Back ArrowLogo
Info
Profile

ਹੀ ਕਹਿੰਦੇ।

ਕਿਤਨਾ ਕੁ ਪਿਆਰ ਹੋਵੇਗਾ ਗੁਰੂ ਮਾਲਕ ਦਾ ਬਾਬਾ ਬੁੱਢਾ ਜੀ ਨਾਲ ਕਿ ਉਨਾਂ ਨੇ ਜਦ ਬਾਬਾ ਜੀ ਦੀ ਦੇਹ ਨੂੰ ਚਿਤਾ 'ਤੇ ਰੱਖਿਆ ਤਾਂ ਦੋ ਜਲ ਦੀਆਂ ਬੂੰਦਾਂ ਮੋਤੀਆਂ ਵਾਂਗ ਨੈਣਾਂ ਵਿਚੋਂ ਛਲਕ ਪਈਆਂ :

ਚਿਤਾ ਉਪਰ ਜਬ ਧਰੀ ਸਾਹਿਬ ਬੁਢੇ ਦੇਹ।

ਹਰਿਗੋਬਿੰਦ ਕੇ ਨੈਣ ਸੇ ਚਲਿਓ ਨੀਰ ਅਸਨੇਹ।

          ਖੁਸ਼ਵਕਤ ਰਾਇ ਦੇ ਬਾਬਾ ਬੁੱਢਾ ਜੀ ਬਾਰੇ ‘ਤਾਰੀਖ਼ ਸਿੱਖਾਂ' ਵਿਚ ਲਿਖੇ ਸ਼ਬਦ ਉਨ੍ਹਾਂ ਦੀ ਵਡਿਆਈ ਨੂੰ ਹੋਰ ਦਰਸਾਂਦੇ ਹਨ। ਉਹ ਲਿਖਦਾ ਹੈ : ਗੁਰੂ ਨਾਨਕ ਦੇਵ ਜੀ ਬਾਲਕ ਬੂੜੇ ਦੇ ਮਿੱਠੇ ਬਚਨਾਂ ਤੇ ਨੇਕ ਅਮਲਾਂ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਆਪ ਜੀ ਨੇ ਉਸ ਨੂੰ 'ਭਾਈ ਬੁੱਢਾ' ਦਾ ਖ਼ਿਤਾਬ ਦੇ ਕੇ ਨਿਵਾਜਿਆ ਅਤੇ ਉਸ ਨੂੰ ਸੇਵਕ ਦੀ ਪਦਵੀ ਤੋਂ ਚੁੱਕ ਕੇ ਮਾਲਕ ਬਣਾ ਦਿੱਤਾ। ਆਪ ਜੀ ਭਾਈ ਬੁੱਢੇ ਦਾ ਅਥਾਹ ਸਤਿਕਾਰ ਕਰਦੇ ਅਤੇ ਉਸ ਨੂੰ ਬੇਪਨਾਹ ਅਸੀਸਾਂ ਦੇਂਦੇ।

          ਆਖ਼ਰੀ, ਉਨੀਵੇਂ ਤੇ ਵੀਹਵੇਂ ਸਿੱਖਾਂ ਬਾਰੇ ਭਾਈ ਗੁਰਦਾਸ ਜੀ ਨੇ ਫਿਰਣਾ ਜੀ ਤੇ ਜੋਧ ਜੀ ਦਾ ਨਾਂ ਲਿਖਿਆ ਹੈ। ਇਹ ਦੋਵੇਂ ਗੁਰੂ ਨਾਨਕ ਪਾਤਸ਼ਾਹ ਕੋਲ ਆਏ ਤੇ ਅਰਦਾਸ ਕੀਤੀ : 'ਕੋਈ ਐਸਾ ਉਪਦੇਸ਼ ਕਰੋ ਜੀ, ਜਿਸ ਕਰ ਕੇ ਸਾਡਾ ਕਲਿਆਣ ਹੋਵੇ ਤੇ ਸਿੱਖੀ ਪ੍ਰਾਪਤ ਹੋਵੇ।' ਤਾਂ ਬਚਨ ਹੋਇਆ : 'ਮਨ ਨੀਵਾਂ ਕਰ ਸਿੱਖੀ ਪ੍ਰਾਪਤ ਹੁੰਦੀ ਹੈ। ਜੋ ਤੁਸਾਡੇ ਸਰੀਰ ਪਾਸੋਂ ਸੇਵਾ ਸਿੱਖਾਂ ਦੀ ਹੋਇ ਆਵੈ ਸੋ ਕਰਨੀ ਤੇ ਪਿਛਲੀ ਰਾਤ ਉਠ ਕੇ ਇਸ਼ਨਾਨ ਕਰ ਕੇ ਨਾਮ ਦਾ ਅਭਿਆਸ ਕਰਨਾ ਤੇ ਮਨ ਨੀਵਾਂ ਰੱਖਣਾ। ਵਾਹਿਗੁਰੂ ਨੂੰ ਸੁਆਮੀ ਜਾਣਨਾ ਤੇ ਆਪ ਨੂੰ ਸੇਵਕ। ਸਾਧ ਸੰਗਤਿ ਵਿਚ ਜਾਇਕੈ ਪ੍ਰੀਤ ਕਰ ਕੇ ਗੁਰੂ ਕਾ ਸ਼ਬਦ ਸੁਣਨਾ। ਦੋਨੋਂ ਸ਼ਬਦ ਤੇ ਸੇਵਾ ਦੀ ਮੂਰਤ ਹੀ ਬਣ ਗਏ।

