

ਇਸੇ ਤਰ੍ਹਾਂ ਸਾਧੂ ਮੰਡਲੀ ਹੀ ਉਨ੍ਹਾਂ ਸਭ ਜੀਵਾਂ, ਵਿਦਵਾਨਾਂ ਜਾਂ ਓਪਰੀ ਨਜ਼ਰ ਨਾਲ ਸਿੱਖੀ ਦੇਖਣ ਵਾਲਿਆਂ ਦਾ ਹਾਲ ਹੈ। ਜੋ ਸਿੱਖ ਨੂੰ ਦਿਨ ਰਾਤ ਕਿਰਤ ਕਰਦਾ ਦੇਖਦਾ ਹੈ, ਉਹ ਤਾਂ ਇਹ ਹੀ ਖ਼ਿਆਲ ਕਰੇਗਾ ਕਿ ਇਹ ਕੋਹਲੂ ਦੇ ਬੈਲ ਵਾਂਗੂ ਰੋਜੀ ਕਮਾਉਣ ਲਈ ਲੱਗੇ ਹੋਏ ਹਨ। ਜੋ ਉਨ੍ਹਾਂ ਪਾਸ ਟਿਕ ਕੇ ਉਨ੍ਹਾਂ ਦੀ ਮਨੁੱਖਾਂ ਪ੍ਰਤੀ ਸੇਵਾ, ਪਿਆਰ ਤੇ ਘਾਲਣਾ ਦੇਖੇਗਾ ਉਹ ਦੇਵਤਾ ਹੀ ਆਖੇਗਾ ਤੇ ਜੋ ਉਨ੍ਹਾਂ ਨੂੰ ਅੰਮ੍ਰਿਤ ਵੇਲੇ 'ਏਕ ਤੂ ਹੀ, ਏਕ ਤੂ ਹੀ ਪੁਕਾਰਦਾ ਇਕ ਮਨ ਇਕ ਚਿਤ ਧਿਆਇਦਾ ਦੇਖ ਲਵੇਗਾ, ਉਹ ਉਨ੍ਹਾਂ ਨੂੰ ਅਕਾਲ ਮੂਰਤ ਹੀ ਜਾਣੇਗਾ। ਕਰਤਾਰਪੁਰ ਕਰਤਾ ਹੀ ਵੱਸਦਾ ਸੀ। ਪਰ ਸਿੱਖ ਐਸਾ ਸਿੱਖਿਆ ਹੋਇਆ ਵਿਅਕਤੀ ਹੈ ਜਿਸ ਵਿਚ ਚਾਰੇ ਹੀ ਸਮੋਏ ਹੋਏ ਹਨ।
ਮੁਨਸ਼ੀ ਸੁਜਾਨ ਰਾਇ ਭੰਡਾਰੀ ਨੇ ਖਾਲਸਾ-ਤਵਾਰੀਖ਼ ਵਿਚ ਲਿਖਿਆ ਹੈ :
ਬਾਬਾ ਨਾਨਕ ਸਤਿਮਾਰਗ ਦੇ ਪਾਂਧੀਆਂ ਦੇ ਮੋਹਰੀ, ਪਾਕ-ਦਿਲੀ ਦੀ ਜਾਗਦੀ ਜੋਤ, ਰੱਬੀ ਨੂਰ ਦੇ ਚਮਤਕਾਰਾਂ ਦੇ ਚਾਨਣ-ਮੁਨਾਰੇ ਅਤੇ ਅਪਾਰ ਗੁੱਝੇ ਭੇਦਾਂ ਦੇ ਪ੍ਰਤੱਖ ਪ੍ਰਮਾਣ ਹਨ। ਜੱਗ ਨੂੰ ਜੀਵਨ ਜਾਚ ਸਿਖਲਾ ਆਪ ਇਲਾਕਾ ਬਟਾਲਾ ਦੇ ਪਿੰਡ ਵਿਚ ਇਕ ਥਾਵੇਂ ਰਾਵੀ ਦਰਿਆ ਕਿਨਾਰੇ ਟਿਕ ਗਏ। ਬ੍ਰਹਮ ਗਿਆਨ ਦੇ ਅਸਰ ਭਰੇ ਬਚਨ ਬਿਲਾਸ ਸਦਕੇ ਆਪ ਜੀ ਦੀਆ ਧੁੰਮਾਂ ਪੈ ਗਈਆਂ ਤੇ ਦੇਸ-ਦੇਸਾਂਤਰਾਂ ਤੋਂ ਲੋਕੀਂ ਆ ਕੇ ਉਨ੍ਹਾਂ ਦੇ ਸਿੱਖ ਬਣਨ ਲੱਗੇ।
ਕੇਸਾ ਸਮਾਜ ਤਿਆਰ ਹੋ ਗਿਆ ਸੀ. ਉਸ ਦੀ ਉਦਾਹਰਨ ਸਾਡੇ ਸਾਖੀਕਾਰਾਂ ਨੇ ਦਿੱਤੀ ਹੈ :
ਏਕ ਬਾਰ ਗੁਰੂ ਨਾਨਕ ਦੇਵ ਜੀ ਧਰਮਸਾਲ ਤੋਂ ਖੇਤਾਂ ਵੱਲ ਜਾ ਰਹੇ ਸਨ ਕੀ ਡਿੱਠੇ ਨੇ ਕਿ ਇਕ ਸਿੱਖ ਸਾਹਮਣੇ ਲੱਗੇ ਬੋਹਲ ਦੇ ਇਕ ਢੇਰ ਵਿਚੋਂ ਛੱਜਾਂ ਨਾਲ ਉਪਜ ਉਲਦ- ਉਲਦ ਦੂਜੇ ਢੇਰ ਵਿਚ ਪਾਈ ਜਾ ਰਹਿਆ ਹੈ।
ਗੁਰੂ ਨਾਨਕ ਦੇਵ ਜੀ ਰੁਕ ਗਏ ਤੇ ਪੁੱਛਿਆ:
'ਭਲੇ ਲੋਕਾ। ਐਸਾ ਕਿਉਂ ਕਰ ਰਹਿਆ ਹੈਂ ?"
ਉਸ ਹੱਥ ਜੋੜ ਕਿਹਾ :
'ਮਹਾਰਾਜ! ਅਸੀਂ ਦੋ ਭਰਾ ਹਾਂ। ਮੇਰੇ ਘਰ ਸੰਤਾਨ ਨਹੀਂ, ਨਿੱਕੇ ਦਾ ਟੱਬਰ ਖੁੱਲਾ ਹੈ। ਫਸਲ ਦੀ ਵੰਡ ਬਰਾਬਰ ਦੀ ਕਰ, ਨਿੱਕਾ ਘਰ ਗਿਆ ਹੈ। ਉਸ ਦੀ ਲੋੜ ਮੇਰੇ ਨਾਲੋਂ ਬਹੁਤੀ ਹੈ, ਇਸ ਲਈ ਉਸ ਦੀ ਢੇਰੀ ਵਿਚ ਪਾ ਰਹਿਆ ਹਾਂ। ਉਸ ਦੀ 'ਹਉ' ਨੂੰ ਠੇਸ ਨਾ ਲੱਗੇ, ਇਸ ਲਈ ਉਸ ਦੇ ਜਾਣ ਪਿੱਛੋਂ ਇੰਝ ਪਿਆ ਕਰਦਾ ਹਾਂ।'
ਗੁਰੂ ਨਾਨਕ ਦੇਵ ਜੀ 'ਧੰਨ ਸਿੱਖੀ' ਕਹਿ ਕੇ ਖੇਤਾਂ ਨੂੰ ਚਲੇ ਗਏ।
ਜਦ ਪਰਤੇ ਤਾਂ ਗੁਰੂ ਜੀ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਢੇਰਾਂ ਪਾਸ ਖੜ੍ਹਾ ਇਕ ਸਿੱਖ ਕਾਹਲੀ-ਕਾਹਲੀ ਇਕ ਢੇਰ ਤੋਂ ਦੂਜੇ ਵਿਚ ਪਾਈ ਜਾ ਰਹਿਆ ਹੈ। ਗੁਰੂ ਜੀ