

ਸਤਿਗੁਰੂ ਦੇ ਦਰਸ਼ਨ ਨੂੰ ਕਰਤਾਰਪੁਰ ਆਏ। ਅੱਗੇ ਬਾਣੀ ਦਾ ਵੀਚਾਰ ਹੁੰਦਾ ਸੀ। ਬਾਣੀ ਸੁਣਦੇ ਸਾਰ ਮਨ ਇਕਾਗਰ ਹੋਇ ਗਿਆ। ਉਨ੍ਹਾਂ ਗੁਰੂ ਨਾਨਕ ਪਾਸ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਚਰਨਾਂ ਦੀ ਸ਼ਰਨ ਰੱਖੀਏ ਤੇ 'ਇਹ ਦਾਨ ਵਿਚੋ ਜੁ ਜੁਗਤ ਨੂੰ ਆਸਾਰ ਜਾਣ ਕੇ ਅਸੀਂ ਮੰਗੀਏ ਕੁਝ ਨਾ। ਤੇਰਾ ਹੁਕਮ ਮਿਠਾ ਲਾਗੈ । ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ :
ਅਸਾਡੇ ਚਰਨ ਸਦਾ ਸਾਧ ਸੰਗਤ ਵਿਚ ਰਹਿੰਦੇ ਹਨ। ਤੁਸਾਂ ਸੇਵਾ ਕਰਨੀ ਤੇ ਧਰਮਸਾਲਾ ਦੋਇ ਵੇਲੇ ਟੁਰ ਜਾਵਣਾ। ਧਰਮ ਦੀ ਕ੍ਰਿਤ ਕਰਕੇ ਅਥਿਤੀ ਸਿੱਖਾਂ ਨਾਲ ਵੰਡ ਕੇ ਖਾਵਣਾ। ਇਸ ਤਰ੍ਹਾਂ ਸਦਾ ਚਰਨਾਂ ਦੀ ਸ਼ਰਨ ਹੋ ਜਾਵੇਗੋ, ਸਰੀਰ ਸਰਗੁਣ ਹੈ ਤੇ ਸ਼ਬਦ ਮੇਰਾ ਰਿਦਾ ਹੈ, ਨਿਰਗੁਣ ਰੂਪ ਹੈ। ਕੈਸੀ ਕਮਾਲ ਦੀ ਗੱਲ ਕਹੀ, ਗੁਰੂ ਪਾਤਸ਼ਾਹ ਨੇ ਕਿ, 'ਸਰੀਰ ਨਾਲ ਮਿਲੇਗੇ ਤਾਂ ਫਿਰ ਵੀ ਵਿਛੜੋਗੇ ਤੇ ਜੇ ਸ਼ਬਦ ਨਾਲ ਮਿਲੋਗੇ ਤਾਂ ਵਿਛੜਗੇ ਨਹੀਂ।
ਭਾਈ ਗੁਰਦਾਸ ਜੀ ਨੇ ਜਿਸ ਪੰਜਵੇਂ ਸਿੱਖ ਦਾ ਜ਼ਿਕਰ ਕੀਤਾ ਹੈ ਉਹ ਹਨ ਭਾਈ ਮਰਦਾਨਾ ਜੀ ਜਿਨ੍ਹਾਂ ਦੀ ਰਬਾਬ ਵਿਚੋਂ ਨਿਕਲੀ ਹਰ ਸੁਰ ਸ਼ਬਦ ਨਾਲ ਮਿਲ ਕਰਾਮਾਤ ਕਰਦੀ ਰਹੀ। ਰਹਿਮਤ ਨਾਲ 'ਦਾਨਾ', ਮਰਦਾਨਾ ਬਣਿਆ।
ਇਥੇ ਇੰਨਾ ਹੀ ਲਿਖਣਾ ਕਾਫ਼ੀ ਹੈ ਕਿ ਇਕੋ ਮਰਦਾਨਾ ਜੀ ਹਨ ਜਿਨ੍ਹਾਂ ਨੂੰ ਇਹ ਅਧਿਕਾਰ ਵੀ ਮਿਲਿਆ ਹੈ ਕਿ ਉਹ ਸ਼ਬਦ ਵਿਚ ਨਾਨਕ ਛਾਪ ਵੀ ਵਰਤ ਲੈਣ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ : ਮਰਦਾਨਿਆਂ ਜਿੱਥੇ ਮੇਰਾ ਵਾਸਾ, ਉਥੇ ਤੇਰਾ ਵਾਸਾ।
