Back ArrowLogo
Info
Profile

ਹਨ ਮਨੁੱਖੀ ਸੁਭਾਵਾਂ ਨੂੰ ਕਿ ਇਸ ਨੇ ਇਕ ਸ਼ਬਦ ਨੂੰ ਤੋੜ ਫੋੜ ਕੇ ਰੱਖ ਦੇਣਾ ਹੈ। ਜਿਵੇਂ ਅਸਾਂ ਵਾਹਿਗੁਰੂ ਨਾਲ ਕੀਤੀ। ਵ ਨੂੰ ਵਿਸ਼ਨੂੰ, ਹ ਨੂੰ ਹਰੀ, ਗ ਨੂੰ ਗੋਬਿੰਦ, ਤੇ ਰ ਨੂੰ ਰਾਮ ਬਣਾ ਦਿੱਤਾ। ਇਸ ਲਈ ਉਨ੍ਹਾਂ ਹਿੰਦਸੇ ਵਾਲਾ '੧' ਪਾਇਆ। ਪ੍ਰਭੂ ਦਾ ਕੋਈ ਬਦਲ ਨਹੀਂ । ਪ੍ਰਭੂ ਕਿਸੇ ਨੂੰ ਅਵਤਾਰ ਬਣਾ ਕੇ ਨਹੀਂ ਭੇਜਦਾ। ਸਾਰੀਆਂ ਸ਼ਕਤੀਆਂ ਦਾ ਮੁਲਕ ਉਹ ਆਪ ਹੀ ਹੈ। ਅੱਖਰਾਂ ਦੇ ਅਰਥ ਤਾਂ ਬਦਲ ਸਕਦੇ ਹਨ ਪਰ '੧' ਨਹੀਂ ਬਦਲ ਸਕਦਾ। ਉਹ ਸੁਨ (ਜ਼ੀਰੋ) ਵੀ ਨਹੀਂ। ਉਹ ਹੈ ਤੇ ਸਦਾ ਹੈ। ਉਸ ਦੇ ਟਾਕਰੇ 'ਤੇ ਵੀ ਕੋਈ ਡਰ ਜਾਂ ਸ਼ੈਤਾਨ ਨਹੀਂ। ਉਹ ਆਪੇ ਹੀ ਆਪ ਹੈ। ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ, ਸਿੱਖੀ ਦਾ ਮੂਲ ਮੰਤਰ ਵੀ ਹੈ ਤੇ ਸੁਖਮਨੀ ਵੀ।

          ਫਿਰ ਮੂਲ ਮੰਤਰ ਵਿਚ ਹੀ ਉਨ੍ਹਾਂ ਸਭ ਪੱਖਾਂ ਦੀ ਵਿਆਖਿਆ ਕਰ ਦਿੱਤੀ ਜਿਸ ਨੂੰ ਦਰਸ਼ਨ ਸਮਝਣ ਲਈ ਤਰਲੇ ਲੈ ਰਿਹਾ ਹੈ। '੧' ਦੇ ਪਿੱਛੇ ਓ ਤੇ ਫਿਰ ਇਹ ਦਰਸਾਉਂਦੇ ਹਨ ਕਿ ਉਹ ਹਰ ਸ਼ਬਦ (ਅੱਖਰ) ਵਿਚ ਸਮਾਇਆ ਹੈ ਤੇ ਸਦਾ ਹੈ। ਲਗਾਤਾਰ ਹੈ। ਫਿਰ ਗਹੁ ਨਾਲ ਦੇਖਿਆ ਜਾਇ ਤਾਂ ਓ. ਤਿੰਨ ਵਿਦਿਆਵਾਂ ਦਾ ਸੰਗਮ ਹੈ ਜਾਂ ਸਾਰੀਆਂ ਵਿਦਿਆਵਾਂ ਉਸ ਵਿਚ ਆ ਜਾਂਦੀਆਂ ਹਨ। ੧ ਹਿੰਦਸੇ ਦਾ ਮੂਲ ਹੈ। ਓ, ਅੱਖਰੀ ਵਰਣ ਮਾਲਾ ਦਾ ਰੇਖਾ ਗਣਿਤ ਦਾ। ੴ ਸਾਰੇ ਗਿਆਨ, ਜਪੁ ਦਾ ਮੂਲ ਹੈ।

