ਦਾ ਰਾਹ ਤੋਰਾ-ਤੇਰਾ, ਵਿਚ ਹੈ। ਵੇਦਾਂਤੀ ਜਦ ਸਿਖਰ ਨੂੰ ਛੂੰਹਦਾ ਹੈ ਤੇ ਅਹੰਬ੍ਰਹਮ ਕਹਿੰਦਾ ਹੈ, ਸੂਫ਼ੀ 'ਅਨਲਹੱਕ', ਮੈਂ ਖ਼ੁਦਾ ਹਾਂ। ਸਿੱਖ ਜਦ ਸਿਖਰ ਨੂੰ ਛੂੰਹਦਾ ਹੈ ਤਾਂ 'ਤੂੰ-ਤੂੰ, ਤੇਰਾ-ਤੇਰਾ' ਆਖਦਾ ਹੈ।
ਬਚਪਨ : ਕਦੇ ਰੋ ਕੇ ਬਾਲਕ ਬਾਬੇ ਦੁੱਧ ਨਾ ਮੰਗਿਆ। ਐਸੇ ਸੰਤੁਸ਼ਟ ਰਹਿਣ ਕਿ ਜਦੋਂ ਮਾਂ ਨੇ ਪਿਲਾਉਣਾ ਤਦੋਂ ਹੀ ਪੀਣਾ। ਸੰਤੋਖ ਘਰ ਉਨ੍ਹਾਂ ਦਾ ਜਨਮ ਸੀ ਅਤੇ ਸੰਤੋਖ ਨੂੰ ਹੀ ਉਨ੍ਹਾਂ ਜੀਵਨ ਸਾਥੀ ਬਣਾਈ ਰੱਖਿਆ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ-
"ਸਹਜ ਸਉ ਦੇਇ ਤਾਂ ਦੇਇ, ਨਹੀਂ ਤਾਂ ਤੇਰਾ ਨਾਉ, ਤੇਰੋ ਨਾਉਂ ਹੀ ਕਹਿੰਦੇ ਰਹਿਣ ।"
ਉਨ੍ਹਾਂ ਨੂੰ ਦੇਖ ਕੇ ਹੀ ਸਾਰਿਆਂ ਨੂੰ ਸ਼ਾਂਤੀ ਮਿਲ ਰਹੀ ਸੀ।
ਨੌਂ ਦਿਨਾਂ ਦੇ ਹੋਏ ਤਾਂ ਨਾਮ ਰੱਖਣ ਲਈ ਪੰਡਿਤ ਆਇਆ। ਪੰਡਿਤ ਹਰਿਦਿਆਲ ਨੇ ਨਾਂ 'ਨਾਨਕ' ਰੱਖਿਆ। ਮਹਿਤਾ ਕਾਲੂ ਨੇ ਉਸੇ ਵੇਲੇ ਹੀ ਆਖ ਦਿੱਤਾ, "ਪੰਡਤ ਜੀ, ਇਹ ਨਾਂ ਤੁਸਾਂ ਕੈਸਾ ਧਰਿਆ, ਇਸ ਤੋਂ ਤਾਂ ਪਤਾ ਨਹੀਂ ਲਗਦਾ ਕਿ ਇਹ ਹਿੰਦੂ ਹੈ ਕਿ ਮੁਸਲਮਾਨ" ਪੰਡਿਤ ਜੀ ਨੇ ਵਿਆਖਿਆ ਕਰਦੇ ਕਿਹਾ :
"ਹਿੰਦੂ ਤੁਰਕ ਦੋਊ ਇਸ ਕੇ ਸਿਸ, ਪੂਜਾਹਿ ਪ੍ਰੇਮ ਮਹਾਨਾ।
ਯਾਂ ਕੇ ਪੱਗ ਜਹਾਜ਼ ਸਮ ਜਾਨੇ, ਕਰਦੇ ਪਾਰ ਜਹਾਨਾ।
