Back ArrowLogo
Info
Profile

ਵਸਾਉਣ ਦਾ ਫ਼ੈਸਲਾ ਕਰ ਲਿਆ।

          ਕਰਤਾਰਪੁਰ ਦਾ ਵੱਸਣਾ ਸੁਣ ਕੇ ਕੱਟੜ ਖ਼ਿਆਲੀਏ ਮੁਸਲਮਾਨਾਂ ਤਾਂ ਸ਼ੋਰ ਮਚਾਉਣਾ ਹੀ ਸੀ ਪਰ ਕਲਾਨੌਰ ਦੇ ਚੌਧਰੀ ਕਰੋੜੀ ਮੱਲ ਨੇ ਤਾਂ ਵਿਰੋਧਤਾ ਦਾ ਬੀੜਾ ਹੀ ਚੁੱਕ ਲਿਆ। ਮੁਫ਼ਤੀ ਅਲੀ-ਉਦ-ਦੀਨ ਨੇ ਲਿਖਿਆ ਹੈ: ਕਰੋੜੀ ਮੱਲ ਇਹ ਆਖੀ ਫਿਰਦਾ ਸੀ ਕਿ ਇਹ ਅਜੀਬ ਮਹਾਂਪੁਰਸ਼ ਹੈ ਜਿਸ ਨੇ ਹਿੰਦੂ ਮੁਸਲਮਾਨ ਦੋਹਾਂ ਦੇ ਧਰਮਾਂ ਵਿਚ ਹਲਚਲ ਮਚਾ ਦਿੱਤੀ ਹੈ। ਕੱਢ ਦਿਓ ਇਸ ਨੂੰ ਇੱਥੋਂ। ਇਹ ਨਿਸਚਾ ਕਰ ਕੇ ਉਹ ਘੋੜੇ 'ਤੇ ਸਵਾਰ ਹੋਇਆ ਪਰ ਰਾਹ ਵਿਚ ਹੀ ਘੋੜਾ ਬਿਦਕ ਪਿਆ ਤੇ ਕਰੋੜੀ ਮੁੱਲ ਜ਼ਮੀਨ 'ਤੇ ਡਿੱਗ ਕੇ ਫੱਟੜ ਹੋ ਗਿਆ। ਉਸ ਨੂੰ ਲੋਕਾਂ ਨੇ ਕਿਹਾ ਕਿ ਬਾਬਾ ਜੀ ਨਾਲ ਬੁਰਾਈ ਨਹੀਂ ਕਰਨੀ ਚਾਹੀਦੀ ਅਤੇ ਉਸ ਦੇ ਚਰਨ ਪਕੜ ਲਏ। ਉਸ ਨੇ ਉਹਨਾਂ ਸਾਰਿਆ ਨੂੰ ਵੀ ਰੋਕਣਾ ਚਾਹਿਆ, ਜਿਨ੍ਹਾਂ ਜ਼ਮੀਨ ਦਿੱਤੀ ਸੀ ਪਰ ਜਦ ਸਾਰਿਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਟਿਕਣ ਨਾਲ ਦੇਸ਼ ਦੇ ਭਾਗ ਜਾਗ ਪੈਣਗੇ ਤਾਂ ਉਹ ਚੁੱਪ ਹੋਇਆ। ਦਰਸ਼ਨ ਕਰਨ ਲਈ ਆਇਆ ਅਤੇ ਜ਼ਾਹਰੀ ਕਰਾਮਾਤਾਂ ਦੇਖੀਆਂ ਤਾਂ ਆਪ ਵੀ ਉਥੋਂ ਦਾ ਹੀ ਹੋ ਗਿਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਅਨੁਸਾਰ :

ਦੇਖ ਕੁਦਰਤ ਕਰਾਮਾਤ ਹੋਇ ਅਧੀਨ ਸਰਨੀ ਪਰਾ।

ਖੁਲੇ ਨੈਨ, ਰੌਸ਼ਨ ਭਏ ਸਤਿਗੁਰ ਕੋ ਦਰਸ਼ਨ ਕਰਾ॥੧੧॥

ਫਿਰ ਇਹ ਬੇਨਤੀ ਕੀਤੀ ਕਿ ਉਹ ਤਾਂ ਜਾਣੇਗਾ ਕਿ ਉਨ੍ਹਾਂ ਖਿਮਾ ਕੀਤੀ ਹੈ ਜੇ-

'ਸੋ ਬਿਘੇ ਕਾ ਗਾਉਂ ਇਹਾ ਕਰੋ।

ਨਾਨਕ ਚਕ ਨਾਮ ਜਿਸ ਧਰੋ।

ਪ੍ਰਭ ਸ਼ਰਧਾ ਦੇਖ ਮਨਜੂਰ ਯਹ ਕਰਾ।

ਪਰ ਨਗਰ ਦਾ ਨਾਂ ਆਪਣੇ ਨਾਂ 'ਤੇ ਨ ਰੱਖ ਕੇ :

ਕਰਤਾਰਪੁਰ ਨਾਮ ਚਕ ਕਾ ਧਰਾ।

ਧਰਮਸਾਲ ਹਵੇਲੀ ਤਹਾ ਬਨਾਈ।

ਮਾਤਾ ਜੀ ' ਕੇ ਲੀਆ ਬੁਲਾਈ'॥੧੪॥

          ਤਲਵੰਡੀ ਦੀ ਬਹੁਤੀ ਵਸੋਂ ਕਰਤਾਰਪੁਰ ਹੀ ਆ ਗਈ। ਆਪ ਜੀ ਨੇ ਨਿਰੋਲ ਇਕੋ ਅਬਾਦਤ ਖ਼ਾਨਾ (ਧਰਮਸਾਲ) ਬਣਾਇਆ। ਇਕ ਅੰਦਾਜ਼ੇ ਮੁਤਾਬਕ ਕਰਤਾਰਪੁਰ ਦੀ ਵਸੋਂ ਵੀਹ ਹਜ਼ਾਰ ਹੋ ਗਈ। ਕਰਤਾਰਪੁਰ ਤੋਂ ਚਾਰੇ ਪਾਸੇ ਲੋਕਾਂ ਦਾ ਪੁੱਜਣਾ ਸਹਿਲ ਹੋ ਗਿਆ। ਸਭ ਸਿੱਖ ਉਥੇ ਹੀ ਆ ਵੱਸੇ। ਬਲਵੰਡ ਜੀ ਵੀ ਆ ਗਏ ਅਤੇ ਰੋਜ਼ ਕੀਰਤਨ ਹੁੰਦਾ। ਸਾਰੇ ਪਾਸੇ ਖ਼ੁਸ਼ਬੂ ਫੈਲ ਗਈ। ਮਹਿਮਾ ਪ੍ਰਕਾਸ਼ ਅਨੁਸਾਰ :

1. ਇਬਰਤ ਨਾਮਾ ਭਾਗ ਤੀਜਾ, ਅਧਿਆਇ ਪਹਲਾ, ਪੰਨਾ ੧੫੯।

2. ਸੁਲੱਖਣੀ ਜੀ।

3. ਬਲਵੰਡ ਮਰਾਸੀ ਜੰਗਲ ਸੋ ਆਇਆ।

ਸਦ ਕਰੇ ਭਜਨ ਸਤਿਗੁਰ ਮਨ ਭਾਇਆ।

181 / 237
Previous
Next