ਮੁਨਸ਼ੀ ਸੁਜਾਨ ਰਾਇ ਨੇ ਖ਼ੁਲਾਸਤ-ਉਤ-ਤਵਾਰੀਖ਼ ਵਿਚ ਵੀ ਜ਼ਿਕਰ ਕੀਤਾ ਹੈ ਕਿ ਮਰਦਾਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਸ ਸੋਜ਼ ਤੇ ਦਿਲ-ਖਿੱਚਵੇਂ ਢੰਗ ਨਾਲ ਗਾਉਂਦਾ ਸੀ ਕਿ ਪੰਛੀ ਵੀ ਰੁਕ ਜਾਣ। ਮੁਨਸ਼ੀ ਸੋਹਣ ਲਾਲ ਨੇ ਵੀ ਲਿਖਿਆ ਹੈ ਕਿ ਜਦ ਉਹ ਬਾਣੀ ਗਾਉਂਦਾ ਤਾਂ ਉਸ ਦਾ ਚਿਹਰਾ ਜਗਮਗਾ ਉੱਠਦਾ।
ਛੇਵਾਂ ਤੇ ਸਤਵਾਂ ਨਾਮ ਭਾਈ ਗੁਰਦਾਸ ਜੀ ਦੀ ਸੂਚੀ ਵਿਚ ਭਾਈ ਪ੍ਰਿਥੀ ਮੱਲ ਤੇ ਰਾਮਾ ਡਿਡੀ ਦਾ ਹੈ। 'ਪ੍ਰਿਥੀ ਮਲੁ ਸਹਗੁਲ ਭਲਾ, ਰਾਮਾ ਡਿਡੀ ਭਗਤ ਅਭਿਆਸੀ ।' ਇਹ ਦੋਵੇਂ ਗੁਰੂ ਨਾਨਕ ਦੇਵ ਜੀ ਪਾਸ ਆਏ ਤੇ ਕਹਿਣ ਲੱਗੇ: 'ਅਜਿਹਾ ਸੁਖਾਲਾ ਰਾਹ ਦੱਸੋ ਜੋ ਅਸੀਂ ਬਿਸ਼ਨ (ਪ੍ਰਭੂ) ਨਾਲ ਇਕ ਰੂਪ ਹੋਈਐ।' ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ:
'ਤਪਾਂ ਨਾਲ ਨਿਹਕਾਮ ਨਹੀਂ ਹੁੰਦਾ। ਰਿਦਾ ਸ਼ੁੱਧ ਨਹੀਂ ਹੁੰਦਾ। ਲੋੜ ਹੈ ਅੱਖਾਂ, ਕੰਨਾਂ, ਹੱਥਾਂ, ਪੈਰਾਂ 'ਤੇ ਕਾਬੂ ਪਾਉਣ ਦੀ । ਅੱਖਾਂ ਨੂੰ ਰੂਪ ਵਲੋਂ ਹਟਾਉਣਾ, ਕੰਨਾਂ ਨੂੰ ਨਿੰਦਿਆ ਉਸਤਤਿ ਵਲੋਂ ਹਟਾਵਣਾ, ਹੱਥ ਨੂੰ ਚੋਰੀ ਯਾਰੀ ਵਲੋਂ ਵਰਜਣਾ, ਪੈਰਾਂ ਨੂੰ ਬੁਰੇ ਕੰਮ ਤੇ ਕੁਸੰਗ ਵਲੋਂ ਪਿੱਛੇ ਕਰਨਾ, ਅੱਖੀਆਂ ਨੂੰ ਬਾਣੀ ਪੜ੍ਹਨ ਲਈ ਲਗਾਉਣਾ, ਰਸਨਾ
1. ਵਿਸਥਾਰ ਲਈ ਦੇਖੋ ਮੇਰੀ ਹੀ ਰਚਿਤ 'ਪੁਰਾਤਨ ਇਤਿਹਾਸਕ ਜੀਵਨੀਆਂ'।