ਗੱਲ ਕੀ, ਇਹਨਾਂ ਵੀਹ ਸਿੱਖਾਂ ਦੀ ਸੂਚੀ ਬਣਾ ਕੇ ਭਾਈ ਗੁਰਦਾਸ ਜੀ ਨੇ ਇਹ ਦ੍ਰਿੜਾਉਣ ਦਾ ਯਤਨ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਹਰ ਜਾਤ, ਹਰ ਪਾਤ, ਹਰ ਦੇਸ਼, ਹਰ ਧਰਮ, ਹਰ ਪ੍ਰਕਾਰ ਦੇ ਲੋਕੀਂ ਉਪਦੇਸ਼ ਲੈਂਦੇ ਤੇ ਜ਼ਿੰਦਗੀਆਂ ਸੰਵਾਰਦੇ ਸਨ। ਇਹ ਸਿੱਖ ਉਨ੍ਹਾਂ ਚਿੰਨ੍ਹ ਮਾਤਰ ਹੀ ਚੁਣੇ ਸਨ। ਇਕ ਢੰਗ ਨਾਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਸਾਰੰਸ਼ ਵੀ ਦੇ ਗਏ ਹਨ।

ਇਕ ਵਾਰੀ ਇਕ ਨੇ ਪੁੱਛਿਆ ਵੀ ਕਿ ਤੁਹਾਡੇ ਸ਼ਬਦਾਂ ਦੇ ਆਦਿ ਵਿਚ ਹਮੇਸ਼ਾ ੴ ਸਤਿਨਾਮ ਕਿਉਂ ਲਿਖਿਆ ਹੁੰਦਾ ਹੈ? ਗੁਰੂ ਜੀ ਨੇ ਉੱਤਰ ਦੇਂਦੇ ਫ਼ਰਮਾਇਆ ਕਿ ਉਸ ਇਕ ਨੂੰ ਸ਼ਬਦ (ਅੱਖਰ) ਰਾਹੀਂ ਸਾਕਾਰ ਕੀਤਾ ਜਾ ਸਕਦਾ ਹੈ। ਉਸ ਦੀ ਹਜ਼ੂਰੀ ਦੇ ਪ੍ਰਕਾਸ਼ (ਨਾਮ) ਨਾਲ ਚਾਨਣ ਹੀ ਚਾਨਣ ਹੋ ਜਾਂਦਾ ਹੈ। ਨਾਮ ਸਭ ਦੇਵਤਿਆ ਦਾ ਦੇਵ ਹੈ। ਕੋਈ ਦੁਰਗਾ ਪ੍ਰਸੰਨ ਕਰਦਾ ਹੈ, ਕੋਈ ਸਿਵ ਗਣੇਸ਼ ਨੂੰ ਅਤੇ ਕੋਈ ਹੋਰ ਦੇਵਤਿਆਂ ਨੂੰ, ਪਰ ਗੁਰੂ ਦੇ ਸਿੱਖ ਨਾਮ ਨੂੰ ਹੀ ਪੂਜਦੇ ਹਨ ਅਤੇ ਉਨ੍ਹਾਂ ਦੀ ਮੁਕਤੀ ਦੇ ਰਾਹ ਵਿਚ ਸਭ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ। ਇਸ ਲਈ 'ੴ ਸਤਿਨਾਮ' ਸਾਰੀਆਂ ਰਚਨਾਵਾਂ ਦੇ ਆਦਿ ਵਿਚ ਲਿਖਿਆ ਜਾਂਦਾ ਹੈ।

191 / 237
Previous
Next