Back ArrowLogo
Info
Profile

          'ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ, ਸ਼ਰਬਤ ਦਾ ਭਲਾ' ਵੀ ਸਾਰੇ ਉਪਦੇਸ਼ਾਂ ਨੂੰ ਸਾਰੰਸ਼ ਰੂਪ ਵਿਚ ਦੇਣ ਦਾ ਯਤਨ ਹੈ। ਨਾਮ ਸੁਰਤਿ ਨੂੰ ਹੇਠਾਂ ਨਹੀਂ ਡਿੱਗਣ ਦੇਵੇਗਾ। ਸਦਾ ਚੜ੍ਹਦੀ ਕਲਾ ਵਿਚ ਲੈ ਜਾਈ ਰੱਖੇਗਾ, ਉੱਚੀ ਸੁਰਤਿ ਵਾਲਾ ਵਾਹਿਗੁਰੂ (ਨਾਮ) ਦੇ ਹਰ ਕਰਮ ਵਿਚ ਭਲਾ ਤੇ ਸ਼ੁਕਰ ਦੇਖੇਗਾ ਤੇ ਉਸ ਦੀ ਦ੍ਰਿਸ਼ਟੀ ਇੰਨੀ ਵਿਸ਼ਾਲ ਹੋ ਜਾਏਗੀ ਕਿ ਨਿੱਜੀ ਲਾਭ ਹਿਤ ਸੰਘਰਸ਼ ਨਹੀਂ ਕਰੇਗਾ ਸਗੋਂ ਸੰਗਤ ਤੇ ਸਰਬੱਤ ਦੇ ਭਲੇ ਲਈ ਜੂਝੇਗਾ। ਬਸ, ਇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦਾ ਧਰਮ ਸੱਚ, ਪ੍ਰੇਮ, ਅਣਖ ਤੇ ਆਜ਼ਾਦੀ ਦਾ ਰਾਖਾ ਹੈ ਅਤੇ ਉਸ ਲਈ ਜੂਝਦਾ है।

