

ਕਿੰਨੀ ਕੁ ਦਲੇਰੀ ਉਹ ਸਿੱਖਾਂ ਵਿਚ ਆਪਣੇ ਤਨ 'ਤੇ ਤਸੀਹੇ ਲੈ ਕੇ ਭਰ ਰਹੇ ਹਨ, ਉਸ ਦਾ ਪ੍ਰਮਾਣ ਮਾਝ ਰਾਗ ਦੇ ਸਲੋਕ ਹਨ, ਜਿਸ ਵਿਚ ਉਹ ਲਿਖਦੇ ਹਨ :
'ਜੇ ਦੇਹੈ ਦੁਖ ਲਾਈਐ, ਪਾਪ ਗਰਹ ਦੁਇ ਰਾਹੁ।
ਰਤ ਪੀਣੇ ਰਾਜੇ ਸਿਰੈ ਉਪਰਿ ਰਖੀਐ ਏਵੈ ਜਪੈ ਭਾਉ।
ਭੀ ਤੂੰ ਹੈ ਸਲਾਹਣਾ, ਆਖਣ ਲਹੈ ਨ ਚਾਉ।
ਸੰਗਤਿ: ਗੁਰੂ ਨਾਨਕ ਦੇਵ ਜੀ ਜਿੱਥੇ ਜਾਂਦੇ ਸਨ, ਉਥੇ ਸੰਗਤਾਂ ਅਸਥਾਪਨ ਕਰਦੇ ਸਨ। ਸੰਗਤਾਂ ਭਾਵੇਂ ਕਈ ਪ੍ਰਕਾਰ ਦੀਆਂ ਹੁੰਦੀਆਂ ਸਨ, ਪਰ ਹੁੰਦੀਆਂ ਸਾਰੀਆਂ ਸੰਗਤਾਂ ਹੀ ਸਨ। ਜਿਵੇਂ ਪੱਕੀ ਸੰਗਤਿ, ਹਜ਼ੂਰੀ ਸੰਗਤਿ, ਬੜੀ ਸੰਗਤਿ ਜਾਂ ਛੋਟੀ ਸੰਗਤਿ। ਸੰਗਤਿ ਬਣਾਉਣੀ ਤੇ ਧਰਮਸਾਲ ਉਸਾਰਨਾ ਉਨ੍ਹਾਂ ਦਾ ਮੁੱਖ ਮੰਤਵ ਲਗਦਾ ਸੀ। 'ਸਾਧੂ ਨ ਚਲੇ ਜਮਾਤ' ਹਿੰਦੁਸਤਾਨ ਸੁਣ-ਸੁਣ ਕੇ ਅੱਕ ਗਿਆ ਸੀ । ਬਾਬੇ ਦਾ ਇਨਕਲਾਬ ਹੀ ਹੈ ਕਿ ਉਸ ਨੇ ਸਾਧੂਆਂ ਦੀ ਹੀ ਸੰਗਤਿ, ਸਾਧ ਸੰਗਤਿ ਬਣਾਈ।
ਦੂਜੇ, ਵਾਹਿਗੁਰੂ ਪ੍ਰਾਪਤੀ ਦੇ ਕਈ ਰਾਹ ਪ੍ਰਚੱਲਤ ਸਨ। ਇਕ ਕਰਮ ਦਾ, ਦੂਜਾ ਗਿਆਨ ਦਾ, ਜਿਵੇਂ ਨਦੀ ਨੂੰ ਪਾਰ ਕਰਨ ਦੇ ਦੋ ਰਾਹ ਹਨ। ਜਾਂ ਛਾਲ ਮਾਰ ਪਾਰ ਹੋਇਆ ਜਾਏ ਜਾਂ ਤਰ ਲੰਘਿਆ ਜਾਏ। ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਦੋ ਰਾਹ ਸਨ। ਇਕ ਕਰਮ ਯੋਗ ਦਾ ਜਾਂ ਛਾਲ ਮਾਰ ਪਾਰ ਹੋਣ ਦਾ, ਦੂਜਾ ਗਿਆਨ ਦਾ, ਤਰ ਨਿਕਲ ਜਾਣ ਦਾ। ਤੀਜਾ ਰਾਹ ਹੈ ਕਿ ਇਕ ਪੁਲ ਬਣਾ ਦਿੱਤਾ ਜਾਏ ਜਾ ਬੇੜੀ ਰੱਖ ਦਿੱਤੀ ਜਾਏ। ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤਿ ਦਾ ਪੁਲ ਤੇ ਸੰਗਤ- ਰੂਪੀ ਤੁਲਹਾ, ਬੇੜੀ ਬਣਾਈ। ਹਰ ਕੋਈ ਸਾਧ ਸੰਗਤ ਰਾਹੀਂ ਪਾਰ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਜਾਣਦੇ ਸਨ ਕਿ ਸੰਸਾਰ ਤੋਂ ਦੂਰ ਬੈਠਾ ਯੋਗੀ ਵਿਕਾਰਾਂ ਦੀ ਇਕ ਚੋਟ ਵੀ ਨਹੀਂ ਸਹਾਰ ਸਕਦਾ। ਗਿਆਨ ਅਹੰਕਾਰ ਪੈਦਾ ਕਰਨ ਦਾ ਕਾਰਨ ਬਣਦਾ ਹੈ। ਅਹੰਕਾਰ ਤੇ ਵਕਾਰ ਦੋਵੇਂ ਹੀ ਵਾਹਿਗੁਰੂ ਦੇ ਵਿਰੋਧੀ ਹਨ।
ਤੀਜੇ, ਗੁਰੂ ਨਾਨਕ ਜੀ ਵਿਅਕਤੀਗਤ ਭਾਵਾਂ ਨੂੰ ਚੰਗਾ ਨਹੀਂ ਸਨ ਸਮਝਦੇ। ਉਹ ਜਮਾਤੀ ਭਾਵ ਪੈਦਾ ਕਰਨਾ ਲੋੜਦੇ ਸਨ। ਆਪਣੀ ਭੁੱਖ ਮਿਟਾ ਲੈਣੀ ਜਾਤੀਪੁਣਾ ਹੈ ਜਾਂ ਖੁਦਗਰਜ਼ੀ ਹੈ। ਇਹ ਅਹਿਸਾਸ ਪੈਦਾ ਹੋ ਜਾਏ ਕਿ ਜਦ ਤੱਕ ਸਾਰੇ ਭੁੱਖੇ ਹਨ, ਮੈਨੂੰ ਸ਼ਾਂਤੀ ਨਹੀਂ, ਸੰਗਤੀ ਭਾਵ ਪੈਦਾ ਕਰ ਦੇਵੇਗਾ। ਇਹ ਵੀ ਸੰਨਿਆਸੀ ਦੀ ਸਵਾਰੀ ਹੋਈ ਕਿਸਮ ਹੈ ਕਿ ਸਾਨੂੰ ਕੀ ਜੋ ਮਰਜ਼ੀ ਪਿਆ ਹੋਵੇ। ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਹੈ, ਜੇ ਨਾਲ ਦਾ ਗਵਾਂਢੀ ਦੁਖੀ ਹੈ । ਭਾਈ ਲਾਲੋ ਨੇ ਗੁਰੂ ਨਾਨਕ ਦੇਵ ਜੀ ਲਈ ਵੱਖਰਾ ਚੌਂਕਾ ਸਵਾਰਿਆ ਤੇ ਪ੍ਰਸ਼ਾਦ ਛਕਣ ਲਈ ਕਿਹਾ ਤਾਂ ਉਨ੍ਹਾਂ ਦਾ ਇਹ ਕਹਿਣਾ, 'ਲਾਲੋ। ਸਾਰੀ ਧਰਤੀ ਹੀ ਮੇਰਾ ਚੌਂਕਾ ਹੈ'। ਸੰਗਤੀ ਤੇ ਪੰਗਤੀ ਭਾਵ ਉਪਜਾਉਣ ਲਈ ਸੀ।
ਇਕੱਲਿਆਂ ਤੁਰਨਾ ਅਤੇ ਜੂਝਣਾ ਆਸਾਨ ਹੈ ਪਰ ਇਕ ਹੋਰ ਨੂੰ ਨਾਲ ਲੈ ਕੇ ਤੁਰਨਾ ਹੋਵੇ ਤਾਂ ਜ਼ੋਰ ਬੇਸ਼ੱਕ ਘੱਟ ਲਗਦਾ ਹੈ ਪਰ ਸਾਵਧਾਨੀ ਦੀ ਲੋੜ ਵਧ ਜਾਂਦੀ ਹੈ। ਨਾਲੇ ਦੂਹਰਾ ਕੰਮ ਹੋ ਜਾਂਦਾ ਹੈ, ਇਕ ਆਪਣੇ ਆਪ ਨੂੰ ਤੋਰੀ ਰੱਖਣਾ ਤੇ ਦੂਜੇ ਸਾਥ ਨੂੰ ਨਾਲ ਲੈ ਕੇ ਤੁਰਨਾ । 'ਸੰਗਤਿ' 'ਤੇ ਜ਼ੋਰ ਦੇਣ ਦਾ ਇਹ ਵੀ ਇਕ ਕਾਰਨ ਸੀ ਕਿ ਭੇਖ, ਵਰਣ