Back ArrowLogo
Info
Profile

ਕਰਮ, ਈਰਖਾ, ਹੰਕਾਰ, ਨਿੰਦਾ, ਹਠ ਧਰਮ ਮਨਮੁਖ ਵਿਚ ਹੁੰਦੇ ਹਨ। ਇਨ੍ਹਾਂ ਬੁਰਿਆਈਆਂ ਨੂੰ ਇਸ ਤਰ੍ਹਾਂ ਤਿਆਗ ਦੇਵੋ ਜਿਵੇਂ ਪਤਝੜ ਦੀ ਰੁੱਤ ਵਿਚ ਬ੍ਰਿਛ ਆਪਣੇ ਪੱਤਿਆਂ ਨੂੰ ਤਿਆਗ ਦੇਂਦੇ ਹਨ।

          ਚੌਦਵੀਂ ਤੇ ਪੰਦਰਵੀਂ ਥਾਂ ਭਾਈ ਗੁਰਦਾਸ ਜੀ ਨੇ ਸੀਹਾਂ ਤੇ ਗਜਣ ਉਪਲ ਨੂੰ ਦਿੱਤੀ ਹੈ। 'ਸੀਹਾਂ ਉਪਲੁ ਜਾਣੀਐ, ਗਜਣੁ ਉਪਲੁ ਸਤਿਗੁਰ ਭਾਵੈ ਸੀਹਾਂ ਤੇ ਗਜਣ ਦੋਨ ਚਾਚੇ ਤਾਏ ਦੇ ਪੁੱਤ ਭਰਾ ਸਨ। ਉਨ੍ਹਾਂ ਜਨਮ ਮਰਨ ਕੱਟਣ ਦੀ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਕਿਹਾ : 'ਇਹ ਜੁ ਵਾਹਿਗੁਰੂ ਦਾ ਨਾਮ ਹੈ ਇਸ ਦੇ ਨਾਮ ਜਪਣ ਤੇ ਚਾਰੋਂ ਪਦਾਰਥ ਪ੍ਰਾਪਤ ਹੁੰਦੇ ਹੈਨਿ। ਵਾਹਿ ਨਾਮ ਅਚਰਜ ਕਾ ਹੈ, ਜਿਸ ਦੀ ਸਤਿਆ ਕਰ ਕੇ, ਸਭ ਪਦਾਰਥ ਜਾਣੇ ਜਾਵਨਿ, ਤੇ ਉਸ ਨੂੰ ਜਾਣ ਨ ਸਕੀਐ। 'ਗੁ' ਨਾਮ ਅੰਧਕਾਰ ਦਾ ਹੈ। ਕਵੀ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ, ਗੁ, ਤਮ, ਤਨ ਅਗਿਆਨ, ਅਨਿਤ ਹੈ 'ਰੂ' ਨਾਮ ਪ੍ਰਕਾਸ਼ ਦਾ ਹੈ, ਜੋ ਦੇਹ ਅਨਿਤ ਨੂੰ ਪ੍ਰਕਾਸ਼ ਦੇ ਰਿਹਾ ਹੈ। ਉਸ ਦਾ ਨਾਮ ਵਾਹਿਗੁਰੂ ਹੈ।

ਸੋਲ੍ਹਵਾਂ ਨਾਂ ਭਾਈ ਭਗੀਰਥ ਜੀ ਦਾ ਆਇਆ ਹੈ ਜੋ ਗੁਰੂ ਨਾਨਕ ਦੇਵ ਜੀ ਪਾਸ ਸੁਲਤਾਨਪੁਰ ਆਏ ਸਨ। ਉਹ ਮਲਸੀਹ ਦੇ ਚੌਧਰੀ ਸਨ ਤੇ ਸਤਿ ਸੰਗਤ ਕਰ ਕੇ ਦੇਵੀ ਪੂਜ ਤੋਂ ਸ਼ਬਦ ਪੂਜ ਬਣੇ। ਉਨ੍ਹਾਂ ਨੂੰ ਸੋਝੀ ਮਿਲੀ ਕਿ ਸੇਵਾ ਸ਼ਕਤੀ ਦਾ ਮੂਲ ਹੈ। ਭਲੇ ਪੁਰਸ਼ਾਂ ਦਾ ਸੰਗ ਅਸਲ ਦੀਦਾਰ ਹੈ। ਵਾਹਿਗੁਰੂ ਦੇ ਗੁਣ ਗਾਇਣ ਕਰਨ ਹੀ ਸਹੀ ਰਾਹ ਹੈ। ਰਜ਼ਾ ਵਿਚ ਟਿਕਣਾ ਹੀ 'ਘਰ' ਵਿਚ ਰਹਿਣਾ ਹੈ।