          ਕਰਤਾਰਪੁਰ ਦਾ ਪ੍ਰਭਾਵ : ਕਰਤਾਰਪੁਰ ਦੀ ਮਰਯਾਦਾ ਸਮਝਣੀ ਕੋਈ ਸਹਿਲਾ ਕੰਮ ਨਹੀਂ ਸੀ। ਕਈ ਕਰਤਾਰਪੁਰ ਆਉਂਦੇ ਗੁਰੂ ਜੀ ਨੂੰ ਖੇਤਾਂ ਵਿਚ ਹਲ ਵਾਹੁੰਦਿਆਂ ਦੇਖ ਕੇ ਵਾਪਸ ਚਲੇ ਜਾਂਦੇ । ਕਈ ਗੁਰੂ ਜੀ ਨੂੰ ਗ੍ਰਹਿਸਤੀ ਦੇਖ ਨੱਕ ਚੜਾਉਂਦੇ। ਇਸ ਤਰ੍ਹਾਂ ਦੀਆਂ ਕਈ ਸਾਖੀਆਂ ਹੋਈਆਂ ਪਰ ਇਕ ਸਾਖੀ ਖਾਸ ਧਿਆਨ ਮੰਗਦੀ ਹੈ। ਇਕ ਸਾਧੂਆਂ ਦੀ ਮੰਡਲੀ ਆਈ ਤੇ ਉਨ੍ਹਾਂ ਨੇ ਗੁਰੂ ਜੀ ਦੇ ਮਿੱਟੀ ਵਿਚ ਲਿੱਬੜੇ ਹੱਥ ਤੇ ਸੇਵਕਾਂ ਨੂੰ ਲੱਕੜਾਂ ਪਾੜਦੇ, ਲੰਗਰ ਤਿਆਰ ਕਰਦੇ ਦੇਖ ਕਿਹਾ: 'ਗੁਰੂ ਨਾਨਕ ਤੁਸਾਂ ਤਾਂ ਸਾਨ੍ਹ (ਜਾਨਵਰ) ਪਾਲ ਰੱਖੇ ਹਨ।' ਗੁਰੂ ਨਾਨਕ ਦੇਵ ਜੀ ਨੇ ਉਸ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਥਾਵੇਂ ਉਸ ਟੋਲੀ ਦੇ ਮੁਖੀ ਨੂੰ ਕੁਝ ਦਿਨ ਹੋਰ ਟਿਕਣ ਲਈ ਕਿਹਾ। ਉਹ ਜਦ ਕੁਝ ਦਿਨਾਂ ਬਾਅਦ ਜਾਣ ਲੱਗੇ ਤਾਂ ਉਨ੍ਹਾਂ ਦੇ ਮੁਖੀ ਨੇ ਕਿਹਾ : ਨਾਨਕ ਜੀ. ਤੁਸਾਂ ਤਾਂ ਇਨਸਾਨ ਪਾਲ ਰੱਖੇ ਹਨ। ਮਹਾਰਾਜ ਨੇ ਕੁਝ ਦਿਨ ਹੋਰ ਰਹਿਣ ਲਈ ਕਿਹਾ। ਜਦ ਉਹ ਫਿਰ ਜਾਣ ਦੀ ਤਿਆਰੀ ਕਰ ਕੇ ਜਾਣ ਲੱਗੇ ਤਾਂ ਕਹਿਣ ਲੱਗੇ: 'ਗੁਰੂ ਨਾਨਕ ਜੀ ਤੁਸਾਂ ਤਾਂ ਦੇਵਤੇ ਪਾਲ ਰੱਖੇ ਹਨ। ਮਹਾਰਾਜ ਨੇ ਕੁਝ ਚਿਰ ਹੋਰ ਟਿਕਣ ਲਈ ਕਿਹਾ। ਜਦ ਉਹ ਅੰਤਮ ਵਿਦਾਇਗੀ ਲੈਣ ਲੱਗੇ ਤਾਂ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਝੁਕ ਗਏ ਤੇ ਇਕ ਜ਼ਬਾਨ ਨਾਲ ਬੋਲ ਉੱਠੇ ਕਿ 'ਮਹਾਰਾਜ ਤੁਸਾਂ ਤਾਂ ਪਰਮਾਤਮਾ ਦੇ ਰੂਪ ਪਾਲੇ ਹੋਏ ਹਨ। ਕੈਸਾ ਸੋਹਣਾ ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਗੁਰੂ ਨਾਨਕ ਜਗਤ ਵਿਚ ਆਇਆ। ਅਸੀਂ ਪਸ਼ੂ ਸਾਂ, ਸਾਨੂੰ ਆਦਮੀ ਬਣਾਇਆ। ਫਿਰ ਆਦਮੀ ਤੋਂ ਉਸ ਨੇ ਸਾਨੂੰ ਦੇਵਤੇ ਬਣਾ ਦਿੱਤਾ। ਸਾਡਾ ਹੁਣ ਧਰਮ ਇਹ ਹੀ ਹੈ ਕਿ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਅਤੇ ਵੰਡ ਛਕੀਏ।

ਸਮੁੱਚਾ ਸਿੱਖ ਇਤਿਹਾਸ ਬਸ ਇੰਨਾ ਹੀ ਹੈ :

ਸਤਿਗੁਰੂ ਜੀ ਜਗਤ ਵਿਚ ਆਏ, ਵਿਚਰੇ। ਉਹਨਾਂ ਨੇ ਜੀਅ ਦਾਨ, ਨਾਮ ਦਾਨ ਤੇ ਉਪਦੇਸ਼ ਦਾਨ ਦਿੱਤਾ। ਲੋਕਾਂ ਨਾਲ ਵਾਹ ਪਏ। ਮਿਹਰਾਂ ਕੀਤੀਆਂ। ਮੁਸ਼ਕਿਲਾਂ ਆਈਆਂ। ਖੇਦ ਝੱਲੇ। ਅਸੂਲ ਪਾਲੇ। ਆਪੇ ਵਾਰ। ਲੋਕੀਂ ਹਨੇਰੇ ਵਿਚੋਂ ਕੱਢੇ। ਜੀਵਤ ਭਾਵ ਵਿਚ ਆਂਦੇ। ਉਨ੍ਹਾਂ ਜੀ ਉਠਿਆਂ ਨੇ ਆਪਾ ਵਾਰ ਕਰਨੀਆਂ ਦੇ ਕਮਾਲ ਕਰ ਵਿਖਾਏ।

199 / 237
Previous
Next