ਸਿਰ ਤੇ ਛਤ੍ਰ ਫਿਰਿਆ ਲੋੜੀਐ।'
ਵੈਲਜ਼ੀ ਨਾਂ ਦੇ ਪਾਦਰੀ ਨੇ ਵੀ ਇਹ ਹੀ ਲਿਖਿਆ ਹੈ ਕਿ ਨਾਨਕ ਹਿੰਦੀ ਜਾਂ ਸੰਸਕ੍ਰਿਤ ਦਾ ਕੋਈ ਸ਼ਬਦ ਨਹੀਂ। ਕਈ ਵਾਰੀ ਸਹਿਜ ਸੁਭਾਅ ਹੀ ਐਸੀ ਗੱਲ ਆਖੀ ਜਾਂਦੀ ਹੈ ਜਿਸ ਦਾ ਭਾਵ ਅਰਥ-ਭਰਪੂਰ ਹੁੰਦਾ ਹੈ ਤੇ ਜਿਸ ਦਾ ਪ੍ਰਭਾਵ ਦੂਰ-ਰਸ। ਭਾਈ ਵੀਰ ਸਿੰਘ ਜੀ ਨੇ ਵੀ ਨਾਨਕ ਪ੍ਰਕਾਸ਼ ਵਿਚ ਨਾਨਕ ਦੇ ਅਰਥ-ਭਾਵ ਕਰਦੇ ਟੂਕ ਦਿੱਤੀ ਹੈ ਕਿ ਏਕ ਅੱਖਰੇ ਕੋਸ਼ ਅਨੁਸਾਰ 'ਨ' ਦਾ ਅਰਥ ਪੁਰਖ ਹੈ। ਇਸ ਪਹਿਲੇ ਨੰਨੇ ਦੇ ਕੰਨੇ ਨੂੰ ਘੋੜਾ ਸਮਝੋ। ਇਉਂ ਅਨਕ ਪਦ ਵਧ ਗਿਆ। ਇਸ 'ਅਨਕ' ਪਦ ਵਿਚ ਆਏ ਦੂਜੇ ਨੰਨੇ ਵਿਚ ਦੂਜਾ ਐੜਾ ਹੈ, ਇਸ ਲਈ ਹੁਣ 'ਅਨ' ਅਤੇ 'ਅਕ' ਦੋ ਪਦ ਬਣ ਗਏ। ਅਕ ਦਾ ਅਰਥ ਹੈ ਦੁੱਖ ਅਤੇ ਅਨ ਦਾ ਅਰਥ ਨਹੀਂ। ਅਰਥ ਹੋਇਆ: 'ਜਿਸ ਪੁਰਖ ਨੂੰ ਕਦੇ ਦੁੱਖ ਨਹੀਂ। ਜੋ ਸਦਾ ਅਨੰਦ ਸਰੂਪ ਹੈ। ਉਹ ਨਾਨਕ ਹੈ। ਵਾਸਤਵ ਵਿਚ ਗੁਰੂ ਨਾਨਕ ਦਾ ਉਦੇਸ਼ ਹੀ ਧਰਮਾਂ ਦਾ ਵਿਖਰੇਵਾਂ ਤੋੜਨਾ ਸੀ। ਇਸੇ ਲਈ ਹਰਿਦਿਆਲ ਨੇ ਕਿਹਾ ਸੀ : ਇਸ ਨੂੰ ਧਰਤ, ਸਾਗਰ ਤੇ ਪਹਾੜ ਸਭੋ
ਨਾਨਕ ਨਾਮ ਅਨਭੇ ਅਨੁਰਾਗਾ। (ਮਹਿਮਾ ਪ੍ਰਕਾਸ਼, ਸਾਖੀ ਬਾਬਾ ਜੀ ਕੇ ਨਾਮ ਕਰਨ ਕੀ)
ਪਾਰ ਪਰੇ ਪਰਮਾਰਥ ਮਾਹੀ' (ਸ੍ਰੀ ਗੁਰ ਪੁਰ ਪ੍ਰਕਾਸ)