          ਸਤਿਨਾਮ ਲਿਖਣ ਦਾ ਭਾਵ ਸੀ ਕਿ ਉਹ ਭਰਮ ਨਹੀਂ, ਭਰਾਂਤੀ ਨਹੀਂ, ਭੁਲੇਖਾ ਨਹੀਂ, ਸਗੋਂ ਸੱਚਾਈ ਹੈ। ਜਦ ਉਨ੍ਹਾਂ ਕਰਤਾ ਪੁਰਖ ਲਿਖਿਆ ਤਾਂ ਸ੍ਰਿਸ਼ਟੀ ਦੀ ਸਾਜਨਾ ਬਾਰੇ ਗੁਰੂ ਨਾਨਕ ਦੇਵ ਜੀ ਮੂਲ ਸਿਧਾਂਤ ਦੇ ਗਏ । ਵਾਹਿਗੁਰੂ ਢਾਹੂ ਪੁਰਖ ਨਹੀਂ, ਕਰਤਾ ਹੈ। ਗੁਰਮਤਿ ਉਸਾਰੂ ਹੈ, ਢਾਹੂ ਨਹੀਂ। ਫਿਰ ਜਦ ਉਨ੍ਹਾਂ ਨਿਰਭਉ ਤੇ ਨਿਰਵੈਰ ਦੇ ਸ਼ਬਦ ਲਿਖੋ ਤਾਂ ਉਨ੍ਹਾਂ ਦਾ ਵਿਚਾਰ ਸੀ ਕਿ ਐਸਾ ਸਮਾਜ ਹੋਵੇ ਜਿਸ ਵਿਚ ਨਾ ਕੋਈ ਡਰੇ ਤੇ ਨ ਡਰਾਵੇ। ਹਲੇਮੀ ਰਾਜੇ ਉਨ੍ਹਾਂ ਦਾ ਨਿਸ਼ਾਨਾ ਸੀ । ਫਿਰ ਜਦ ਅਕਾਲ ਮੂਰਤ ਪਾਇਆ ਤਾਂ ਉਹ ਖ਼ੂਬਸੂਰਤੀ ਦਾ ਚਿਤਰ ਖਿੱਚ ਰਹੇ ਸਨ । ਖੂਬਸੂਰਤੀ ਸਰੀਰ ਵਿਚ ਨਹੀਂ, ਆਤਮਾ ਵਿਚ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੀ 'ਸਰਬਕਾਲ ਸਰਬ ਠਉਰ ਏਕ ਹੀ ਲਗਤ ਹੈਂ ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਹੈ। ਫਿਰ ਜਦ ਉਨ੍ਹਾਂ ਅਜੂਨੀ, ਸੈਭ ਲਿਖਿਆ ਤਾਂ ਇਸ ਦਾ ਭਾਵ ਸੀ ਕਿ ਹਰ ਪਾਸੋਂ ਸੁਤੰਤਰਤਾ ਚਾਹੀਦੀ ਹੈ। ਸਿੱਖ ਕਿਸੇ ਦਾ ਗੁਲਾਮ ਨਹੀਂ, ਉਹ ਆਪਣੀ ਸ਼ਕਤੀ ਦਾ ਮਾਲਕ ਹੈ ਅਤੇ ਜਦ ਗੁਰ ਪ੍ਰਸਾਦਿ ਲਿਖਿਆ ਤਾਂ ਉਹ ਕਹਿਣਾ ਚਾਹੁੰਦੇ ਸਨ ਕਿ ਸਿੱਖ ਦੇ ਹਰ ਕਰਮ ਵਿਚ ਪ੍ਰਸਾਦ ਹੋਵੇ, ਦੇਣਾ ਹੋਵੇ, ਲੈਣਾ ਨਹੀਂ। ਪ੍ਰਸਾਦਿ ਦੇ ਹੋਰ ਅਰਥ ਸਹਜ ਤੇ ਸੁਚੱਜਤਾ ਵੀ ਹੈ।

ਬਸ ੴ ਸਿੱਖ ਫ਼ਿਲਾਸਫ਼ੀ ਹੈ।

ਸਤਿਨਾਮੁ : ਧਰਮ ਹੈ।

ਕਰਤਾ ਪੁਰਖੁ : ਜੀਵਨ ਨਜ਼ਰੀਆ ਹੈ। (Way of Life)

ਨਿਰਭਉ ਨਿਰਵੈਰੁ : ਰਾਜਨੀਤੀ ਹੈ।

193 / 237
Previous
Next