Back ArrowLogo
Info
Profile

10.

ਕਰਤਾਰਪੁਰ ਵਿਚ ਅਠਾਰਾਂ ਸਾਲ

          ਕਰਤਾਰਪੁਰ ਦਾ ਵਸਾਉਣਾ: ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਬਾਅਦ ਹੀ ਦੇਖ ਲਿਆ ਸੀ ਕਿ ਜੋ ਕੁਝ ਉਹ ਲੋਕਾਂ ਨੂੰ ਪ੍ਰਚਾਰਨ ਆਏ ਹਨ, ਉਸ ਦਾ ਪ੍ਰਤੱਖ ਪ੍ਰਮਾਣ ਦੇਣ ਲਈ ਕੋਈ ਨਾ ਕੋਈ ਥਾਂ ਕਾਇਮ ਕਰਨਾ ਜ਼ਰੂਰੀ ਹੈ। ਤਲਵੰਡੀ ਇਕ ਪਾਸੇ ਸੀ, ਗੁਰੂ ਜੀ ਨੇ ਜਾਚਿਆ ਕਿ ਜੇ ਰਾਵੀ, ਚਨਾਬ ਤੇ ਪਹਾੜੀ ਇਲਾਕਿਆਂ ਲਾਗੇ ਕੋਈ ਥਾਂ ਚੁਣ ਲਈ ਜਾਵੇ ਤਾਂ ਠੀਕ ਰਹੇਗਾ। ਦੂਜੇ ਬਾਬਰ ਐਮਨਾਬਾਦ ਤੋਂ ਤਾਂ ਵਾਪਸ ਚਲਾ ਗਿਆ ਸੀ ਪਰ ਉਸ ਦਾ ਹਮਲਾ ਕੋਈ ਆਖ਼ਰੀ ਹਮਲਾ ਨਹੀਂ ਸੀ। ਜਰਨੈਲੀ ਸੜਕ 'ਤੇ ਕਿਧਰੇ ਵੀ ਕੋਈ ਅਸਥਾਨ ਦਾ ਨਿਰਮਾਣ ਕਰਨਾ ਜੁਗ-ਗਰਦੀ ਦੇ ਜ਼ਮਾਨੇ ਸਮੇਂ ਉਚਿਤ ਨਹੀਂ ਸੀ। ਤੀਜੇ, ਕਰਤਾਰਪੁਰ ਦਾ ਸਾਰਾ ਹੀ ਇਲਾਕਾ ਦੱਬਿਆ ਹੋਇਆ. ਪਛੜਿਆ ਹੋਇਆ ਸੀ।

ਜਿਸ ਥਾਂ ਨੂੰ ਮਹਾਰਾਜ ਨੇ ਚੁਣਿਆ ਉਹ ਕਲਾਨੌਰ ਦੇ ਪਰਗਨੇ ਵਿਚ ਪੈਂਦਾ ਸੀ। ਕਲਾਨੌਰ ਕਿੰਨਾ ਕੁ ਪ੍ਰਸਿੱਧ ਸੀ, ਇਸ ਗੱਲ ਦਾ ਗਿਆਨ ਪ੍ਰਚੱਲਤ ਅਖਾਣ ਤੋਂ ਵੀ ਹੋ ਜਾਂਦਾ ਹੈ। ਅਖਾਣ ਸੀ : 'ਜਿਸ ਨਹੀਂ ਦੇਖਿਆ ਲਾਹੌਰ, ਉਹ ਦੇਖੇ ਕਲਾਨੌਰ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਉਣ ਦਾ ਵੀਚਾਰ ਭਾਈ ਅਜਿਤਾ ਰੰਧਾਵਾ ਨੂੰ ਪ੍ਰਗਟ ਕੀਤਾ। ਉਸ ਨਾ ਸਿਰਫ਼ ਖੁਸ਼ੀ ਮਨਾਈ ਸਗੋਂ ਸਾਰੇ ਪਿੰਡਾਂ ਕੋਲੋਂ ਜ਼ਮੀਨ ਵੀ ਲੈ ਦਿੱਤੀ। ਭਾਈ ਗੁਰਦਾਸ ਜੀ ਨੇ ਸਿੱਖਾਂ ਦੀ ਸੂਚੀ ਵਿਚ ਅਜਿਤਾ ਰੰਧਾਵਾ ਭਲਾ ਲਿਖਿਆ ਹੈ। ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਇਕ ਵਾਰੀ ਭਾਈ ਅਜਿਤਾ ਰੰਧਾਵਾ ਗੁਰੂ ਨਾਨਕ ਪਾਸ ਆਏ ਤੇ ਕਿਹਾ : 'ਜੁ ਮੈਂ ਬਹੁਤ ਸਾਧਾਂ ਦਾ ਦਰਸ਼ਨ ਕੀਤਾ ਹੈ, ਪਰ ਮੇਰੇ ਮਨ ਦਾ ਸੰਸਾ ਨਹੀਂ ਮਿਟਿਆ। ਤੁਹਾਡਾ ਦਰਸ਼ਨ ਕੀਤਾ ਹੈ, ਮੇਰਾ ਸੰਸਾ ਨਵਿਰਤ ਕਰੋ।' ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸ਼ਾਂਤੀ ਦਾ ਰਾਹ ਦੱਸਿਆ ਕਿ 'ਲੋਕ ਜੋ ਹੋਮ ਕਰਦੇ ਹਨ ਸੋ ਦੇਵਤਿਆਂ ਦੀ ਪ੍ਰਸੰਨਤਾ ਕਰਦੇ ਹੈਨਿ। ਖੁਦਿਆਰਥੀ ਸਿੱਖ ਦੇ ਮੂੰਹ ਵਿਚ ਪਾਵਣਾ ਹੀ ਬ੍ਰਹਮ ਰੋਮ ਹੈ। ਉਸ ਨੇ ਸਾਰੀ ਜ਼ਿੰਦਗੀ ਹੀ ਸੇਵਾ ਨੂੰ ਮੁੱਖ ਰੱਖਿਆ। ਨਿਸ਼ਾਨਦੇਹੀ ਗੁਰੂ ਪਾਤਸ਼ਾਹ, ਦੂਜੀ ਉਦਾਸੀ ਸਮੇਂ ਕਰ ਗਏ ਸਨ ਤੇ ਤੀਜੀ ਉਦਾਸੀ ਉਪਰੰਤ ਉਨ੍ਹਾਂ

180 / 237
Previous
Next