿਹਾ ਕਿ ਬਿਲਕੁਲ ਨਹੀਂ। ਤਾਂ ਮਹਾਰਾਜ ਨੇ ਫਰਮਾਇਆ ਕਿ ਇਸ ਦੀ ਖੁਰਾਕ ਹਉਮੈ ਹੈ ਤੇ ਉਹ ਉਸ ਨੂੰ ਮਿਲਦੀ ਰਹੀ ਹੈ । ਜਦ ਇਸ ਨੇ ਡਿੱਠਾ ਕਿ ਕੋਈ ਮਨੁੱਖ-ਇਸਤਰੀ ਸਵਾਗਤ ਲਈ ਨਹੀਂ ਆਇਆ ਤਾਂ ਇਹ ਬੇਹੋਸ਼ ਹੋ ਗਿਆ ਤੇ ਜਦ ਵਾਹ, ਵਾਹ ਸੁਣੀ ਤਾਂ ਫਿਰ ਉੱਠ ਬੈਠਾ। ਹਉਮੈ ਨੂੰ ਮਾਰੇ ਬਗੈਰ ਜੋਗ ਨਹੀਂ ਹੋ ਸਕਦਾ।

          ਬਾਬਰ ਕੇ ਬਾਬੇ ਮਿਲੇ : ਉਥੋਂ ਆਪ ਜੀ ਨਾਮ ਸ਼ਬਦ ਦ੍ਰਿੜਾਂਦੇ ਸੈਦਪੁਰ ਪੁੱਜੇ। ਉਧਰੋਂ ਖਬਰਾਂ ਪੁੱਜ ਰਹੀਆਂ ਸਨ ਕਿ ਬਾਬਰ ਵੀ ਧਾਹੀ ਕਰ ਕੇ ਆ ਰਿਹਾ ਹੈ। ਆਪ ਜੀ ਉਸ ਦੀ ਤਿਆਰੀ ਦੇਖ ਵੀ ਆਏ ਸਨ। ਆਪ ਜੀ ਨੇ ਐਸ਼ਾਂ ਵਿਚ ਪਏ ਹੁਕਮਰਾਨ ਅਤੇ ਸੁੱਤੀ ਹੋਈ ਜਨਤਾ ਨੂੰ ਉਠਾਉਣਾ ਚਾਹਿਆ ਪਰ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਨਾ ਸੁਣੀ। ਸੈਦਪੁਰ ਦੀ ਇੱਟ ਨਾਲ ਇੱਟ ਵੱਜ ਗਈ। ਗੁਰੂ ਨਾਨਕ ਦੇਵ ਜੀ ਤਾਂ ਫਿਰ ਵੀ ਸ਼ੁਕਰ ਵਿਚ ਸਨ ਪਰ ਸਾਰਾ ਇਲਾਕਾ ਚੀਕਾ ਮਾਰ ਰਿਹਾ ਸੀ। ਬਾਬਾ

1. ਸੈਦਪੁਰ ਦਾ ਬ੍ਰਿਤਾਂਤ ‘ਬਾਬਾ ਗਇਆ ਤੀਰਥੀ' ਦੇ ਅਧਿਆਇ ਚਾਰ ਵਿਚ ਦੇਖੋ।

177 / 237
Previous
Next