ਪ੍ਰੋਹਿਤਵਾਦ ਤੇ ਬ੍ਰਹਮਵਾਦ ਦਾ ਜੂਲਾ ਵੀ ਉਥੇ ਹੀ ਉਤਰਿਆ। ਕਿਰਤ ਤੇ ਕੀਰਤੀ ਨੂੰ ਉਥੇ ਹੀ ਇਕ ਦੂਜੇ ਨਾਲ ਜੋੜਿਆ ਗਿਆ।
ਪ੍ਰਕਾਸ਼ : ਤਲਵੰਡੀ ਵਿਖੇ ਬਾਬੇ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਵੈਸਾਖ ਸੁਦੀ ਤਿੰਨ ਸੀ। ਸੰਮਤ ੧੫੨੬ ਸੀ, ਸੰਨ ੧੪੬੯ ਅਤੇ ਅਪ੍ਰੈਲ ਦੀ ਪੰਦਰਾਂ ਸੀ। ਦਿਨ ਬੁੱਧਵਾਰ ਸੀ। ਖ਼ੁਸ਼ੀ ਦੇ ਵਾਜੇ ਵੱਜੇ। ਇਵੇਂ ਹੋਇਆ ਜਿਵੇਂ ਅੱਠਾਂ ਬੱਤੀਆਂ ਵਾਲੇ ਸ਼ਮਾਦਾਨ ਦੀ ਰੋਸ਼ਨੀ, ਸੂਰਜ ਚੜ੍ਹਿਆ ਨਿੰਮੀ ਪੈ ਜਾਂਦੀ ਹੋਵੇ। 'ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ' ਵਾਲੀ ਗੱਲ ਹੋਈ। ਕਈ ਜੀਵ ਦਲਿਦਰੀ ਸਨ. ਉਹ ਧੰਨਵੰਤ ਹੋਏ। ਕਈ ਜੀਵ ਰੋਗੀ ਸਨ. ਉਹ ਅਰੋਗ ਹੋਏ। ਪ੍ਰਿਥਮੀ ਨੇ ਆਪਣੇ ਆਪ ਨੂੰ ਹੌਲਾ- ਹੋਲਾ ਮਹਿਸੂਸ ਕੀਤਾ।
ਉਸ ਵੇਲੇ ਰਾਜ ਬਹਿਲੋਲ ਲੋਧੀ ਦਾ ਸੀ। ਬਹਿਲੋਲ ਲੋਧੀ ਚੁਗਤਈ ਘਰਾਣੇ ਦੇ ਸਵਰਗਵਾਸੀ ਅਮੀਰ ਤੈਮੂਰ ਸਾਹਿਬੇ ਕਿਰਾਂ ਦੇ ਪੋਤਰੇ ਸ਼ੇਖ ਉਮਰ ਦੀ ਸੰਤਾਨ ਵਿਚੋਂ ਸੀ। ਉਸ ਵੇਲੇ ਪਿੰਡ ਰਾਇ ਭੋਇ ਭੱਟੀ ਦੀ ਤਲਵੰਡੀ ਕਰਕੇ ਵੱਜਦਾ ਸੀ। ਤਲਵੰਡੀ ਦੁਆਬਾ ਵਿਚ ਨਬੀਪੁਰ ਕੁਰੇਸ਼ਾਂ ਦੇ ਲਾਗੇ ਹੀ ਸੀ। ਦੁੱਲਾ ਭੱਟੀ ਦੀ ਬਾਰ ਕਰਕੇ ਵੀ ਇਲਾਕਾ ਜਾਣਿਆ ਜਾਂਦਾ ਸੀ। ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਸ਼ੇਖੂਪੁਰਾ ਦੇ ਪਰਗਨੇ ਵਿਚ ਤਲਵੰਡੀ ਪੈਂਦੀ ਸੀ। ਕੁਝ ਚਿਰ ਇਸ ਦਾ ਨਾ ਰਾਇਪੁਰ ਵੀ ਰਿਹਾ। ਫਿਰ ਰਾਇ ਭੋਇ ਵੀ ਰਿਹਾ ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਿੱਛੋਂ ਨਾਨਕਾਇਣਾ ਤੇ ਬਾਅਦ ਵਿਚ ਨਨਕਾਣਾ ਸਾਹਿਬ ਹੋ ਗਿਆ।
