ਮੈਨੂੰ ਇੰਝ ਹੌਲੇ-ਹੌਲੇ ਮੁਸਕਰਾ ਕੇ ਮਿਲੇ ਜਿਵੇਂ ਕੋਈ ਬਿਰਧ ਬਾਬਾ ਹੁੰਦਾ ਹੈ। ਮੇਰੇ ਨਾਲ ਗੱਲਾਂ ਵੀ ਕੀਤੀਆਂ।"" ਜਨਮ ਸਾਖੀ ਵਾਲਾ ਇਹ ਵੀ ਲਿਖਦਾ ਹੈ ਕਿ ਅਨਹਦ ਸ਼ਬਦ ਵਾਜੇ, ਤੇਤੀਸ ਕਰੋੜ ਦੇਵਤਿਆਹ ਨਮਸਕਾਰ ਕੀਆ, ਗੁਪਤ ਪ੍ਰਗਟਹੁ ਨਮਸਕਾਰ ਕੀਆ, ਸਿਧਹੁ ਸਾਧਿ ਕਰੋ ਨਮਸਕਾਰ ਕੀਆ, ਕੋਟ ਕਰੋੜੀ ਬੈਸਹੁ ਨਮਸਕਾਰ ਕੀਆ। ਪੰਥ ਪ੍ਰਕਾਸ਼ ਦੇ ਸਬਦਾਂ ਵਿਚ ਪੰਡਿਤ ਦੇਖਣ ਆਇਆ ਤਾਂ ਉਸ ਕਿਹਾ:
'ਇਸ ਅਦਬ ਰਖਯੋ ।
ਇਹ ਕੋਈ ਪੂਰਨ ਪੁਰਖ ਹੈ ਅਯੋ।
ਨਹਿ ਕਲੰਕ ਜਨ ਯਹ ਭਯੋ ਆਪ।
ਜਾਪਤ ਇਸ ਕੇ ਇਤੇ ਪ੍ਰਤਾਪ।
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਹੀ ਲਿਖਿਆ ਹੈ ਕਿ :
'ਜਿਥੇ ਜਾ ਆਵਿਲ (ਅਉਲ) ਗਡਨ ਕੋ ਪ੍ਰਿਥੀ ਖੁਣਾਈ।
ਤਹਾ ਦਰਬ ਤਿਸ (ਦਾਈ) ਨਦਰੀ ਆਈ।'
ਭਾਈ ਗੁਰਦਾਸ ਜੀ ਦੇ ਲਿਖਣ ਅਨੁਸਾਰ 'ਮਿਟੀ ਧੁੰਧ ਜਗ ਚਾਨਣ ਹੋਆ' ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਅਨੁਸਾਰ, 'ਜੰਮਿਆ ਪੂਤ ਭਗਤ ਗੋਵਿੰਦ ਕਾ।'
ਫਿਰ ਤਲਵੰਡੀ ਵਿਚ ਬਾਲਕਾਂ ਨਾਲ ਖੂੰਡੀ ਦੀ ਖੇਡ ਨਹੀਂ ਜੀਵਨ ਦੀਆਂ ਖੇਡਾਂ ਦੀਆਂ ਹੀ ਗੱਲਾਂ ਹੋਈਆਂ। ਲੋਕੀਂ ਬਾਲ ਨਾਨਕ ਦੀਆ ਗੱਲਾ ਸੁਣ ਵਿਸਮਾਦ ਵਿਚ ਚਲੇ ਜਾਂਦੇ। ਜਾਂਦੇ-ਜਾਂਦੇ ਰਾਹੀ ਰੁਕ ਜਾਂਦੇ। ਜਿਸ ਦੇ ਕੰਨਾਂ ਵਿਚ ਕੋਈ ਬਚਨ ਪੈਂਦਾ ਉਹ ਵਿੰਨ੍ਹਿਆ ਹੀ ਜਾਂਦਾ । ਪਾਂਧੇ ਨੇ ਪੈਂਤੀ ਪਾਈ ਤਾਂ ਗੁਰੂ ਜੀ ਨੇ ਪੂਰੀ ਪੱਟੀ ਲਿਖ ਦਿੱਤੀ । ਪਾਂਧੇ ਨੇ ਪਾਂਧੀਆਂ ਨੂੰ ਪੰਧ ਦਰਸਾਉਣਾ ਹੈ ਪਰ ਜੇ ਉਹ ਆਪ ਹੀ ਉੱਖੜਿਆ-ਉੱਖੜਿਆ, ਗਵਾਚਿਆ-ਗਵਾਚਿਆ ਰਹੇਗਾ ਤਾਂ ਪੰਧ ਕਿਵੇਂ ਸਾਜ ਸਕੇਗਾ। ਤਲਵੰਡੀ ਵਿਚ ਐਸੀ ਪੱਟੀ ਲਿਖੀ ਕਿ ਰਾਹ ਹੀ ਸੁਖਾਲਾ ਕਰ ਦਿੱਤਾ। ਵਿੱਦਿਆ ਪ੍ਰਣਾਲੀ ਨੂੰ ਸਵਾਰਨ ਵਾਲੇ ਜਦ ਤੱਕ ਉਸੇ ਪੱਟੀ ਲਿਖੀ 'ਤੇ ਨਹੀਂ ਲਿਖਣਗੇ ਤਦ ਤੱਕ ਵਿਦਿਆਰਥੀਆਂ ਦੇ ਅੰਦੋਲਨ ਹੁੰਦੇ ਹੀ ਰਹਿਣਗੇ। ਵਿਦਿਆਰਥੀ ਪੜ੍ਹ ਲਿਖ ਕੇ ਵੀ ਅਨਪੜ੍ਹ ਹੀ ਰਹਿਣਗੇ। ਉਥੇ ਹੀ ਬਾਬੇ ਨੇ ਅਲਫ਼ ਤੇ ਏਕੇ ਦੇ ਅਰਥ ਸਮਝਾਏ। ਮੱਝੀਆਂ ਦੇ ਉਥੇ ਹੀ ਛੇੜ ਬਣੇ ਤੇ ਖੂਹ ਵੀ ਉਥੇ ਹੀ ਗੇੜੇ।ਬਾਰ ਵਿਚ ਕੜਕਦੀ ਧੁੱਪੇ ਕਿਧਰੇ ਝੱਟ ਅੱਖ ਲੱਗੀ, ਬੀਡੇ ਬੋਲਦੇ ਉਥੇ ਹੀ ਸੁਣੇ। ਵਪਾਰ ਵੀ ਉਥੇ ਹੀ ਕੀਤਾ। ਹੱਟੀ ਵੀ ਉਥੇ ਹੀ ਪਾਈ। ਕੀਰਤਨ ਨੇ ਵੀ ਉਥੇ ਹੀ ਜਨਮ ਲਿਆ । ਦਾਨਾ ਉਥੇ ਹੀ 'ਮਰਦਾਨਾ' ਬਣਿਆ। ਗ੍ਰਹਿਸਤ ਦਾ ਰਹੱਸ ਵੀ ਉਥੇ ਹੀ ਖੁੱਲ੍ਹਿਆ। ਰਾਇ ਬੁਲਾਰ ਨੇ ਨਿੱਤ ਚੜ੍ਹਦੇ ਸੂਰਜ ਉਥੇ ਹੀ ਝਲਕਾਰੇ ਡਿੱਠੇ । ਸਦੀਆਂ ਤੋਂ ਪਾਇਆ
ਯਹ ਅਚਰਜ ਕਰ ਦੇਖਿਓ ਨਾਹੀ।
ਦੀਰਘ ਨਰ ਜਿਉ ਬਿਲਾਸ ਮਿਲੇ ਹੈ।
ਤਿਉਂ ਇਨ ਕੀਤੇ ਸ਼ਬਦ ਭਲੇ ਹੈ। (ਸੂਰਜ ਪ੍ਰਕਾਸ਼)