Back ArrowLogo
Info
Profile

ਕੀ ਲੋੜ ਹੈ? ਮਾਰਗ ਨਿਮਰਤਾ ਹੈ, ਅਰਦਾਸ ਸਾਧਨ ਅਤੇ ਭਲੇ ਪੁਰਸ਼ਾਂ ਦੀ ਰਾਖੀ ਲਈ ਆਪਾ ਵਾਰ ਦੇਣਾ ਮਨੋਰਥ ਹੈ।

'ਸਾਚੁ ਕਹਉ ਅਰਦਾਸਿ ਹਮਾਰੀ।

ਹਉ ਸੰਤ ਜਨਾ ਬਲਿ ਜਾਓ।' ੨।

          ਫਿਰ ਉਨ੍ਹਾਂ ਪੁੱਛਿਆ ਕਿ ਤੁਸੀਂ ਕਿਸ ਦੇ ਆਸਰੇ ਇੰਨੇ ਸ਼ਾਂਤ ਚਿਤ ਹੋ ? ਤਾਂ ਮਹਾਰਾਜ ਨੇ ਫਰਮਾਇਆ: 'ਸਰਬ ਵਿਆਪਕ ਪ੍ਰਭੂ ਦੀ ਯਾਦ ਵਿਚ ਜੁੜ ਕੇ ਹਮੇਸ਼ਾ ਸ਼ਾਂਤ-ਚਿਤ ਰਹਿੰਦਾ ਹਾਂ।'

'ਘਟਿ ਘਟਿ ਬੈਸਿ, ਨਿਰੰਤਰਿ ਰਹੀਐ।'

ਚਰਪਟ ਦਾ ਅਗਲਾ ਪ੍ਰਸ਼ਨ ਸੀ ਕਿ ਦੁਨੀਆਂ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਪਾਰਲਾ ਕੰਢਾ ਕਿਵੇਂ ਲੱਭੋ ?

'ਦੁਨੀਆਂ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੇ।

ਮਹਾਰਾਜ ਦਾ ਉੱਤਰ ਸੀ: 'ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੀਏ ਤਾਂ ਪਾਰਲਾ ਕੱਢਾ ਮਿਲ ਜਾਂਦਾ ਹੈ।

'ਸਾਚੁ ਕਹਹੁ ਤੁਮ ਪਾਰਗਰਾਮੀ'।

          ਫਿਰ ਵਿਆਖਿਆ ਕਰਦੇ ਕਹਿਆ: ਜਿਵੇਂ ਪਾਣੀ ਵਿਚ ਉੱਗਿਆ ਕੌਲ ਫੁੱਲ ਪਾਣੀ ਵਿਚ ਰਹਿੰਦਾ ਵੀ ਪਾਣੀ ਤੋਂ ਉੱਚਾ ਹੈ, ਮੁਰਗਾਈ ਪੈਰਾਂ ਨਾਲ ਤਾਂ ਪਾਣੀ ਨੂੰ ਚੀਰਦੀ ਲਿਤਾੜਦੀ ਹੈ ਪਰ ਆਪਣੇ ਖੰਭਾਂ 'ਤੇ ਪਾਣੀ ਨਹੀਂ ਪੈਣ ਦਿੰਦੀ ਕਿਉਂਕਿ ਉਸ ਸਹਾਰੇ ਹੀ ਉਸ ਨੇ ਉਡਣਾ ਹੈ, ਜੇ ਉਸ ਦੇ ਖੰਭ ਭਿੱਜ ਗਏ ਤਾਂ ਆਕਾਸ਼, ਪ੍ਰੀਤਮ ਕੇ ਦੇਸ ਕੈਸੇ ਉੱਡ ਕੇ ਪੁੱਜ ਸਕੇਗੀ। ਸੋ ਪਾਰਲਾ ਕੰਢਾ ਦੇਖਣ ਦਾ ਇਕ ਹੀ ਰਾਹ ਹੈ ਕਿ ਸੁਰਤ ਨੂੰ ਨੀਵਿਆਂ ਨਾ ਹੋਣ ਦਿੱਤਾ ਜਾਏ ਤੇ ਉਸ 'ਤੇ ਮਾਇਆ ਦਾ ਪ੍ਰਭਾਵ ਨਾ ਪੈਣ ਦਿੱਤਾ ਜਾਏ। ਸੁਰਤਿ ਕਾਇਮ ਹੈ ਤਾਂ ਉੱਡਣਾ ਆਸਾਨ ਹੈ।

ਜੈਸੇ ਜਲ ਮਹਿ ਕਮਲੁ ਨਿਰਾਲਮੁ

ਮੁਰਗਾਈ ਨੈਸਾਣੇ।

ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੈ'। ੫।

ਜੋਗੀਆਂ ਦੇ ਆਗੂ ਲੋਹਾਰੀਪਾ ਨੇ ਆਪਣਾ ਮਾਰਗ ਦੱਸਦੇ ਹੋਏ ਕਹਿਆ ਕਿ ਉਹ ਤਾਂ ਸੰਸਾਰਕ ਝਮੇਲਿਆਂ ਤੋਂ ਦੂਰ ਜੰਗਲਾਂ ਵਿਚ ਕਿਸੇ ਰੁੱਖ ਬਿਰਛ ਹੇਠ ਰਹਿੰਦੇ ਹਨ। ਤੇ ਗਾਜਰ ਮੂਲੀ ਖਾ ਕੇ ਗੁਜ਼ਾਰਾ ਕਰਦੇ ਹਨ, ਤੀਰਥ ਇਸ਼ਨਾਨ ਕਰ ਕੇ ਸੁਖ ਪ੍ਰਾਪਤ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਅਸਲ ਗਿਆਨ ਦੀ ਵੀਚਾਰ ਇਹ ਹੈ ਕਿ ਦੁਨੀਆਂ ਦੇ ਧੰਦੇ ਵਿਚ ਰਹਿੰਦੇ ਮਨੁੱਖ ਨੂੰ ਨੀਂਦ ਨਾ ਆਵੇ ਤੇ ਉਹ ਉਸ ਵਿਚ ਗਰਕ ਨਾ ਹੋਵੇ, ਵੇਖ ਪਰਾਈ ਤਰਸੇ ਨਾਂਹ, ਡੋਲੇ ਨਾਂਹ ਕਿਉਂਕਿ ਸਤਿਗੁਰ ਨੇ ਸਹਿਜ ਦਾ ਟਿਕਾਣਾ ਦਿਖਾ ਦਿੱਤਾ ਹੁੰਦਾ ਹੈ। ਸਹਿਜ ਵਿਚ ਵਿਚਰੇ ਹੋਏ ਮਨੁੱਖ ਦੀ ਨੀਂਦ ਵੀ ਘੱਟ ਤੇ ਖ਼ੁਰਾਕ ਵੀ ਥੋੜ੍ਹੀ ਹੋ ਜਾਂਦੀ ਹੈ।

'ਹਾਣੀ ਬਾਣੀ ਨੀਂਦ ਨ ਆਵੈ, ਪਰ ਘਰਿ ਚਿਤੁ ਨ ਡੁਲਾਈ।

ਬਿਨੁ ਨਾਵੈ ਮਨੁ ਟੇਕ ਨ ਟਿਕਈ, ਨਾਨਕ ਭੂਖ ਨ ਜਾਈ।

205 / 237
Previous
Next