Back ArrowLogo
Info
Profile

ਸੋ ਸਨਮੁਖ ਹੈਨਿ। ਫਿਰ ਵਿਆਖਿਆ ਕਰਦੇ ਮਹਾਰਾਜ ਨੇ ਕਿਹਾ ਸਨਮੁਖਾਂ ਦੀਆਂ ਖਾਹਿਸ਼ਾਂ ਪਾਵਨ ਤੇ ਨੇਕ ਹੁੰਦੀਆਂ ਹਨ। ਦੂਜੇ, ਉਹ ਹੋਰਨਾਂ ਦੀ ਉਪਮਾ ਸੁਣ ਕੇ ਪ੍ਰਸੰਨ ਹੁੰਦੇ ਹਨ। ਤੀਜੇ, ਉਹ ਸੇਵਾ ਕਰ ਕੇ ਖ਼ੁਸ਼ ਹੁੰਦੇ ਹਨ। ਚੌਥੇ, ਜਿਹੜੇ ਉਨ੍ਹਾਂ ਨੂੰ ਵਿੱਦਿਆ ਅਤੇ ਨੇਕ ਸਲਾਹ ਦੇ ਸਕਦੇ ਹਨ. ਉਨ੍ਹਾਂ ਦਾ ਮਾਣ ਕਰਦੇ ਹਨ। ਪੰਜਵੇਂ ਜਿਵੇਂ ਕੁਝ ਸਮੇਂ ਬਾਅਦ ਫਿਰ ਰੋਟੀ ਖਾਣ ਦੀ ਲਾਲਸਾ ਤੇ ਨਸ਼ੇ ਦੀ ਤੋਟ ਮਹਿਸੂਸ ਹੁੰਦੀ ਹੈ. ਇਸ ਤਰ੍ਹਾਂ ਸਨਮੁਖਾਂ ਨੂੰ ਗੁਰਬਾਣੀ ਤੇ ਬ੍ਰਹਮ ਗਿਆਨ ਦੀ ਲਾਲਸਾ ਹੁੰਦੀ ਹੈ। ਛੇਵੇਂ ਸਨਮੁਖ ਨਿਜ- ਨਾਰੀ ਨਾਲ ਸਨੇਹ ਕਰਦੇ ਹਨ ਅਤੇ ਪਰ-ਇਸਤਰੀ ਦਾ ਤਿਆਗ ਕਰਦੇ ਹਨ। ਸਤਵੇਂ, ਜਿਨ੍ਹਾਂ ਗੱਲਾਂ 'ਤੇ ਝਗੜੇ ਉਤਪੰਨ ਹੋਣ ਦਾ ਡਰ ਹੋਵੇ ਉਨ੍ਹਾਂ ਤੋਂ ਲਾਂਭੇ ਰਹਿੰਦੇ ਹਨ। ਅੱਠਵੇਂ, ਸਨਮੁਖ ਉਨ੍ਹਾਂ ਦੀ ਸੇਵਾ ਕਰਦੇ ਹਨ, ਜੋ ਭਗਤੀ ਵਿਚ ਉੱਚੇ ਹੈਨਿ। ਨਵੇਂ ਸਨਮੁਖ ਭਾਵੇਂ ਉੱਚੀ ਥਾਂ ਬੈਠੇ ਹੋਣ ਤਾਂ ਵੀ ਅਭਿਮਾਨੀ ਨਹੀਂ ਹੁੰਦੇ, ਦੂਜਿਆਂ 'ਤੇ ਧੱਕਾ ਨਹੀਂ ਕਰਦੇ। ਦਸਵੇਂ, ਸਨਮੁਖ ਖੋਟੀ ਸੰਗਤ ਨੂੰ ਛੱਡ ਕੇ ਸੰਤਾਂ ਦੀ ਸੰਗਤ ਕਰਦੇ ਹਨ। ਭਾਈ ਕਾਲੂ ਨੇ ਸਾਰੀ ਸਿੱਖਿਆ ਪੱਲ੍ਹੇ ਬੰਨ੍ਹ ਲਈ ਤੇ ਇਸੇ ਪ੍ਰਕਾਰ ਵਰਤਣ ਲੱਗਾ।

ਫਿਰ ਅਗਲੀ ਪਉੜੀ ਵਿਚ ਭਾਈ ਗੁਰਦਾਸ ਜੀ ਨੇ ਬਾਰ੍ਹਵੀਂ ਤੋਂ ਤੇਰ੍ਹਵੀਂ ਥਾਂ ਓਹਰੀ ਜਾਤ ਦੇ ਭਾਈ ਭਗਤਾ ਜਾਪੂ ਤੇ ਵੇਸੀ ਨੂੰ ਦਿੱਤੀ ਹੈ :

'ਭਗਤੁ ਜੋ ਭਗਤਾ ਓਹਰੀ ਜਾਪੁ ਵੰਸ ਸੇਵ ਕਮਾਵੇ।'

