

ਨੂੰ ਸਿਫ਼ਤ ਸਾਲਾਹ ਦੀ ਪੁੱਠ ਦੇਣੀ, ਹੱਥਾਂ ਨੂੰ ਦਾਨ ਨਾਲ ਜੋੜ ਦੇਣਾ, ਪੈਰਾਂ ਨੂੰ ਨਿੱਤ ਗੁਰਦੁਆਰੇ ਲੈ ਜਾਣਾ। ਮਨ ਨੂੰ ਬਾਰੰਬਾਰ ਹਟਾਇ ਕੈ ਨਾਮ ਵੱਲ ਮੋੜਨਾ। ਥੱਕ ਨਹੀਂ ਜਾਣਾ ਕਿ ਮਨ ਤਾਂ ਜੁੜਦਾ ਨਹੀਂ। ਮਨ ਥੱਕ ਜਾਏਗਾ । ਉਦਾਹਰਨ ਦਿੰਦੇ ਪਾਤਸ਼ਾਹ ਨੇ ਕਿਹਾ, 'ਘੋੜੇ ਨੂੰ ਮਸਾਲਾ ਖੁਆਉਣਾ ਹੁੰਦਾ ਹੈ ਤਾਂ ਸੁੱਟ ਘੱਤਦਾ ਹੈ, ਪਰ ਜੇ ਖੁਆਲਣ ਵਾਲਾ ਮੂੰਹ ਵਿਚ ਹੱਥ ਪਾਈ ਰੱਖਦਾ ਹੈ ਤਾਂ ਘੋੜਾ ਥੱਕ ਕੇ ਮਸਾਲਾ ਖਾ ਲੈਂਦਾ ਹੈ। ਮਨ ਨੂੰ ਸਦਾ ਵਾਸਨਾ ਵਲੋਂ ਹਟਾ ਕੇ ਸ਼ਬਦ ਨਾਲ ਜੋੜਨਾ ਹੀ ਅਸਲ ਅਭਿਆਸ ਹੈ। ਜਿਸ ਵੇਲੇ ਸ਼ਬਦ ਮਨ ਵਿਚ ਸਮਝ ਦੇਵੇਗਾ ਤਾਂ ਸ਼ਾਂਤੀ ਮਿਲ ਜਾਵੇਗੀ। ਉਨ੍ਹਾਂ ਗੁਰੂ ਦਾ ਉਪਦੇਸ਼ ਐਸਾ ਪੱਲੇ ਬੰਨ੍ਹਿਆ ਕਿ ਜਿੱਥੇ ਵੀ ਸਾਧ ਸੰਗਤ ਹੋਵੈ ਤਿਥੇ ਤੁਰ ਜਾਵਨਿ। ਨਾਲ ਟਹਲ ਕਰਨੀ, ਸਾਥ ਹੀ ਸ਼ਬਦ ਦਾ ਅਭਿਆਸ ਕਰਨਾ।
ਸਿੱਖਾਂ ਦੀ ਸੂਚੀ ਵਿਚ ਅਗਲਾ ਨਾਂ ਦੌਲਤ ਖ਼ਾਨ ਦਾ ਆਉਂਦਾ ਹੈ। ਭਾਈ ਗੁਰਦਾਸ ਜੀ ਦੀ ਵਾਰ ਬਾਰ੍ਹਵੀਂ, ਪਉੜੀ ਤੇਰ੍ਹਵੀਂ ਦੇ ਸ਼ਬਦ ਹਨ :
'ਦਉਲਤ ਖਾਂ ਲੋਦੀ, ਭਲਾ ਹੋਇਆ ਜਿੰਦ ਪੀਰੁ ਅਬਿਨਾਸੀ।'
ਦੌਲਤ ਖ਼ਾਨ' ਨੂੰ ਜੀਵਨ ਮੁਕਤ ਮਿਲ ਗਈ ਤੇ ਉਸ ਦੀ ਸੋਭਾ ਫੈਲੀ। ਨਾਵੀ ਤੇ ਦਸਵੀਂ ਥਾਂ ਭਾਈ ਗੁਰਦਾਸ ਜੀ ਨੇ ਭਾਈ ਮਾਲੋ ਤੇ ਮਾਂਗਾ ਜੀ ਨੂੰ ਦਿੱਤੀ ਹੈ। ਮਾਲੋ ਜੀ ਤੇ ਮਾਂਗਾ ਜੀ ਨਾਂ ਦੇ ਸਿੱਖ ਗੁਰਬਾਣੀ ਰਸ ਦੇ ਰਸਿਕ ਹੋ ਕੇ ਮਗਨ ਰਹਿੰਦੇ ਰਹੇ।
'ਮਾਲੇ ਮਾਂਗਾ ਸਿੱਖ ਦੁਇ, ਗੁਰਬਾਣੀ ਰਸ ਰਸਿਕ ਬਿਲਾਸੀ ।'
