Back ArrowLogo
Info
Profile

ਤੋਮਰ ਛੰਦ :

          ਕਰੀ ਧਰਮਸਾਲ।

ਸੁੰਦਰ ਬਿਸਾਲ।

ਸਦ ਹੋਤ ਭਜਨ।

ਮਿਲ ਕਰਤ ਸਜਨ ॥੨॥

ਸਭ ਆਸ ਪਾਸ।

ਮਹਕੀ ਸਬਾਸ।

ਬਾਵਨ ਸੁਭਾਵ।

ਸੰਤਨ ਸੁਭਾਵ ॥੩॥

ਸਤਿਗੁਰ ਪ੍ਰਤਾਪ।

ਸਭ ਜਪਤ ਜਾਪ।

ਮਹਿਮਾ ਅਮਿਤ ।

ਪ੍ਰਕਾਸ਼ ਅਦਿਤ।

ਗੁਰਬਚਨ ਸ਼ਬਦ ।

ਪੜੇ ਮਿਟਤ ਅਬਦ ।

ਸਭ ਜਗਤ ਜਪਤ।

ਹੋਇ ਭਗਤ ਸਕਤ ।

          ਉਨ੍ਹਾਂ ਦਾ ਨਵੇਂ ਸ਼ਹਿਰ ਨੂੰ ਕਰਤਾਰਪੁਰ ਦਾ ਨਾਂ ਦੇਣਾ ਵੀ ਆਪਾ ਭਾਵ ਮਿਟਾਉਣਾ ਹੀ ਦਰਸਾਉਂਦਾ ਸੀ । ਮਹਾਨ ਕੋਸ਼ ਦੇ ਲਿਖਣ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਪੱਕੀ ਰਿਹਾਇਸ਼ ਸੰਨ ੧੫੨੨ ਵਿਚ ਉਥੇ ਕਰ ਲਈ। ਇਸ ਸ਼ਹਿਰ ਨੂੰ ਵਸਾਉਣ ਵਿਚ ਜਿੱਥੇ ਅਜਿਤਾ ਜੀ ਨੇ ਮੁੱਢਲਾ ਉੱਦਮ ਕੀਤਾ, ਉੱਥੇ ਪਿੱਛੋਂ ਦਿੰਦਾ ਜੀ ਤੇ ਕਰੋੜੀ ਮੱਲ ਨੇ ਸਿਰਤੋੜ ਕੋਸ਼ਿਸ਼ ਕੀਤੀ।

          ਕਰਤਾਰਪੁਰ ਦੀ ਮਰਯਾਦਾ : ਕਰਤਾਰਪੁਰ ਵਿਚ ਟਿਕ ਕੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਹੀ ਦ੍ਰਿੜਾਇਆ। ਬਾਣੀ ਰਾਹੀਂ ਹੀ ਚਾਨਣ ਕਰਦੇ ਰਹੇ ਤੇ ਹਨੇਰਾ ਮਿਟਦਾ ਗਿਆ। ਉਥੇ ਦੂਰ-ਦੂਰ ਤੋਂ ਆਤਮਕ ਸੁਖ ਦੇ ਢੁਡਾਊ ਆਉਣ ਲੱਗੇ ਤੇ ਚਰਚਾ ਸਦਾ ਹੋਣ ਲੱਗੀਆਂ। ਹਰ ਸਮੇਂ ਸ਼ਬਦ ਦਾ ਹੀ ਵਰਤਾਵਾ ਹੋਣ ਲੱਗਾ। ਸਵੇਰ ਵੇਲੇ ਜਪੁਜੀ ਦਾ ਪਾਠ ਹੁੰਦਾ, ਦਿਹਾੜੀ ਕਿਰਤ ਤੇ ਸ਼ਾਮ ਨੂੰ ਸੋਦਰ ਤੇ ਆਰਤੀ ਗਾਈ ਜਾਂਦੀ । (ਗੁਰੂ ਨਾਨਕ ਗੁਰਮੁਖਿ ਨੇ ਅਥਰਬਣ ਦਾ ਭਾਰ ਉਤਾਰ ਕੇ ਪਰ੍ਹਾਂ ਸੁੱਟ ਦਿੱਤਾ। ਮਨੁੱਖਤਾ ਹੌਲੀ ਫੁੱਲ ਹੋ ਗਈ। ਕਲਿਜੁਗ ਦਾ ਪ੍ਰਭਾਵ ਮਿਟ ਗਿਆ। ਪਦਾਰਥਾਂ ਤੋਂ ਮਨੁੱਖ ਉੱਚਾ ਹੋ ਗਿਆ। ਅਥਰਬਣ ਕਲਿਜੁਗ ਦਾ ਵੇਦ ਹੈ। ਕਲਿਜੁਗ ਵਿਚ ਲੋਕੀਂ ਪਹਿਲਾਂ ਮੰਤਰਾਂ, ਜਾਦੂ ਟੂਣਿਆਂ ਤੇ ਸੁਖਨਾਵਾਂ ਦਾ ਹੀ ਸਹਾਰਾ ਲੈਂਦੇ ਸਨ, ਹੁਣ ਕੇਵਲ ਸ਼ਬਦ ਦਾ ਸਹਾਰਾ

1. ਚੰਦਨ ਵਰਗਾ।

2.ਸੂਰਜ

182 / 237
Previous
Next