

ਵੀ ਪਿਆ। ਇਸਲਾਮ ਦਾ ਸੂਰਜ ਚੜਨ ਨਾਲ ਇਹ ਪੀਰਪੁਰ ਹੋ ਗਿਆ। ਪੀਰਾਂ ਤੇ ਫ਼ਕੀਰਾਂ ਦਾ ਗੜ੍ਹ ਬਣ ਗਿਆ। ਵਿੱਦਿਆ ਦੇ ਕੇਂਦਰ ਹੋਣ ਕਾਰਨ ਇਸ ਦੀ ਪ੍ਰਸਿੱਧਤਾ ਹੋਰ ਵਧ ਗਈ। ਭਾਈ ਨੰਦ ਲਾਲ ਜੀ ਨੇ ਗਜ਼ਨੀ ਤੋਂ ਆ ਕੇ ਪਹਿਲੋਂ ਪਹਿਲ ਆਪਣੀ ਵਿਦਵਤਾ ਦੇ ਜੌਹਰ ਇਥੇ ਹੀ ਦਿਖਲਾਏ ਸਨ ਤੇ ਸ਼ਾਹ ਜਹਾਨ ਨੂੰ ਪ੍ਰਭਾਵਤ ਕੀਤਾ ਸੀ।
ਜਦ ਗੁਰੂ ਨਾਨਕ ਦੇਵ ਜੀ ਮੁਲਤਾਨ ਪੁੱਜੇ ਤਾਂ ਉਥੇ ਡੇਰਾ ਜਾਤਿ-ਅਭਿਮਾਨੀਆਂ ਦਾ ਨਹੀਂ, ਕਰਾਮਾਤ ਅਭਿਮਾਨੀਆਂ ਦਾ ਸੀ। ਪੀਰ ਰੱਬ ਦੇ ਸ਼ਰੀਕ ਬਣੇ ਬੈਠੇ ਸਨ। ਆਪ ਜੀ ਸ਼ਮਸ ਤਬਰੇਜ਼ ਦੀ ਥਾਂ 'ਤੇ ਪੁੱਜੇ ਹੀ ਸਨ ਕਿ ਸ਼ਹਿਰ ਵਿਚ ਖ਼ਬਰ ਪੁੱਜ ਗਈ ਕਿ ਗੁਰੂ ਨਾਨਕ ਦੇਵ ਜੀ ਆ ਰਹੇ ਹਨ। ਪੀਰਾਂ ਨੇ ਦੁੱਧ ਦਾ ਨੱਕੋ-ਨੱਕ ਭਰਿਆ ਕਟੋਰਾ ਭੇਜਿਆ। ਪੀਰਾਂ ਦਾ ਚਿੰਨ੍ਹ ਮਾਤਰ ਇਸ਼ਾਰਾ ਸੀ ਕਿ ਮੁਲਤਾਨ ਤਾਂ ਅੱਗੇ ਹੀ 'ਪੀਰੀਪੁਰ ਹੈ ਤੁਹਾਡੀ ਲੋੜ ਨਹੀਂ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ, ‘ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁੱਧ ਵਿਚ ਮਿਲਾਈ । ਸਾਖੀਕਾਰ ਅਨੁਸਾਰ 'ਪਤਾਸੇ ਪਾ ਉੱਪਰ ਫੁੱਲ ਰੱਖ ਮੋੜ ਭੇਜਿਆ। ਗੁਰੂ ਨਾਨਕ ਦੇਵ ਜੀ ਦਾ ਵੀ ਉਸੇ ਚਿੰਨ੍ਹ ਬੋਲੀ ਵਿਚ ਉੱਤਰ ਸੀ ਕਿ ਉਹ ਦੁੱਧ ਨੂੰ ਕੁਝ ਨਹੀਂ ਕਹਿਣ ਆਏ, ਉਹ ਫੁੱਲ ਵਾਂਗੂੰ ਟਿਕਣਗੇ, ਖ਼ੁਸ਼ਬੂ ਦੇ ਗਾਹਕ ਹਨ ਤੇ ਮਿਠਾਸ ਦੇ ਵਪਾਰੀ। ਨਾਲ ਹੀ ਉਨ੍ਹਾਂ ਦਾ ਭਾਵ ਸੀ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਕਰਮ ਦੁੱਧ ਵਰਗੇ ਚਿੱਟੇ ਹਨ, ਪਰ ਉਸ ਵਿਚ ਚਾਰ ਵੱਡੇ ਔਗੁਣ ਹਨ: ਸਹਿਣਸ਼ੀਲਤਾ ਨਹੀਂ। ਵਿਸ਼ਾਲ ਹਿਰਦਾ ਨਹੀਂ, ਖ਼ੁਸ਼ਬੂ ਤੇ ਮਿਠਾਸ ਨਹੀਂ। ਹਰ ਕਿਸੇ ਲਈ ਥਾਂ ਰੱਖਣੀ ਤੇ ਦੇਣੀ ਹੀ ਧਰਮ ਹੈ। ਧਰਮ ਦੀ ਸੀਮਾ ਕੋਈ ਨਹੀਂ। ਫੁੱਲ ਟਿਕਾਇਆ, ਦੁੱਧ ਨੂੰ ਕੁਝ ਨਹੀਂ ਹੋਇਆ, ਨਾ ਡੁੱਲ੍ਹਿਆ ਹੈ, ਨਾ ਵਿਗੜਿਆ। ਪਤਾਸੇ ਰਲਾਇਆ ਦੁੱਧ ਵਿਚ ਹੋਰ ਮਿਠਾਸ ਆਈ ਹੈ। ਧਰਮ ਉਹ ਹੀ ਪ੍ਰਵਾਨ ਹੈ ਜਿਸ ਵਿਚ ਸਹਿਣਸ਼ੀਲਤਾ, ਵਿਸਾਲਤਾ, ਮਿਠਾਸ ਤੇ ਨਿਮਰਤਾ ਦੀ ਖ਼ੁਸ਼ਬੂ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਜੀ ਨੇ ਸਮਝਾ ਦਿੱਤਾ ਕਿ ਹਮੇਸ਼ਾ ਵਗਣ ਵਾਲੇ ਗੰਗਾ ਵਰਗੇ ਦਰਿਆ ਦੇ ਸਮਾਉਣ ਲਈ ਸਮੁੰਦਰ ਵਿਚ ਸਦਾ ਥਾਂ ਹੈ :
'ਜਿਉਂ ਸਾਗਰ ਵਿਚ ਗੰਗ ਸਮਾਈ।'
ਪੀਰਾਂ ਨੇ ਭੁੱਲ ਮੰਨੀ ਤੇ ਅੱਗੋਂ ਲੈਣ ਆਏ। ਲੈਣ ਆਇਆਂ ਵਿਚ ਬਹਾਵਲ ਹਕ, ਅਬਦੁਲ ਕਾਦਰੀ, ਸਦਾ ਸੁਹਾਗਨ ਤੇ ਸਹਿਜੂ ਪ੍ਰਸਿੱਧ ਹਨ। ਮਹਾਰਾਜ ਨੇ ਵੀ ਆਦਰ ਦਿੱਤਾ। ਪ੍ਰਸੇਨ ਚਿੱਤ ਆਤਮਾਵਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਝ ਮੰਗਣ ਲਈ ਕਹਿਆ ਤਾਂ ਮਹਾਰਾਜ ਨੇ ਫ਼ਰਮਾਇਆ : ਉਸ ਪ੍ਰਭੂ ਦਾ ਦਿੱਤਾ ਸਭ ਕੁਝ ਹੈ। ਜੇ ਤਰੁੱਠੇ ਹੋ ਤਾਂ ਉਸ ਦੇ ਦਰ ਤੋਂ ਗਰੀਬੀ ਲੈ ਦਿਉ। ਜਦ ਪੀਰ ਬਹਾਵਲ ਹਕ ਦਰਗਾਹ ਵਿਚ ਪੁੱਜਾ ਤਾਂ ਉਥੋਂ ਆਵਾਜ਼ ਆਈ : 'ਸਾਡੇ ਘਰ ਜਿੰਨੀ ਗਰੀਬੀ ਸੀ, ਉਹ ਤਾਂ ਅੱਗੇ ਹੀ ਨਾਨਕ ਲੈ ਗਇਆ ਹੈ, ਰਤੀ ਭਰ ਰਹਿ ਗਈ ਹੈ, ਜੋ ਬਾਕੀ ਜੀਵਾਂ ਨੂੰ ਵੰਡਣੀ ਹੈ, ਇਹ ਵੀ ਲੈ ਜਾਉ।' ਇਸ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਗੁਰਾਂ ਗੁਰ ਹੁੰਦਿਆਂ ਵੀ ਨਿਮਰਤਾ