

'ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ ।
ਗੁਰੂ ਸੰਗਤਿ ਬਾਣੀ ਬਿਨਾਂ ਦੂਜੀ ਓਟ ਨਹੀਂ ਹਹਿ ਰਾਈ।
ਸਿਵ ਰੂਪੀ ਕਰਤਾ ਪੁਰਖ, ਚਲੇ ਨਾਹੀ ਧਰਤਿ ਚਲਾਈ।
ਸਿਧਿ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ।
ਦਦੇ ਦਾਤਾ ਗੁਰੂ ਹੈ, ਕਕੇ ਕੀਮਤ ਕਿਨੇ ਨ ਪਾਈ!
ਸੋ ਦੀਨ ਨਾਨਕ ਸਤਿਗੁਰੂ ਸਰਣਾਈ। ੪੨।੧।
ਗੁਰੂ ਨਾਨਕ ਦੇਵ ਜੀ ਨੇ ਫਿਰ ਜ਼ੋਰ ਦਿੰਦੇ ਹੋਏ ਫਰਮਾਇਆ ਕਿ ਸਿਰਫ਼ ਸ਼ਬਦ ਸੁਣੋ, ਉਹ ਹੀ ਨਾਮ ਪ੍ਰਗਟ ਕਰੇਗਾ ਅਤੇ ਬਗੈਰ ਸੱਚੇ ਨਾਮ ਤੋਂ ਹੋਰ ਕੋਈ ਕਰਾਮਾਤ ਨਹੀਂ ਤੇ ਉਸ ਨਾਮ ਤੋਂ ਬਗ਼ੈਰ ਸਭ ਬੱਦਲਾਂ ਦੀ ਛਾਂ ਹੀ ਹੈ।
ਬਾਬਾ ਬੋਲੇ ਨਾਥ ਜੀ! ਸਬਦੁ ਸੁਨਹੁ ਸਚੁ ਮੁਖਹੁ ਅਲਾਈ।
ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ।
ਸਤਿ ਨਾਮ ਬਿਨੁ ਬਾਦਰਿ ਛਾਈ'। ੪੩।੧।
ਅਤੇ ਇਸ ਤਰ੍ਹਾਂ ਵਿਚਾਰ ਕਰਨ ਦਾ ਸਦਕਾ :
'ਸਬਦਿ ਸਾਂਤਿ ਸਿਧਾ ਵਿਚ ਆਈ।
ਸਿਧ ਬੋਲਨਿ ਸੁਭ ਬਚਨ : ਧਨ ਨਾਨਕ ਤੇਰੀ ਵਡੀ ਕਮਾਈ।
ਵਡਾ ਪੁਰਖ ਪਰਗਟਿਆ, ਕਲਿਜੁਗ ਅੰਦਰਿ ਜੋਤਿ ਜਗਾਈ।'
ਜਦ ਆਪ ਜੀ ਵਾਪਸ ਕਰਤਾਰਪੁਰ ਪੁੱਜੇ ਤਾਂ ਆਪ ਜੀ ਨੇ ਰਾਮਕਲੀ ਰਾਗ ਵਿਚ ਸਿਧ ਗੋਸ਼ਟ ਉਚਾਰੀ। ਸਿਧ ਗੋਸ਼ਟ ਦੀਆਂ ੭੩ ਪਉੜੀਆਂ ਹਨ ਤੇ ਉਸ ਵਿਚ ਤਕਰੀਬਨ ੧੫੩ ਪ੍ਰਸ਼ਨ ਸਿਧਾਂ ਨੇ ਉਠਾਏ ਹਨ। ਮਹਾਰਾਜ ਨੇ ਜਿਸ ਨਿਰਾਲੇ ਤੇ ਸੰਕੁਚਵੇਂ ਢੰਗ ਨਾਲ ਉੱਤਰ ਦਿੱਤੇ. ਉਹ ਗੋਸ਼ਟੀ ਦੇ ਤੱਤ 'ਤੇ ਖੂਬ ਰੋਸ਼ਨੀ ਪਾਉਂਦੇ ਹਨ। ਉਹ ਦਰਸਾ ਰਹੇ ਸਨ ਕਿ ਸਵਾਲ ਕਿੰਨਾ ਵੀ ਤਿੱਖਾ, ਚੁਭਵਾਂ ਤੇ ਨਿਜੀ ਹੋਵੇ, ਉੱਤਰ ਦੇਣ ਵਾਲੇ ਨੂੰ ਠਰੰਮਾ ਨਹੀਂ ਛੱਡਣਾ ਚਾਹੀਦਾ। 'ਰੋਸ ਨ ਕੀਜੇ ਉੱਤਰ ਦੀਜੈ', ਸਿਧ ਕਈ ਵਾਰੀ ਆਖਦੇ ਹਨ, ਪਰ ਮਹਾਰਾਜ ਜੀ 'ਸੰਤ ਮਿਲੈ ਸਚੁ ਪਾਈਐ' ਆਖ ਕੇ ਉਨ੍ਹਾਂ ਨੂੰ ਪ੍ਰਸ਼ਨ ਕਰਨ ਦੀ ਪੂਰੀ ਖੁੱਲ੍ਹ ਦਿੰਦੇ ਸਨ। ਸਾਰੀ ਗੋਸ਼ਟ ਦਾ ਵਿਚਾਰ ਤੱਤ ਉਹ ਰਹਾਉ ਦੀ ਤੁਕ ਵਿਚ ਦਿੰਦੇ ਹਨ। ਫ਼ਰਮਾਂਦੇ ਹਨ : "ਹੇ ਚਰਪਟ, ਦੇਸ਼-ਦੇਸ਼ਾਂਤਰਾਂ ਅਤੇ ਤੀਰਥਾਂ 'ਤੇ ਭਟਕਣ ਦਾ ਕੋਈ ਲਾਭ ਨਹੀਂ, ਸੱਚ ਨੂੰ ਕਮਾਇਆ ਹੀ ਸੱਚ ਪ੍ਰਾਪਤ ਹੁੰਦਾ ਹੈ, ਉਸ ਦੇ ਸੱਚੇ ਸ਼ਬਦ ਤੋਂ ਬਗੈਰ ਖ਼ਲਾਸੀ ਨਹੀਂ।'
'ਕਿਆ ਭਵੀਐ ਸਚਿ ਸੂਚਾ ਹੋਇ।
ਸਾਚ ਸਬਦ ਬਿਨੁ ਮੁਕਤਿ ਨ ਕੋਇ। ੧। ਰਹਾਉ।
ਜਦ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦਾ ਨਾਂ, ਮਾਰਗ ਤੇ ਮਨੋਰਥ ਪੁੱਛਿਆ ਤਾਂ ਆਪ ਜੀ ਨੇ ਕਹਿਆ : ਜਦ ਮੈਂ ਉਸ ਦਾ ਹੀ ਜ਼ਿਕਰ ਕਰਦਾ ਹਾਂ, ਫਿਰ ਮੇਰੇ ਨਾਂ ਦੀ
1. ਸਿਧ ਗੋਸਟਿ, ਗੁਰੂ ਗ੍ਰੰਥ ਸਾਹਿਬ, ਪੰਨਾ ੯੩੮।