ਇਹ ਦੋਵੇਂ ਹੀ ਗੁਰੂ ਨਾਨਕ ਦੇਵ ਜੀ ਪਾਸ ਆਏ ਤੇ ਅਰਦਾਸ ਕੀਤੀ, ਮਹਾਰਾਜ ਜਿਹੜੇ ਅਧਿਕਾਰੀ ਹੈਨਿ ਉਨ੍ਹਾਂ ਦਾ ਤਾਂ ਵਿੱਦਿਆ ਕਰਕੇ, ਗਿਆਨ ਕਰਕੇ ਉਧਾਰ ਹੋਇਆ ਪਰ ਅਸੀਂ ਪੜ੍ਹ ਸੁਣ ਕੁਝ ਨਹੀਂ ਜਾਣਦੇ ਅਸਾਡਾ ਉਧਾਰ ਕਿਵੇਂ ਕਰ ਹੋਵੇ ? ਬਚਨ ਹੋਇਆ ਜੋ ਤੁਸੀਂ ਮਨਮੁਖਾਂ ਦੇ ਕਰਮਾਂ ਦਾ ਤਿਆਗ ਕਰੋ ਤੇ ਸਿੱਖਾਂ ਦੀ ਟਹਿਲ ਕਰੋ, ਤਾਂ ਤੁਹਾਡਾ ਵੀ ਕਲਿਆਣ ਹੋਵੇਗਾ। ਜਦ ਉਨ੍ਹਾਂ ਮਨਮੁਖਾਂ ਦੇ ਕਰਮ ਪੁੱਛੇ ਤਾਂ ਬਾਬਾ ਬੋਲਿਆ ਚਾਰ ਸਾਖੀਆਂ ਮਨਮੁਖਾਂ ਦੀਆਂ ਹੈਨਿ। ਪ੍ਰਥਮੇ ਈਰਖਾ, ਇਹ ਖ਼ਾਹਿਸ਼ ਕਰਨੀ ਕਿ ਦੁਨੀਆਂ ਦਾ ਸਾਰਾ ਧਨ ਅਤੇ ਸਾਰੇ ਸੁਖ ਦੂਜਿਆਂ ਨੂੰ ਨਾ ਮਿਲ ਕੇ ਮੈਨੂੰ ਮਿਲ ਜਾਣ। ਦੂਜਿਆਂ ਦੀ ਜਾਇਦਾਦ, ਸੋਹਣੇ ਮਕਾਨਾਂ ਨੂੰ ਵੇਖ ਕੇ ਦਿਲ ਵਿਚ ਸੜਨਾ ਤੇ ਦੁੱਖ ( ਮਨਾਉਣਾ। ਸਭ ਨੂੰ 'ਆਪਣਾ ਵੈਰੀ ਸਮਝਣਾ ਅਤੇ ਕਿਸੇ ਨਾਲ ਨੇਕੀ: ਨਾ ਕਰਨੀ। ਸਦਾ ਬੁਰਾਈ ਕੱਢਣੀ। ਦੂਜੇ ਅਕਣਾ ਆਕੜਨੀ ਹਉਮੇ ਕਰਨੀ ਮਨਮੁਖ ਦੀ ਨਿਸ਼ਾਨੀ ਹੈ। ਮਨਮੁਖ ਹੰਕਾਰੀ ਅਤੇ ਨਿਰਦਈ ਹੁੰਦਾ ਹੈ। ਜਦ ਮਨਮੁਖ ਦੇਖਦਾ ਹੈ ਕਿ ਕੋਈ ਆਦਮੀ ਉਸ ਨਾਲੋਂ ਘੱਟ ਸਮਝ ਰੱਖਦਾ ਹੈ ਤਾਂ ਉਸ ਨੂੰ ਸਮਝਾਉਂਦਾ ਨਹੀਂ, ਸਗੋਂ ਉਸ `ਤੇ ਹੱਸਦਾ ਤੇ ਉਸ ਨਾਲ ਘ੍ਰਿਣਾ ਨਾਲ ਵਰਤਾਉ ਕਰਦਾ ਹੈ ਤੇ ਕਹਿੰਦਾ ਹੈ 'ਉਹ ਮੇਰੀ ਉੱਚੀ ਅਕਲ ਦੇ ਬਰਾਬਰ ਦਾ ਨਹੀਂ।

          ਤੀਜੇ,ਮਨਮੁਖ ਦਾ ਸੁਭਾਉ ਨਿੰਦਾ ਹੈ। ਜੇ ਕਦੇ ਕੋਈ ਆਦਮੀ ਆਪਣੇ ਤੋਂ ਵੱਡੇ ਦੀ ਉਪਮਾ ਕਰੇ ਤਾਂ ਮਨਮੁਖ ਨਹੀਂ ਸਹਾਰ ਸਕਦਾ, ਸਗੋਂ ਕ੍ਰੋਧ ਵਿਚ ਆ ਕੇ ਆਖਦਾ ਹੈ : 'ਜੀ ਹਾਂ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।' ਚੌਥੇ, ਮਨਮੁਖ ਦਾ ਲੱਛਣ ਹੈ। ਹਠ ਬ੍ਰਿਤ। ਕੋਈ ਉਪਦੇਸ਼ ਮਨਮੁਖ ਨੂੰ ਦੇਵੋ ਤਾਂ ਉਹ ਸੁਣੇਗਾ ਹੀ ਨਹੀਂ। ਇਹ ਮੰਦ

187 / 237
Previous
Next