Back ArrowLogo
Info
Profile

ਦੇ ਪੁੰਜ ਹਨ। ਸਾਧੂ ਟੀ. ਐਲ. ਵਾਸਵਾਨੀ ਨੇ ਮੁਲਤਾਨ ਦੀ ਸਾਖੀ' ਲਿਖਣ ਉਪਰੰਤ, ਲੂਥਰ ਤੇ ਨਾਨਕ ਦੇ ਅਧਿਆਇ ਵਿਚ ਬਹੁਤ ਸੋਹਣਾ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨਿਮਰਤਾ ਦੇ ਪੁੰਜ ਸਨ । ਜੋ ਲੋਕ ਉਨ੍ਹਾਂ ਦੀ ਤੁਲਨਾ ਮਾਰਟਨ ਲੂਥਰ ਦੇ ਨਾਲ ਕਰਦੇ ਹਨ, ਉਹ ਗੁਰੂ ਨਾਨਕ ਦੇਵ ਜੀ ਨਾਲ ਇਨਸਾਫ਼ ਨਹੀਂ ਕਰ ਰਹੇ। ਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਤੋਂ ਸਾਰੇ ਪ੍ਰਭਾਵਿਤ ਹੁੰਦੇ ਸਨ ਤੇ ਲੂਥਰ ਇਕ ਅਭਿਮਾਨੀ ਪੁਰਸ਼ ਸੀ। ਲੂਥਰ ਦੇ ਖ਼ਤ ਤੇ ਉਸ ਦੇ ਕਥਨ (ਟੋਬਲ ਟਾਅਕਸ ਇਨ ਸਿਕਸ ਵਾਲੂਯਮ) ਚੰਗੀ ਤਰ੍ਹਾਂ ਪ੍ਰਗਟ ਕਰਦੇ ਹਨ ਕਿ ਉਸ ਵਿਚ ਕਿੰਨਾ ਕੁ ਹੰਕਾਰ ਸੀ।

ਹੋਰ ਦੇਖੋ, ਲੂਥਰ ਗਰੀਬਾਂ ਤੇ ਕਿਸਾਨਾਂ ਦੇ ਵਿਰੁੱਧ ਸੀ। ਜੋ ਗ਼ਰੀਬ, ਕਿਰਤੀ ਕਿਸਾਨ ਆਪਣੇ ਹੱਕਾਂ ਲਈ ਬੋਲਦੇ ਲੜਦੇ ਸਨ, ਲੂਥਰ ਉਨ੍ਹਾਂ ਗਰੀਬਾਂ ਵਿਰੁੱਧ ਲਿਖਦਾ ਤੇ ਬੋਲਦਾ ਸੀ। ਉਸ ਨੇ ਹੀ ਰਾਜਿਆਂ ਤੇ ਰਾਣਿਆਂ ਨੂੰ ਪ੍ਰੇਰਿਆ ਕਿ ਉਹ ਕਿਸਾਨਾਂ ਦੀ ਬਗਾਵਤ (ਪੈਂਜਟ ਰੀਵੋਲਟ) ਨੂੰ ਕਰੜੇ ਹੱਥਾਂ ਨਾਲ ਦਬਾਉਣ ਲਈ ਇਕਮੁੱਠ ਹੋ ਜਾਣ। ਇਸੇ ਮੰਤਵ ਲਈ ਉਸ ਨੇ 'ਚੋਰ. ਕਾਤਲ ਕਿਸਾਨਾਂ ਦੇ ਟੋਲੇ ਵਿਰੁੱਧ' (ਅਗੇਂਸਟ ਦੀ ਥੀਵਸ, ਮਰਡਰਜ਼, ਹੋਰਡਜ਼ ਔਫ਼ ਪੈਂਜ਼ਟ), ਨਾਂ ਦਾ ਇਕ ਭੜਕਾਊ ਪੈਮਫਲਟ ਵੀ ਲਿਖਿਆ। ਦੂਜੇ ਪਾਸੇ ਗੁਰੂ ਸਾਹਿਬ ਗਰੀਬਾਂ ਦੇ ਹਮਦਰਦ ਹੀ ਨਹੀਂ ਸਨ ਬਲਕਿ ਉਨ੍ਹਾਂ ਵਿਚ ਰਹਿ ਕੇ ਅਨੰਦ ਮਾਣਦੇ ਸਨ :

'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।' ੪।੩।

                                                                   (ਸਿਰੀ ਰਾਗ ਮ: ੧, ਪੰਨਾ ੧੫)

ਉਨ੍ਹਾਂ ਦੇ ਮੂੰਹ ਚੜ੍ਹੀ ਤੁਕ ਸੀ।

          ਉਥੇ ਤਕਰੀਬਨ ਚਾਰ ਮਹੀਨੇ ਰਹਿ ਕੇ ਆਪ ਜੀ ਕਰਤਾਰਪੁਰ ਮੁੜੇ।

          ਇਤਨਾ ਪ੍ਰਭਾਵ ਪਿਆ ਕਿ ਜਦ ਵੀ ਬਹਾਵਲ ਹਕ ਨਮਾਜ਼ ਅਦਾ ਕਰੇ, ਅੱਗੇ ਗੁਰੂ ਨਾਨਕ ਦੇਵ ਜੀ ਦਾ ਰੂਪ ਖੜ੍ਹਾ ਦਿੱਸੇ। ਕੈਸੀ ਕਸ਼ਸ਼ ਭਰੀ ਸ਼ਖ਼ਸੀਅਤ ਸੀ ਗੁਰੂ-ਬਾਬੇ ਦੀ।

1. ਪ੍ਰਾਫੈਟ ਔਫ ਦੀ ਪੀਉਪਲ।

210 / 237
Previous
Next