Back ArrowLogo
Info
Profile

ਅਕਾਲ ਮੂਰਤਿ : ਕਲਾ, ਸੁਹਜ ਸਵਾਦ। (Aesthetic Sense)

ਅਜੂਨੀ ਸੈਭੰ : ਆਰਥਕ ਸੁਤੰਤਰਤਾ।

ਗੁਰ ਪ੍ਰਸਾਦਿ : ਪ੍ਰਯਾਸ ਨਾਲ ਨਹੀਂ, ਪ੍ਰਸ਼ਾਦ ਨਾਲ ਪ੍ਰਾਪਤ ਹੁੰਦਾ ਹੈ, ਉਹ ਵੀ ਸ਼ਬਦ ਦੁਆਰਾ।

          ਸਭ ਮਹਿ ਜੋਤੁ ਜੋਤਿ ਹੈ ਸੋਇ : ਜਿੱਥੇ ਉਨ੍ਹਾਂ ਏਕੋ ਹੈ ਭਾਈ ਏਕੋ ਹੈ ਦੀ ਧੁਨੀ ਉਠਾਈ ਉਥੇ ਉਨ੍ਹਾਂ 'ਮਨੁੱਖ ਦੀ ਏਕਤਾ' 'ਤੇ ਵੀ ਜ਼ੋਰ ਦਿੱਤਾ। 'ਸਭ ਮਹਿ ਜੋਤੁ ਜੋਤਿ ਹੈ ਸੋਇ' ਤਾਂ ਉਨ੍ਹਾਂ ਦੀ ਨਿੱਤ ਦੀ ਆਰਤੀ ਹੈ। ਉਹ ਜਿੱਥੇ ਪ੍ਰਭੂ ਦੀ ਆਰਤੀ ‘ਗਗਨ ਮਹਿ ਥਾਲੁ ਰਵਿ ਚੰਦ ਦੀਪਕ' ਬਣਾ ਕੇ ਉਤਾਰਦੇ ਹਨ ਉਹ ਉਥੇ 'ਸਹਸ ਤਵ ਨੈਨ, ਨਨ ਨੈਨ ਹੈ ਤੋਹਿ ਕਉ, ਆਖ ਕੇ ਸਰਬ ਜੀਆਂ ਦੀ ਏਕਤਾ ਵੀ ਪ੍ਰਗਟਾਉਂਦੇ ਹਨ। ਮਨੁੱਖ ਮਨੁੱਖ ਵਿਚ ਵਿਤਕਰਾ ਇਸੇ ਕਰਕੇ ਹੈ ਕਿਉਂਕਿ ਅਜੇ ਤੱਕ ਮਨੁੱਖ ਅਤੇ ਵਾਹਿਗੁਰੂ ਦਾ ਸੰਬੰਧ ਹੀ ਨਹੀਂ ਜਾਣਿਆ ਜਾ ਸਕਿਆ। ਉਨ੍ਹਾਂ ਦੀ ਨਜ਼ਰ ਵਿਚ ਇਹ ਸੋਚਣੀ 'ਫਕੜ ਤੁੱਲ' ਹੈ ਕਿ ਕੋਈ ਮਨੁੱਖ ਉਚ ਹੈ ਅਤੇ ਕੋਈ ਨੀਚ। ਸਭ ਉੱਤੇ ਇਕੋ ਛਾਂ ਹੈ। ਇਕੋ ਹੀ ਸਾਇਆ ਹੈ। ਫਿਰ ਉਨ੍ਹਾਂ ਧਰਮ ਖ਼ਿਆਲਾਂ ਦੀ ਏਕਤਾ 'ਤੇ ਵੀ ਜ਼ੋਰ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਮ ਸ਼ਾਸਤਰ ਦੀ ਵਿਆਖਿਆ ਕਰਨ ਵਾਲੇ ਵੱਖ-ਵੱਖ ਦ੍ਰਿਸ਼ਟੀਕੋਣ ਦਰਸਾਉਂਦੇ ਹਨ ਪਰ ਨਿਸ਼ਾਨਾ ਸਭ ਦਾ ਇਕੋ ਹੈ। ਰਾਗ ਗਉੜੀ ਵਿਚ ਗੁਰੂ ਨਾਨਕ ਦੇਵ ਜੀ ਫਰਮਾਂਦੇ ਹਨ : 'ਰਾਹ ਦੋਵਹਿ, ਖਸਮ ਏਕੋ ਜਾਣੁ । ਇਹ ਹੀ ਕਾਰਨ ਹੈ ਕਿ ਉਹ ਪਰਮਾਤਮਾ ਦੀ ਉਪਮਾ ਕਰਦੇ ਇਸਲਾਮੀ ਜਾਂ ਹਿੰਦਵੀ ਉਪਮਾਵਾਂ ਨੂੰ ਨਿਝੱਕ ਵਰਤ ਜਾਂਦੇ ਹਨ :

