

ਇੱਛਾ ਅਨੁਸਾਰ ਗੁਰੂ ਹਰਿਗੋਬਿੰਦ ਜੀ ਦੇ ਪਾਵਨ ਹੱਥਾਂ ਵਿਚ ਇਕ ਸੌ ਪੰਝੀ (੧੨੫) ਸਾਲ ਦੀ ਆਯੂ ਵਿਚ ਸਰੀਰ ਛੱਡਿਆ। ਜੋ ਬਚਨ ਗੁਰੂ ਹਰਿਗੋਬਿੰਦ ਜੀ ਨੇ ਉਸ ਸਮੇਂ ਕਹੇ, ਬਾਬਾ ਬੁੱਢਾ ਜੀ ਦੀ ਮਹਾਨਤਾ ਦਰਸਾਉਣ ਲਈ ਬਹੁਤ ਹਨ।
ਗੁਰੂ ਜੀ ਨੇ ਕਿਹਾ :
ਬਾਬਾ ਜੀ। ਤੁਸੀਂ ਨਿਮਰਤਾ ਸਦਕਾ ਉਹ ਪਰਮ ਪਦ ਤੇ ਸਦਾ ਅਨੰਦ ਪ੍ਰਾਪਤ ਕਰ ਲਿਆ ਹੈ ਜਿਸ ਤੋਂ ਬਹੁਤਾ ਜਗਤ ਵਾਂਝਿਆ ਹੈ। ਤੁਹਾਡੇ ਹਿਰਦੇ ਗੁਰ-ਸ਼ਬਦ ਹੈ ਸੋ ਤੁਸੀਂ ਕ੍ਰਿਪਾ ਕਰ ਕੇ ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੀ ਵਡਿਆਈ ਦੋ ਦੋ ਤੁਕਾਂ ਵਿਚ ਦੱਸੋ ਤਾਂਕਿ ਸਭ ਨੂੰ ਗੁਰੂ ਪਾਤਸ਼ਾਹਾਂ ਦੀ ਅਜ਼ਮਤ ਦ੍ਰਿੜ੍ਹ ਹੋਏ।
ਗੁਰੂ ਨਾਨਕ ਦੇਵ ਜੀ ਬਾਰੇ ਬਾਬਾ ਜੀ ਨੇ ਕਿਹਾ :
ਨਿਰਾ ਨੂਰ ਅਤੇ ਪ੍ਰਭੂ ਦਾ ਪ੍ਰਤੱਖ ਰੂਪ ਸਨ।
'ਗੁਰ ਬਾਬਾ ਨਾਨਕ ਪ੍ਰਭ ਅਵਤਾਰ।
ਸੁਤਹ ਪ੍ਰਕਾਸ਼ੀ ਕਰਨੀ ਸਾਰ।
ਜਨਮਤ ਹੀ ਉਪਦੇਸ਼ ਚਲਾਇਆ।
ਬਹੁ ਸਾਧਨ ਕੋ ਰਾਹ ਬਤਲਾਇਆ।'
ਗੁਰੂ ਅੰਗਦ ਦੇਵ ਜੀ ਬਾਰੇ ਫ਼ਰਮਾਇਆ :
ਨਿਰੇ ਸਾਧੂ, ਰਤਾ ਵੀ ਪਕੜ ਨਹੀਂ, ਸਦਾ ਸ਼ਾਂਤ ਤੇ ਦਇਆ ਤੇ ਪਿਆਰ ਦੀ ਮੂਰਤ :
'ਪ੍ਰਮ ਅਉਧੂਤ ਦਿਖਾਵਉ ਭਾਉ।
ਨਿਰਵਿਕਲਪ ਨਿਰਲੋਭ ਸੁਭਾਉ।'
ਗੁਰੂ ਅਮਰਦਾਸ ਜੀ ਬਾਰੇ ਕਿਹਾ ਕਿ ਉਨ੍ਹਾਂ ਹਰ ਇਕ ਨੂੰ ਜੋ ਵੀ ਦਰਬਾਰ ਆਇਆ, ਨਾਮ ਦਾਨ ਦਿੱਤਾ। ਉਨ੍ਹਾਂ ਦਾ ਇਕ ਹੱਥ ਸੇਵਾ ਵਿਚ ਜੁਟਿਆ ਰਹਿੰਦਾ ਤੇ ਦੂਜਾ ਹਰ ਇਕ 'ਤੇ ਅਸੀਸ ਵਜੋਂ ਕ੍ਰਿਪਾ ਕਰ ਕੇ ਉਠਿਆ ਰਹਿੰਦਾ ਸੀ :
ਤਿਹ ਹਰਿ ਧਨ ਦੁਹ ਹਾਥ ਲੁਟਾਇਆ।
ਜੋ ਆਇਆ ਤਿਨ ਹੀ ਵਰਸਾਇਆ।
ਏਕ ਹਾਥ ਸਤਿਗੁਰ ਕਾ ਭਗਤ ਗੁਰ ਸੇਵਾ।
ਦੂਜਾ ਹਾਥ ਕ੍ਰਿਪਾ ਗੁਰ ਦੇਵਾ।
ਕਮਾਲ ਦੀ ਟੂਕ ਦਿੱਤੀ ਹੈ ਮਹਿਮਾ ਪ੍ਰਕਾਸ਼ ਨੇ ਕਿ ਬਾਬਾ ਬੁੱਢਾ ਜੀ ਬੋਲ ਰਹੇ ਸਨ ਤੇ ਗੁਰੂ ਹਰਿਗੋਬਿੰਦ ਜੀ ਸਰੋਤੇ ਸਨ। ਭਾਈ ਬੁਢੇ ਬਰਨਨ ਕੀਆ
ਸਰੋਤਾ ਸਤਿਗੁਰ ਆਪਿ।
ਗੁਰੂ ਹਰਿਗੋਬਿੰਦ ਜੀ ਸਦਾ ਭਾਈ ਜੀ ਨੂੰ,
ਭਾਈ ਬੁੱਢਾ ਪਰਮ ਸੁਜਾਨ।
ਬੁਢਾ ਪੁਰਾਤਨ ਸਿਖ ਪ੍ਰਮਾਨ ।