ਸਤਾਰਵੀਂ ਥਾਂ ਉਨ੍ਹਾਂ ਭਾਈ ਅਜਿਤਾ ਜੀ ਨੂੰ ਦਿੱਤੀ ਹੈ ਜਿਨ੍ਹਾਂ ਕਰਤਾਰਪੁਰ ਵਸਾਉਣ ਵਿਚ ਅੱਗੇ ਵਧ ਕੇ ਹਿੱਸਾ ਲਿਆ। ਭਾਈ ਅਜਿਤਾ ਜੀ ਨੂੰ ਕਿਹਾ ਸੀ : ਮਨ ਸ਼ਾਂਤ ਕਰਨ ਦਾ ਇਕ ਉਪਾਅ ਵੇਦਾਂ ਦੱਸਿਆ ਸੀ ਅਤੇ ਦੂਜਾ ਸੰਤਾਂ। ਇਕ ਕਸਟ ਯੋਗ ਹੈ, ਦੂਜਾ ਭਗਤ ਜੋਗ। ਸਿੱਖਾਂ ਭਗਤ ਜੋਗ ਅਪਣਾਇਆ ਹੈ ।

ਅਠਾਰ੍ਹਵੀਂ ਪਵਿੱਤਰ ਥਾਂ ਉਨ੍ਹਾਂ ਬਾਬਾ ਬੁੱਢਾ ਜੀ ਨੂੰ ਦਿੱਤੀ ਹੈ। ਭਾਈ ਗੁਰਦਾਸ ਜੀ ਦੇ ਸ਼ਬਦ ਹਨ, ‘ਬੁੱਢਾ ਇਕ ਮਨਿ ਧਿਆਵੇ।"

ਬਾਬਾ ਬੁੱਢਾ ਜੀ ਹੀ ਇਕ ਐਸੇ ਵਿਅਕਤੀ ਹਨ, ਜਿਨ੍ਹਾਂ ਅੱਠਾਂ ਗੁਰੂਆਂ ਦੇ ਪ੍ਰਤੱਖ ਦਰਸ਼ਨ ਕੀਤੇ ਹਨ। ਉਨ੍ਹਾਂ ਨੇ ਸਿਰਫ਼ ਦੋ ਗੁਰੂ ਸਾਹਿਬਾਨ, ਗੁਰੂ ਹਰਕ੍ਰਿਸ਼ਨ ਤੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਹੀਂ ਕੀਤੇ।

ਮਹਾਨ ਕੋਸ਼ ਅਨੁਸਾਰ ਆਪ ਜੀ ਦਾ ਜਨਮ ਭਾਈ ਸੁੱਘੇ ਰੰਧਾਵੇ ਦੇ ਘਰ ਮਾਤਾ ਗੋਰਾਂ ਦੀ ਕੁੱਖੋਂ ੭ ਕਤਕ ੧੫੬੩ ਮੁਤਾਬਿਕ ਅਕਤੂਬਰ ੨੨, ੧੫੦੬ ਨੂੰ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਇਤਿਹਾਸ ਵਿਚ ਆਉਂਦਾ ਹੈ ਕਿ ਜਦ ਉਹ ਬਾਰਾਂ ਕੁ ਵਰ੍ਹਿਆਂ ਦੇ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਦੁੱਧ ਦਾ ਕਟੋਰਾ ਅੱਗੇ ਰੱਖ ਕੇ ਕਹਿਆ: 'ਗਰੀਬ ਨਿਵਾਜ ਤੇਰਾ ਦਰਸ਼ਨ ਕੀਤਾ ਹੈ, ਮੇਰਾ ਜਨਮ

1. ਮੇਰੀ ਹੀ ਰਚਿਤ 'ਆਦਿ ਸਿੱਖ ਤੇ ਸਾਖੀਆਂ ਤੱਕ।

2. ਹੋਰ ਵਿਸਥਾਰ ਲਈ ਮੇਰੀ ਪੁਸਤਕ 'ਪੁਰਾਤਨ ਇਤਿਹਾਸਕ ਜੀਵਨੀਆਂ' ਦੇਖੋ।

188 / 237
Previous
Next