Back ArrowLogo
Info
Profile

          ਇਕ ਸੰਨਿਆਸੀ ਨੇ ਜਦ ਜੀਵਨ-ਜੁਗਤ ਪੁੱਛੀ ਤਾਂ ਆਪ ਜੀ ਨੇ ਕਿਹਾ: ਸਾਡਾ ਧਰਮ ਹੈ ਜਗਤ ਦੀ ਸਭ ਵਰਤਣ ਰੱਖਣੀ ਪਰ ਕਿਸੇ ਵਸਤੂ ਨੂੰ ਆਪਣਾ ਨ ਜਣਾਣਾ। ਜਗਿਆਸਾ ਵਾਹਿਗੁਰੂ ਦੇ ਨਾਮ ਦੀ ਰੱਖਣੀ। ਇਕ, ਇਕ ਹੈ ਅਤੇ ਜਦ ਦੋ, ਦੋ ਹੋ ਜਾਣ ਤਾਂ ਸਾਧ ਸੰਗਤਿ ਹੈ ਅਤੇ ਜੇ ਚਾਰ ਜਾਂ ਪੰਜ ਤੋਂ ਵੱਧ ਹੋ ਜਾਣ ਤਾਂ ਪ੍ਰਮੇਸ਼ਰ ਦਾ ਰੂਪ ਹੁੰਦੇ ਹਨ। ਸੰਨਿਆਸੀ ਕਾਹਦਾ ਜੋ ਅੰਨ ਧਨ ਲਈ ਤਟਕਦਾ ਫਿਰੇ।

          ਕਰਤਾਰਪੁਰ ਹੀ 'ਬਾਰਹਮਾਹ' ਤੁਖਾਰੀ ਰਾਗ ਵਿਚ ਲਿਖ ਕੇ ਆਪ ਜੀ ਨੇ 'ਭਲਾ' ਦੇ ਸਿਧਾਂਤ ਨੂੰ ਉਜਾਗਰ ਕੀਤਾ। ਜਿੱਥੇ ਬਾਰਹਮਾਹ ਵਿਚ ਕੁਦਰਤ ਚਿਤਰਣ ਵਿਚ ਕਮਾਲ ਕੀਤਾ ਹੈ, ਉਥੇ ਦਾਰਸ਼ਨਿਕ ਵੀਚਾਰ ਵੀ ਬੜੇ ਸੁਖਾਲੇ ਢੰਗ ਨਾਲ ਦੇ ਗਏ ਹਨ। ਅਰੰਭ ਵਿਚ ਜਦ :

'ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ।

ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ।

ਹਰਿ ਰਚਨਾ ਤੇਰੀ, ਕਿਆ ਗਤਿ ਮੇਰੀ, ਹਰਿ ਬਿਨੁ ਘੜੀ ਨਾ ਜੀਵਾ।

ਪ੍ਰਿਅ ਬਾਝੁ ਦੁਹੇਲੀ, ਕੋਈ ਨ ਬੇਲੀ, ਗੁਰਮੁਖਿ ਅੰਮ੍ਰਿਤ ਪੀਵਾ।'

                                                          (ਪੰਨਾ११०१)

ਲਿਖਦੇ ਹਨ ਤਾਂ ਸਿੱਖੀ ਦੇ ਮੂਲ ਸਿਧਾਂਤ, ਨਦਰ, ਰਜ਼ਾ, ਨਿਮਰਤਾ 'ਤੇ ਰੌਸ਼ਨੀ ਪਾ ਕੇ ਭਰਮ ਕਟਣ ਦਾ ਵੱਲ ਦੱਸ ਕੇ ਹਰੀ ਨਾਲ ਮਿਲਾਪ ਦਾ ਰਾਹ ਗੁਰਮੁਖ ਤੇ ਅੰਮ੍ਰਿਤ ਪੀਣਾ ਦਰਸਾ ਜਾਂਦੇ ਹਨ। ਠੀਕ ਲਿਖਿਆ ਸੀ ਸ਼ਬਦਾਰਥ ਦੇ ਰਚਨਹਾਰਿਆਂ ਨੇ ਕਿ ਤੁਖਾਰੀ ਦਾ ਬਾਰਹਮਾਹ ਪੜ੍ਹਨ ਉਪਰੰਤ ਇਕ ਝੁਣਝੁਣੀ ਛਿੜ ਜਾਂਦੀ ਹੈ। ਨਨਕਾਣਾ ਸਾਹਿਬ ਦਾ ਚਿਤਰ ਮੂਰਤੀਮਾਨ ਹੋ ਜਾਂਦਾ ਹੈ।

          ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਸਾਰੰਸ਼ : ਇਹ ਵੀ ਯੋਗ ਰਹੇਗਾ ਕਿ ਹੁਣ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਸਾਰੰਸ਼ ਥੋੜ੍ਹੇ ਜਿਹੇ ਸ਼ਬਦਾਂ ਵਿਚ ਦੇਖ ਲਿਆ ਜਾਏ। ਕਿਉਂਕਿ ਜੋ ਕਰਤਾਰਪੁਰ ਕਿਹਾ ਤੇ ਕੀਤਾ ਗਿਆ ਉਹ ਹੀ ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਤੇ ਆਦਰਸ਼ ਸੀ। ਮੁਹਸਨ ਫ਼ਾਨੀ ਨੇ ਇਸੇ ਲਈ ਦਬਿਸਤਾਨਿ ਮਜ਼ਾਹਬ ਵਿਚ ਲਿਖਿਆ ਹੈ ਕਿ ਜੋ ਨਾਨਕ ਦੇ ਰਾਹ ਟੁਰ ਪੈਂਦੇ ਸਨ ਉਨ੍ਹਾਂ ਨੂੰ 'ਕਰਤਾਰੀ' ਕਿਹਾ ਜਾਂਦਾ ਸੀ। ਮੰਨਣ ਵਾਲੇ ਇਕ ਤਾਂ ਕਰਤਾਰ ਵਾਹਿਗੁਰੂ ਦੇ ਉਪਾਸ਼ਕ ਹੁੰਦੇ ਹਨ, ਦੂਜੇ ਕਰਤਾਰਪੁਰ ਦੀ ਮਰਯਾਦਾ ਹੀ ਆਪਣੇ ਨਗਰਾਂ ਤੇ ਜੀਵਨ ਵਿਚ ਨਿਭਾਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਤਾਰੀ ਸੰਗਤ ਨੂੰ 'ਵਾਹਿਗੁਰੂ ਜੀ ਕਾ ਖਾਲਸਾ ਬਣਾਇਆ। ਜਿਸ ਫ਼ਸਲ ਨੂੰ ਗੁਰੂ ਗੋਬਿੰਦ ਸਿੰਘ ਜੀ ਘਰ ਲਿਆ ਰਹੇ ਸਨ, ਉਸ ਦੀ ਬਿਜਾਈ ਗੁਰੂ ਨਾਨਕ ਜੀ ਨੇ ਹੀ ਕੀਤੀ ਹੈ।

ਪਹਿਲੀ ਗੱਲ ਉਨ੍ਹਾਂ ਦੇ ਉਪਦੇਸ਼ਾਂ ਵਿਚ ਮੁੱਖ ਤੌਰ 'ਤੇ ਮਿਲੇਗੀ ਉਹ ਹੈ 'ਹਰਿ ਬਿਨ ਜਲ ਬਲ ਜਾਉ। ਹਰੀ ਬਗੈਰ ਸਭ ਪਾਜ ਹੈ, ਕੂੜ ਹੈ। 'ਤੁਧੁ ਬਾਝ ਕੂੜੋ ਕੂੜ' ਉਨ੍ਹਾਂ ਦੀ ਮੁਹਾਰਣੀ ਹੈ। ਉਹ ਪਰਮਾਤਮਾ ਨੂੰ ਇਕ ਸਮਝਦੇ ਹਨ ਅਤੇ ਇਹਤਿਆਤ ਵਜੋਂ -ੲ-ਕ ਨਹੀਂ ਪਾਉਂਦੇ ਸਗੋਂ ਹਿੰਦਸੇ ਵਾਲਾ ਇਕ '੧' ਪਾਉਂਦੇ ਹਨ। ਉਹ ਜਾਣਦੇ

192 / 237
Previous
Next