Back ArrowLogo
Info
Profile

ਤੇ ਜਾਤ ਤੋਂ ਸਿੱਖ ਉੱਚਾ ਹੋ ਜਾਏ। ਇਸ ਆਸ਼ੇ ਦੀ ਪੂਰਨ ਸ਼ਕਲ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਸਾਜਿਆ। ਭਾਈ ਗੁਰਦਾਸ ਜੀ (ਦੂਜੇ) ਦੇ ਸ਼ਬਦਾਂ ਵਿਚ 'ਸੰਗਤ ਕੀਨੀ ਖਾਲਸਾ'। ਇਹ ਸੰਗਤ ਹੀ ਪੰਥ ਰੂਪ ਹੋ ਨਿਬੜੀ। ਪੰਥ ਇਕ ਚਲਣ ਹਿਲਣ ਵਾਲੀ ਸ਼ਕਤੀ ਭਰਪੂਰ (ਡਾਇਨੈਮਿਕ) ਸੰਗਤ ਹੀ ਹੈ।

ਜਦ ਸਿੱਧਾਂ ਪੁੱਛਿਆ ਵੀ ਕਿ ਤੁਸੀਂ ਆਪਣਾ ਧਰਮ-ਮਹੱਲ ਕਿਨ੍ਹਾਂ ਥੰਮੀਆਂ ਦੇ ਸਹਾਰੇ ਖੜ੍ਹਾ ਕਰੋਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਫ਼ਰਮਾਇਆ : ਗੁਰੂ ਸੰਗਤ ਤੇ ਬਾਣੀ। ਭਾਈ ਗੁਰਦਾਸ ਜੀ ਨੇ ਇਸੇ ਭਾਵ ਵਿਚ ਲਿਖਿਆ ਹੈ :

ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚ ਖੰਡ ਵਸਾਯਾ।

ਵਾਹਿਗੁਰੂ ਗੁਰੂ ਸ਼ਬਦ ਸੁਣਾਯਾ। ੧॥ ੨੪॥

ਪਵਿੱਤਰਤਾ ਤੇ ਸਰਲਤਾ (ਸਾਦਗੀ ਤੇ ਪਾਕੀਜ਼ਗੀ) : ਗੁਰੂ ਨਾਨਕ ਦੇਵ ਜੀ ਸੰਸਾਰ ਤੋਂ ਨੱਸਿਆਂ ਹੋਇਆਂ ਨੂੰ ਸਮਾਜਿਕ ਜੀਵ ਬਣਾ ਕੇ ਲੋਕਾਂ ਦੇ ਦੁਖੜੇ ਸਹਾਰਨ ਲਈ ਪ੍ਰੇਰਨਾ ਚਾਹੁੰਦੇ ਸਨ। ਉਹ ਜਾਣਦੇ ਸਨ ਕਿ ਗ੍ਰਹਿ ਤਜ ਜਾਣਾ, ਜੰਗਲਾਂ ਵਿਚ ਵੱਸਣਾ ਆਸਾਨ ਹੈ ਪਰ ਗ੍ਰਹਿਸਤੀ ਬਣ ਕੇ ਆਪਣੇ ਕੁਟੰਬ ਨੂੰ ਪਾਲਣਾ ਤੇ ਫਿਰ ਗੁਆਂਢੀ ਦਾ ਦਰਦ ਰੱਖਣਾ ਕਠਨ ਜਿਹਾ ਕਰਮ ਹੈ। ਸੀ. ਐਚ. ਪੇਨ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਮੱਤ ਹੈ ਕਿ ਜਿੱਥੇ ਤੂੰ ਬੈਠਾ ਹੈਂ ਉਥੇ ਹੀ ਉਸ ਨੂੰ ਪਾ ਸਕਦਾ ਹੈ। ਅਮਲੀ ਧਰਮ ਗੁਰੂ ਨਾਨਕ ਦੇਵ ਜੀ ਨੇ ਦਰਸਾਇਆ। ਮੁਸਲਮਾਨਾਂ, ਹਿੰਦੂਆਂ, ਕਿਸਾਨਾਂ, ਦੁਕਾਨਦਾਰਾਂ, ਸਿਪਾਹੀਆਂ, ਗ੍ਰਹਿਸਤੀਆਂ ਜਾਂ ਨੂੰ ਉਨ੍ਹਾਂ ਦੇ ਆਪਣੇ ਧਰਮਾਂ ਤੇ ਧੰਦਿਆਂ ਵਿਚ ਰਹਿੰਦੇ ਹੋਏ ਕਾਮਯਾਬੀ ਦਾ ਰਾਹ ਦਿੱਤਾ । ਗੁਰੂ ਜੀ ਨੇ ਫੋਕੀਆਂ ਫ਼ਿਲਾਸਫ਼ੀਆਂ, ਗੋਤਾਂ, ਰਸਮਾਂ-ਰਿਵਾਜਾਂ ਤੋਂ ਉਤਾਂਹ ਚੁੱਕ ਕੇ ਲੋਕਾਂ ਨੂੰ ਉਠਾਇਆ। ਕਿਸੇ ਕਿੱਤੇ ਨੂੰ ਉੱਤਮ, ਮੱਧਮ ਜਾਂ ਨਖਿਧ ਨਾ ਕਹਿ ਕੇ ਕਿਰਤ ਦੀ ਸੁੱਚਤਾ ਦਰਸਾਈ। ਖੇਤੀ ਕਰਦਿਆਂ ਵੀ 'ਮਨ ਕਾਬੂ' ਕਰਨ ਦੀ ਲੋੜ ਹੈ, ਚਾਕਰੀ ਕਰਦਿਆਂ ਵੀ 'ਚਿਤ ਲਗਾਉਣਾ ਪੈਂਦਾ ਹੈ। ਦੁਕਾਨਦਾਰੀ ਕਰਦਿਆਂ ਵੀ ਸਾਵਧਾਨੀ ਤੇ ਚੇਤਨਤਾ ਦੀ ਲੋੜ ਹੈ ਤੇ ਵਪਾਰ ਕਰਦਿਆਂ ਤਾਂ ਸਦ ਸਦਾ ਜਾਗਤ ਜਾਂ ਸੁਚੇਤ ਹੋਣ ਦੀ। ਕਿਸਾਨ, ਜੇ ਵਤਰ ਪਏ 'ਤੇ ਆਲਸ ਕਰ ਸੁੱਤਾ ਰਵੇ ਤਾਂ ਵੀ ਮਰਿਆ ਤੇ ਵਪਾਰੀ ਜੇ ਦੂਜੀ ਮੰਡੀ ਦਾ ਭਾਅ ਜਾਣੇ ਬਗੈਰ ਮਾਲ ਲੁਟਾਈ ਜਾਏ ਤਾਂ ਵੀ ਮਰਿਆ। ਜੇ 'ਮਨੁ ਹਾਲੀ, ਕਿਰਸਾਣੀ ਕਰਣੀ, ਸਰਮੁ ਪਾਣੀ ਤਨੁ ਖੇਤੂ' ਦੀ ਲੋੜ ਹੈ ਤਾਂ 'ਸੁਣਿ ਸਾਸਤ ਸਉਦਾਗਰੀ, ਸਤ ਘੋੜੇ ਲੈ ਚਲੂ' ਦੀ ਵੀ ਅਵੱਸ਼ਕਤਾ ਹੈ। ਉਨ੍ਹਾਂ ਦਾ ਮੁੱਖ ਵਾਕ ਸੀ 'ਖੇਤੀ ਵਣਜ ਨਾਵੇ ਕੀ ਓਟ। ਖੇਤੀ ਜਾਂ ਵਪਾਰ ਕਰਦੇ ਵੀ ਨਾਮ ਖੱਟਿਆ ਜਾ ਸਕਦਾ ਹੈ।

ਮੁਸਲਮਾਨਾਂ ਨੂੰ ਸੱਚ, ਹਲਾਲ, ਸਰਬੱਤ ਦਾ ਭਲਾ, ਨਿਯਤ ਸਾਫ਼ ਅਤੇ ਰੱਬ ਦੇ ਡਰ ਵਿਚ ਰਹਿਣ ਵਾਲੀਆਂ ਪੰਜ ਨਮਾਜ਼ਾਂ ਦੱਸੀਆਂ। ਮੁਸਲਮਾਨ ਤਾਂ ਉਹ ਹੈ ਜਿਸ ਨੂੰ ਮਜ਼ਬ ਪਿਆਰਾ ਲੱਗੇ, ਧਰਮ ਦੀ ਅਗਵਾਈ ਵਿਚ ਟੁਰੇ, ਰੱਬ ਦੇ ਕੀਤੇ ਨੂੰ ਸਿਰ 'ਤੇ ਮੰਨੇ,

1. ਸੋਰਠਿ ਮਹਲਾ ੧, ਪੰਨਾ ੫੯੫.

197 / 237
Previous
Next