Back ArrowLogo
Info
Profile

11.

ਸਿਧ ਗੋਸ਼ਟ ਤੇ ਮੁਲਤਾਨ

          ਅਚਲ ਵਟਾਲਾ : ਥਾਂ-ਥਾਂ ਪੁੱਜ ਕੇ ਗੁਰੂ ਜੀ ਸਿੱਧਾਂ ਤੇ ਪੀਰਾਂ ਨੂੰ ਸੋਝੀ ਦਿੰਦੇ ਆਏ ਸਨ। ਸਿੱਧ ਅੰਦਰੋਂ-ਅੰਦਰ ਇਸ ਤਾਕ ਵਿਚ ਸਨ ਕਿ ਕੋਈ ਐਸਾ ਅਵਸਰ ਮਿਲੇ ਜਿਸ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਲਾ ਸਕਣ। ਸ਼ਿਵਰਾਤਰੀ ਦੇ ਮੇਲੇ 'ਤੋਂ ਉਹਨਾਂ ਭਾਣੇ ਐਸਾ ਢੋ ਢੁਕ ਗਿਆ ਕਿ ਸਿੱਧ ਪਹਾੜਾਂ ਤੋਂ ਥੱਲੇ ਉਤਰ ਕੇ ਅਚਲ ਪੁੱਜੇ। ਗੁਰੂ ਨਾਨਕ ਦੇਵ ਜੀ ਵੀ ਪੁੱਜੇ । ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਸਾਰੀ ਲੁਕਾਈ ਹੀ ਟੁੱਟ ਪਈ। ਲੋਕੀਂ ਸਭ ਕੁਝ ਗੁਰੂ ਚਰਨਾਂ ਤੋਂ ਨਿਛਾਵਰ ਕਰਨ ਲੱਗੇ। ਜੋਗੀਆਂ ਨੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ: 'ਮਨ ਵਿਚ ਰਿਸਕਿ ਘਨੇਰੀ ਖਾਈ।' ਜੋਗੀਆਂ ਨੇ ਕਰਾਮਾਤਾਂ ਦਾ ਸਹਾਰਾ ਲੈ ਕੇ ਲੁਕਾਈ ਨੂੰ ਆਪਣੇ ਵੱਲ ਖਿੱਚਣਾ ਚਾਹਿਆ, ਪਰ ਬਾਬੇ ਅੱਗੇ ਇਕ ਨਾ ਚੱਲੀ। ਫਿਰ ਹੋਰ ਗੁੱਸੇ ਹੋ ਕੇ ਗੋਸ਼ਟ ਕਰਨ ਲਈ ਊਠ ਬੈਠੇ । ਪਹਿਲੀ ਗੱਲ ਉਹਨਾਂ ਦੇ ਆਗੂ ਭੰਗਰ ਨਾਥ ਨੇ ਇਹ ਕਹੀ ਕਿ ਤੁਸਾਂ ਇਹ ਗ੍ਰਹਿਸਤ ਵਿਚ ਉਦਾਸੀ ਦਾ ਮਾਰਗ ਚਲਾ ਕੇ ਦੁੱਧ ਵਿਚ ਕਾਂਜੀ ਕਿਉਂ ਪਾ ਦਿੱਤੀ ਹੈ? ਹੁਣ ਭਗਤੀ ਰੂਪੀ ਮਟਕਾ ਫਿੱਟ ਗਿਆ ਹੈ ਤੇ ਰਿੜਕਣ ਨਾਲ ਵੀ ਕੁਝ ਹੱਥ ਨਹੀਂ ਆਉਣ ਲੱਗਾ। ਇਕ ਵਾਰੀ ਤੁਸਾਂ ਵੀ ਉਦਾਸੀ ਰੀਤ ਚਲਾਈ, ਫਿਰ ਸੰਸਾਰੀ ਕੱਪੜੇ ਕਿਉਂ ਪਾ ਲਏ ?

'ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ।

ਪੂਛੇ ਜੋਗੀ ਭੰਗਰ ਨਾਥ ਤੁਹਿ ਦੁੱਧ ਵਿਚ ਕਿਉਂ ਕਾਂਜੀ ਪਾਈ।

ਵਿਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣੁ ਹਥਿ ਨਾ ਆਈ।

ਭੇਖ ਉਤਾਰਿ ਉਦਾਸਿ ਦਾ ਵਤਿ ਕਿਉਂ ਸੰਸਾਰੀ ਰੀਤਿ ਚਲਾਈ।

          ਗੁਰੂ ਨਾਨਕ ਦੇਵ ਜੀ ਨੇ ਕਿਹਾ: ਅਸਲ ਗੱਲ ਹੋਰ ਹੈ, ਤੁਹਾਡੀ ਬੁੱਧ ਹੀ ਫਿੱਟੀ ਹੋਈ ਹੈ। ਉਸ ਵਿਚ ਜੋ ਪਾਇਆ ਜਾਏਗਾ ਫਿੱਟ ਜਾਏਗਾ। ਜੇ ਉਸ ਨੂੰ ਸਾਫ਼, ਧੋ, ਸੁਕਾ ਲਇਆ ਜਾਏ ਤਾਂ ਫਿਰ ਜੋ ਪਾਓਗੇ ਫਿੱਟੇਗਾ ਨਹੀਂ। ਭੇਖ ਰੂਪੀ ਕੁਚੱਜੇ ਭਾਉ ਨਾਲ ਦੁੱਧ ਨੂੰ ਹੀ ਸਾੜ ਬੈਠੇ ਹੋ । ਮਹਾਰਾਜ ਦਾ ਭਾਵ ਸੀ ਕਿ ਗ੍ਰਹਿਸਤ ਤੋਂ ਅਤੀਤ ਹੋ ਕੇ ਫੇਰ ਗ੍ਰਹਿਸਤੀਆਂ ਤੋਂ ਮੰਗ ਖਾਣਾ ਹੀ, ਕੁਚੱਜਾ ਭਾਵ ਹੈ। ਜਿਨ੍ਹਾਂ ਕੋਲੋਂ ਮੰਗ ਖਾਣਾ

202 / 237
Previous
Next