ਸੰਸਾਰੀ ਬੱਚੇ ਜੰਮਣ ਵੇਲੇ ਰੋ-ਰੋ ਕੇ ਦੁਨੀਆਂ ਵਿਚ ਆਪਣਾ ਆਉਣਾ ਦੱਸਦੇ ਹਨ ਪਰ ਬਾਬਾ ਤਾਂ ਨਿਰੰਕਾਰੀ ਬਾਲ ਸੀ। ਉਸ ਦੀ ਆਮਦ ਨਾਲ ਜਿੱਥੇ ਸਭ ਸ੍ਰਿਸ਼ਟੀ ਨੂੰ ਸੁਖ ਮਿਲਿਆ ਉਥੇ ਦੁਨੀਆਂ ਨੂੰ ਇਕ ਪੈਰਾਮ ਵੀ ਮਿਲਿਆ। ਮਿਹਰਬਾਨ ਦੀ ਜਨਮ ਸਾਖੀ ਵਿਚ ਲਿਖਿਆ ਹੈ ਕਿ ਉਨ੍ਹਾਂ ਜਨਮ ਲੈਂਦੇ ਸਾਰ ਦੋ ਬਚਨ ਆਖੇ। ਉਹ ਬਚਨ ਹੀ ਉਨ੍ਹਾਂ ਦੇ ਜੀਵਨ ਭਰ ਦਾ ਮੁੱਖ ਨਾਅਰਾ ਬਣਿਆ ਰਿਹਾ। ਜਨਮ ਵੇਲੇ ਦਾ ਮਹਾਨ ਵਾਕ ਸੀ : 'ਹਉ ਤੇਰਾ, ਤੇਰੋ ਨਾਉਂ। ਸੱਯਦ ਮੁਹੰਮਦ ਲਤੀਫ਼ ਲਿਖਦਾ ਹੈ ਕਿ ਬਾਬੇ ਦੇ ਮੁੱਖ ਵਿਚ ਸਦਾ 'ਤੂ ਨਿਰੰਕਾਰ ਕਰਤਾਰ, ਨਾਨਕ ਬੰਦਾ ਤੇਰਾ' ਹੀ ਰਹਿੰਦਾ ਸੀ। ਤਾਰੀਖ-ਇ-ਪੰਜਾਬ ਵਿਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬ ਹਰ ਸਮੇਂ 'ਨਾਨਕ ਬੰਦਾ ਤੇਰਾ' ਹੀ ਗੂੰਜਾਂਦੀ ਰਹਿੰਦੀ ਸੀ । ਜਦ ਵੀ ਗੁਰੂ ਨਾਨਕ ਜੀ ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਹੁਕਮ ਦੇਂਦੇ ਤਾਂ ਕਹਿੰਦੇ : ਮਰਦਾਨਿਆਂ ਛੇੜ ਰਬਾਬ ਕਾਈ ਸਿਫ਼ਤ ਖ਼ੁਦਾ ਦੇ ਦੀਦਾਰ ਦੀ ਕਰੀਏ।' ਜਨਮ ਵੇਲੇ ਕਿਸੇ ਨੂੰ ਸੋਝੀ ਨਹੀਂ ਆਈ ਕਿ ਉਹ ਕੀ ਆਖ ਰਹੇ ਸਨ। ਦੁਨੀਆਂ ਤਾਂ ਮੈਂ ਮੇਰੀ ਨੂੰ ਹੀ ਜਾਣਦੀ ਸੀ, ਇਥੇ 'ਤੇਰਾ ਤੇਰਾ ਹਉ ਤੇਰਾ, ਤੇਰਾ ਨਾਉਂ ਕਹਿਣ ਕਹਿਲਾਉਣ ਵਾਲਾ ਆ ਪੁੱਜਾ ਸੀ। ਇਹ ਗੱਲ ਹੁਣ ਤੱਕ ਜਗਤ ਸਮਝ ਨਹੀਂ ਸਕਿਆ ਕਿ ਦੁੱਖਾਂ ਦਾ ਮੂਲ ਕਾਰਨ. ਮੈਂ ਹੈ ਤੇ ਸੁਖਾ
ਛਬ ਘਟ ਗਈ ਸਾਲ ਰਵ ਮਾਨੇ।