"ਅਲਾਹੁ, ਅਲਖੁ ਅਗੰਮੁ, ਕਾਦਰੁ, ਕਰਣਹਾਰੁ ਕਰਮੁ॥

ਸਭ ਦੁਨੀ ਆਵਣ ਜਾਵਣੀ, ਮੁਕਾਮੁ ਏਕ ਰਹੀਮੁ'।੬।

ਜਿੱਥੇ ਉਨ੍ਹਾਂ ਜਾਤ, ਜਨਮ, ਜਿਸਮ ਦੇ ਇਕ ਹੋਣ ਦੀ ਗੱਲ ਕਹੀ ਉਥੇ ਜਿਨਸ (ਸੈਕਸ) ਦੇ ਵਖੇਵੇਂ ਵੀ ਮੁਕਾਉਣ 'ਤੇ ਜ਼ੋਰ ਦਿੱਤਾ। ਜੋ ਲੋਕ ਇਹ ਪਰਚਾਰਦੇ ਸਨ ਕਿ ਔਰਤ ਇਕ ਮਜ਼ੇਦਾਰ ਗਲਤੀ ਹੈ, ਨਿੰਦਨੀਯ ਹੈ, ਨਾ ਮੁਕੰਮਲ ਵਸਤੂ ਹੈ, ਉਨ੍ਹਾਂ ਨੂੰ ਟੋਕਦੇ ਕਿਹਾ, ਅਜੀਬ ਹੈ ਤੁਹਾਡੀ ਮੰਤਕ ਕਿ ਜੋ ਕਥਿਤ ਨਹਿਕਲੇਕੀ ਰਾਜਾਨ ਨੂੰ ਪੈਦਾ ਕਰੋ ਉਹ ਤਾਂ ਕਲੰਕਣੀ ਪਰ ਜਿਸ ਭਾਂਡੇ ਤੋਂ ਉਹ ਰਾਜਾ ਉਪਜਿਆ ਉਹ ਨਿਹਕਲੰਕ :

'ਸੋ ਕਉ ਮੰਦਾ ਆਖੀਐ,

ਜਿਤੁ ਜੰਮੈ ਰਾਜਾਨ।

ਔਰਤ ਤਾਂ ਸਗੋਂ ਸੰਜਮ ਦੇ ਬੰਧੇਜ ਦਾ ਚਿੰਨ੍ਹ ਹੈ :

'ਭੰਡਿ ਹੋਵਹਿ ਬੰਧਾਨ।'

ਭਾਈ ਗੁਰਦਾਸ ਜੀ ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਕਹਿੰਦੇ ਹਨ:

1. ਸ੍ਰੀ ਰਾਗ ਮਹਲਾ ੧, ਅਸ਼ਟਪਦੀਆਂ, ਪੰਨਾ ੬੪, ਗੁਰੂ ਗ੍ਰੰਥ ਸਾਹਿਬ

194 / 237
Previous
Next