Back ArrowLogo
Info
Profile

ਤੇ ਬਾਬਰ ਮਿਲੇ ਵੀ। ਭਾਈ ਗੁਰਦਾਸ ਜੀ ਦੀ ਗਵਾਹੀ ਹੈ :

'ਬਾਬਰ ਕੇ ਬਾਬੇ ਮਿਲੇ,

ਨਿਵ ਨਿਵ ਸਭ ਨਬਾਬ ਨਿਵਾਯਾ।

ਦੀਨ ਦੁਨਯਾ ਦਾ ਪਾਤਸ਼ਾਹ,

ਬੇਮੁਹਤਾਜ ਰਾਜ ਘਰ ਆਯਾ।'

ਬਾਬਰ ਦੀ ਇਕ ਪੁੱਛ ਕਿ ਰਾਜ ਕਿਸ ਸਮੇਂ ਬਦਲਦੇ ਹਨ, ਗੁਰੂ ਨਾਨਕ ਦੇਵ ਜੀ ਨੇ ਖੂਬ ਕਿਹਾ ਸੀ ਕਿ ਜਦ ਇਨਸਾਫ਼ ਨਾ ਮਿਲੇ, ਇਨਸਾਫ਼ ਨਾ ਹੋਵੇ, ਸਗੋਂ ਇਨਸਾਫ਼ ਰੋਕਿਆ ਜਾਏ ਤਾਂ ਰਾਜ ਬਦਲ ਜਾਂਦੇ ਹਨ :

ਜਬ ਛੂਟੋ ਅਦਾਲਤ, ਹੋਇ ਬਿਅਦਲ।

ਛੁਟੇ ਨਿਆਉ, ਰਾਜ ਹੋਇ ਬਦਲ।

ਬਾਬਰ ਨੇ ਇਸ ਕਤਲਾਮ ਤੋਂ ਬਾਅਦ ਸਭ ਬੰਦੀਆਂ ਨੂੰ ਛੱਡ ਦਿੱਤਾ ਸੀ ਅਤੇ ਐਮਨਾਬਾਦ ਦੇ ਨਾਂ ਦਾ ਨਵਾਂ ਨਗਰ ਵੀ ਵਸਾਇਆ ਸੀ । ਕੈਸੀ ਅਜ਼ਮਤ ਸੀ ਗੁਰੂ ਨਾਨਕ ਦੇਵ ਜੀ ਦੀ :

ਤਬ ਬਾਬਰ ਕਰੀ ਬੰਦਖਲਾਸ।

ਤਹਾ ਇਮਨਾਬਾਦ ਵਸਾਇਆ ਬਾਸ।

ਕਰ ਬੰਦ ਖਲਾਸ ਨਗਰ ਵਸਾਇਆ।

ਤਬ ਮੀਰ ਬਾਬਰ ਦਿੱਲੀ ਪਰ ਧਾਇਆ'।

ਮੁਫ਼ਤੀ ਅਲਾਊ-ਉਦ-ਦੀਨ ਨੇ ਇਬਰਤਨਾਮਾ' ਵਿਚ ਲਿਖਿਆ ਹੈ ਕਿ ਬਾਬਰ ਨੇ ਕਿਹਾ ਕਿ ਉਸ ਲਈ ਦੁਆ ਮੰਗੋ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਜਦ ਤਕ ਬਾਬਰ ਅੱਤਿਆਚਾਰ ਦਾ ਰਾਹ ਛੱਡਣ ਦਾ ਪ੍ਰਣ ਨਹੀਂ ਕਰਦਾ, ਦੁਆ ਨਹੀਂ ਹੋ ਸਕਦੀ। ਉਸ ਬਾਬੇ ਅੱਗੇ ਸਿਰ ਝੁਕਾਇਆ ਤੇ ਸਭ ਕੈਦੀ ਰਿਹਾ ਕੀਤੇ। ਇਥੋਂ ਤਕ ਕਿ ਬਾਬਾ ਜੀ ਉਸ ਲਸ਼ਕਰ ਵਿਚ ਜੋ ਕੁਝ ਕਹਿੰਦੇ ਜਾਂ ਕੁਝ ਕਰਦੇ, ਕਿਸੇ ਨੂੰ ਉਨ੍ਹਾਂ 'ਤੇ ਕੋਈ ਇਤਰਾਜ਼ ਨਾ ਹੁੰਦਾ।

ਬਾਬਰ ਹੱਥ ਵਿਚ ਜ਼ੁਲਮ ਦੀ ਕੈਂਚੀ ਲੈ ਕੇ ਵੱਢਦਾ ਗਿਆ, ਬਾਬਾ ਹੱਥ ਵਿਚ ਸੂਈ ਰੱਖ, ਧਾਗਾ ਪਰ ਸੀਂਦਾ ਹੀ ਚਲਾ ਗਿਆ। ਇਕ ਟੱਕਰ ਜੋ ਐਮਨਾਬਾਦ ਤੋਂ ਅਰੰਭ ਹੋਈ, ਸਦੀਆਂ ਤੱਕ ਚਲਦੀ ਰਹੀ। ਬਾਬਰ ਦੇ ਪੁੱਤਰ ਹਮਾਯੂੰ ਨੇ ਤਲਵਾਰ ਕੱਢੀ ਤਾਂ ਗੁਰੂ ਅੰਗਦ ਦੇਵ ਜੀ ਉਸ ਵਿਰੁੱਧ ਡਟ ਗਏ। ਜਹਾਂਗੀਰ ਨੇ ਅੱਤ ਚੁੱਕੀ ਤਾਂ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਜਹਾਂਗੀਰ ਦਾ ਪੋਤਰਾ ਔਰੰਗਜ਼ੇਬ ਜੇ ਜੁਲਮਾਂ 'ਤੇ ਉਤਾਰੂ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੇ ਉਸ ਦੇ ਸਿਰ ਚੜ੍ਹ ਦਿੱਲੀ ਜਾ ਕੇ ਸੀਸ ਫੋੜ ਦਿੱਤਾ। ਗੁਰੂ ਨਾਨਕ ਦਾ ਘਰ ਸੱਚ,

1. ਮਹਿਮਾ ਪ੍ਰਕਾਸ਼, ਸਾਖੀ ਬਾਬਾ ਜੀ ਹਿੰਦੁਸਤਾਨ ਕੇ ਆਵੇਗਾ।

2. ਪੰਨਾ ੧੫੯, ਇਬਰਤਨਾਮਾ, ਭਾਗ ਤੀਜਾ।

178 / 237
Previous
Next