ਇਹ ਦੋਵੇਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ। ਉਹਨਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ: 'ਇੰਦਰੀਆਂ ਤੇ ਮਨ ਨੂੰ ਇਕਾਗਰ ਕਰਨਾ ਤੇ ਕਥਾ ਕੀਰਤਨ ਰੁਚੀ ਨਾਲ ਗਾਵਣਾ ਸੁਣਨਾ। ਇਹ ਕਰਮ ਦੇਖਣ ਨੂੰ ਛੋਟੇ ਹਨ ਪਰ ਫਲ ਬਹੁਤ ਹੈ। ਜਿਵੇਂ ਲੱਕੜਹਾਰੇ ਤੇ ਪਾਂਡੀ ਲੱਕੜਾ ਲਿਆਂਦੇ ਤੇ ਪੰਡਾਂ ਚੁੱਕਦੇ ਹਨ ਪਰ ਫਲ ਥੋੜ੍ਹਾ ਹੈ। ਜੋਹਰੀ ਮੋਤੀ ਹੀਰੇ ਦਾ ਸੌਦਾ ਕਰਦੇ ਹਨ ਪਰ ਸੁਖ ਨਾਲ ਬੈਠੇ ਰਹਿੰਦੇ ਹਨ। ਨਫ਼ਾ ਬਹੁਤ ਹੁੰਦਾ ਹੈ। ਬਾਕੀ ਸਾਰੇ ਤਪ ਸਰੀਰ ਤੇ ਕਸ਼ਟ ਦੇਣੇ ਹਨ। ਕਥਾ ਕੀਰਤਨ ਦੇ ਪੜ੍ਹਨ ਸੁਣਨ ਨਾਲ ਇਕ ਤਾਂ ਉਪਾਸ਼ਨਾ ਦ੍ਰਿੜ੍ਹ ਹੁੰਦੀ ਹੈ। ਪਿੱਛ ਉਸ ਦੇ ਵਿਚੋਂ ਗਿਆਨ ਪ੍ਰਾਪਤ ਹੁੰਦਾ ਹੈ। ਭਾਈ ਮਾਲੇ ਗੁਰਬਾਣੀ, ਪੋਥੀ ਦੀ ਕਥਾ ਬੜੇ ਸੁੰਦਰ ਢੰਗ ਨਾਲ ਕਰਦੇ ਤੇ ਉਨ੍ਹਾਂ ਦੀ ਰਸਨਾ ਤੋਂ ਸਭ ਨੂੰ ਐਸਾ ਸੁਆਦ ਆਵੇ ਕਿ ਜੋ ਕੋਈ ਪਾਪਾਂ ਦਾ ਤਿਆਗ ਕਰੇ। ਦੋਵੇਂ ਧਰਮ ਦੀ ਕਿਰਤ ਕਰਕੇ ਵੰਡ ਖਾਵਣ।
ਭਾਈ ਗੁਰਦਾਸ ਜੀ ਦੀ ਅਗਲੀ ਤੁਕ ਵਿਚ ਆਵਦਾ ਹੈ ਕਿ 'ਸਨਮੁਖਿ ਕਾਲੂ ਆਸ ਧਾਰ ਗੁਰਬਾਣੀ ਦਰਗਾਹ ਸਾਬਾਸੀ । ਭਾਵ ਕਾਲੂ ਖੱਤਰੀ ਅਸੀਸ ਲੈ ਕੇ ਸਨਮੁਖ ਹੋਇਆ ਤੇ ਗੁਰਬਾਣੀ ਦੀ ਬਖ਼ਸ਼ਸ਼ ਨਾਲ ਦਰਗਾਹ ਵਿਚ ਸ਼ਾਬਾਸ਼ ਲਈ।
ਭਾਈ ਕਾਲੂ ਜੀ ਨੇ ਪੁੱਛਿਆ: ਮਹਾਰਾਜ। ਸਨਮੁਖ ਤੇ ਮਨਮੁਖ ਦਾ ਅੰਤਰ ਸਮਝਾਵੇ। ਤਾਂ ਬਚਨ ਹੋਇਆ : ਜੋ ਪਾਪਾਂ ਨੂੰ ਪਿੱਠ ਦਿੰਦੇ ਹੈਨਿ ਤੇ ਪੁੰਨਾਂ ਦੇ ਸਾਹਮਣੇ ਹੁੰਦੇ ਹਨ
1. 'ਸੁਲਤਾਨਪੁਰ ਵਿਚ ਦੇ ਅਧਿਆਇ ਤੀਜੇ ਵਿਚ ਦੌਲਤ ਖਾਨ ਬਾਰੇ ਸਵਿਸਥਾਰ ਪੜ੍ਹੋ।