

ਕਾਦਰ ਨੂੰ ਸਭ ਕੁਝ ਕਰਨ ਵਾਲਾ ਜਾਣੇ ਅਤੇ ਬਦੀ ਮਿਟਾ ਦੇਵੇ ਰੱਬ ਦੀ ਖ਼ਲਕਤ ਨਾਲ ਪਿਆਰ ਕਰੇ। ਕਾਫ਼ਰ ਕਿਸੇ ਨੂੰ ਨਾ ਆਖੇ।
'ਅਵਲਿ ਅਉਲਿ ਦੀਨੁ ਕਰਿ ਮਿਠਾ,
ਮਸਕਲ ਮਾਨਾ ਮਾਲੁ ਮੁਸਾਵੇ।
ਹੋਇ ਮੁਸਲਿਮ ਦੀਨ ਮੁਹਾਣੇ,
ਮਰਣ ਜੀਵਣ ਕਾ ਭਰਮ ਚੁਕਾਵੇ।
ਰਬ ਕੀ ਰਜਾਇ ਮੰਨੇ ਸਿਰ ਉਪਰਿ,
ਕਰਤਾ ਮੰਨੇ, ਆਪੁ ਗਵਾਵੇ।
ਤਉ ਨਾਨਕ ਸਰਬ ਜੀਆ
ਮਿਹਰਂਮਤਿ ਹੋਇ ਤ ਮੁਸਲਮਾਣੁ ਕਹਾਵੈ।''
ਇਸ ਤਰ੍ਹਾਂ ਦਇਆ, ਸੰਤੋਖ, ਜਤ, ਸਤ ਵਾਲਾ ਜੰਝੂ ਪਾਉਣ ਲਈ ਹਿੰਦੂ ਨੂੰ ਕਿਹਾ। ਜੇ ਦੋਵੇਂ ਮੁਸਲਮਾਨ ਤੇ ਹਿੰਦੂ ਪ੍ਰਤੀ ਉਪਦੇਸ਼ਾਂ ਵਿਚੋਂ ਉਨ੍ਹਾਂ ਦੇ ਚਿੰਨ੍ਹ ਕੱਢ ਦਿਉ ਤਾਂ ਹਰ ਇਕ ਲਈ ਇਕ ਹੀ ਉਪਦੇਸ਼, ਸੱਚ (ਸੱਤ), ਹਲਾਲ, ਖੈਰ (ਦਇਆ), ਸਬਰ (ਸੰਤੋਖ), ਜਤ (ਮਲ ਖੋਵੈ) ਰਹਿ ਜਾਏਗਾ। ਸਦਾਚਾਰ ਪਰਖਣ ਵੇਲੇ ਜੰਝੂ ਪਾਉਣਾ ਜਾਂ ਨਮਾਜ਼ ਪੜ੍ਹਨ ਦੇ ਤਰਾਜੂ 'ਤੇ ਤੋਲਣਾ ਠੀਕ ਨਹੀਂ।
ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ 'ਨਾਮਦਾਨ ਇਸ਼ਨਾਨ ਦ੍ਰਿੜ੍ਹ ਕਰਨਾ ਵੀ ਕਿਹਾ। ਨਾਮ ਦੇ ਅਰਥ ਹਨ, ਰੱਬ ਵੱਲ ਮੂੰਹ, ਦਾਨ ਦੇ ਅਰਥ ਹਨ ਦੁਨੀਆਂ ਦਾ ਦਰਦ ਵੰਡਾਉਣਾ ਤੇ ਇਸ਼ਨਾਨ ਦੇ ਅਰਥ ਹਨ, ਆਪੇ ਵੱਲ ਦੇਖਣਾ, ਆਪਣੀ ਸ਼ਖ਼ਸੀਅਤ ਸਵਾਰਨੀ। ਨਾਮ ਦਾਨ ਨਾਲ ਸਵਾਰੀ ਹੋਈ ਸ਼ਖ਼ਸੀਅਤ ਹੀ ਕਿਸੇ ਦਾ ਕੁਝ ਸਵਾਰ ਸਕੇਗੀ। ਪਿੱਛੋਂ ਦੇ ਸਿਆਣੇ ਸਾਖੀਕਾਰਾਂ ਨੇ ਗੁਰੂ ਮਹਾਰਾਜ ਦੇ ਉਪਦੇਸ਼ਾਂ ਨੂੰ :
'ਕਿਰਤ ਕਰਨ
ਨਾਮ ਜਪਣ
ਵੰਡ ਛਕਣ'
ਵਿਚ ਸੰਕੁਚਵੇਂ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ। ਡਾਕਟਰ ਮਜੀਬ ਦਾ ਖ਼ਿਆਲ ਹੈ ਕਿ ਇੰਨੀ ਸਾਦਾ, ਸਿੱਧੀ, ਸਪੱਸ਼ਟ ਤੇ ਸਰਬੰਗੀ ਵਿਆਖਿਆ ਇਸਲਾਮ ਵਿਚ ਢੂੰਡਿਆ ਵੀ ਨਹੀਂ ਮਿਲੇਗੀ। ਕਿਰਤ ਨੂੰ ਪਹਿਲ ਦੇਣੀ, ਨਾਮ ਨੂੰ ਵਿਚਕਾਰ ਰੱਖਣਾ ਤੇ ਵੰਡ ਛੱਕਣ ਨੂੰ ਪਿੱਛੇ ਤੇ ਨਾਮ ਦੇ ਸਹਾਰੇ ਰੱਖਣਾ ਹੀ ਸਿੱਖੀ ਦਾ ਮੂਲ ਸਿਧਾਂਤ ਦ੍ਰਿੜਾਉਂਦਾ ਹੈ। 'ਜਪੀਐ ਨਾਮ, ਅੰਨ ਕੈ ਸਾਦਿ' ਵੀ ਗੁਰਮਤਿ ਦਾ ਸਿਧਾਂਤ ਹੈ।
1. ਗੁਰੂ ਗ੍ਰੰਥ ਸਾਹਿਬ, ਪੰਨਾ ੧੪੧ (ਮਾਝ ਕੀ ਵਾਰ ਮ: ੧)
2. But I have not found anywhere such a simple, direct and comprehensive statement of the principles which Muslims believe in and should practice."
'ਸਿੱਖ ਪ੍ਰਿੰਸੀਪਲਜ਼ ਕਾਨਫਰੰਸ' ਚੰਡੀਗੜ੍ਹ ਵਿਖੇ ਪੜ੍ਹੇ ਅਰੰਭਕ ਭਾਸ਼ਨ ਵਿਚੋਂ।