Back ArrowLogo
Info
Profile

12.

ਹੋਰਿਓ ਗੰਗ ਵਹਾਈਐ

          ਥਾਪਿਆ ਲਹਿਣਾ ਜੀਵਦੇ : ਭਾਈ ਗੁਰਦਾਸ ਜੀ ਲਿਖਦੇ ਹਨ ਕਿ 'ਜਾਰਿਤ ਕਰ ਮੁਲਤਾਨ ਦੀ ਫਿਰਿ ਕਰਤਾਰਪੁਰੇ ਨੂੰ ਆਇਆ' ਅਤੇ 'ਮਾਰਿਆ ਸਿੱਕਾ ਜਗਤਿ ਵਿਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਕੁਦਰਤੀ ਗੱਲ ਹੈ ਕਿ ਜਦ ਸਿੱਕੇ ਢਾਲੇ ਜਾਣਗੇ ਤੇ ਪੰਥ ਬਣੇਗਾ ਤਾਂ ਕਿਸੇ ਹੱਥ ਵਾਗਡੋਰ ਦੇਣ ਦੀ ਲੋੜ ਵੀ ਭਾਸੇਗੀ। ਅਗਲੀ ਤੁਕ ਵਿਚ ਹੀ ਭਾਈ ਜੀ ਲਿਖਦੇ ਹਨ ਕਿ 'ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤਰ ਫਿਰਾਇਆ।' ਬਲਵੰਡ ਜੀ, ਜੋ ਮਹਿਮਾ ਪ੍ਰਕਾਸ਼ ਦੇ ਕਥਨ ਅਨੁਸਾਰ ਗੁਰੂ ਨਾਨਕ ਜੀ ਦੇ ਸਮਕਾਲੀ ਸਨ ਤੇ ਗੁਰੂ ਜੀ ਨੇ ਉਚੇਚੇ ਕਰਤਾਰਪੁਰ ਮੰਗਵਾਏ ਸਨ ਤੇ ਗੁਰੂ ਅੰਗਦ ਦੇਵ ਜੀ ਨੂੰ ਉਸ ਦੀ ਸੌਂਪਣੀ ਕਰਦੇ ਹੋਏ ਫ਼ਰਮਾਇਆ ਸੀ : 'ਬਲਵੰਡ ਮੇਰਾ ਰਬਾਬੀ ਹੈ। ਇਸ ਕੇ ਨਾਲ ਲੈ ਜਾਈਐ। ਤੁਸਾਡੇ ਰੋਬਰ (ਸਾਮ੍ਹਣੇ) ਸ਼ਬਦ ਕੀ ਚਉਕੀ ਕਰੇਗਾ। ਇਸ ਕੋ ਇਉਂ ਰੱਖਣਾ ਜਿਉਂ ਦੰਦਾਂ ਮੇਂ ਜੀਭ ਰਹਿੰਦੀ ਹੈ :

‘ਬਲਵੰਡ ਰਬਾਬੀ ਤੁਮ ਸੰਗ ਜਾਵੈ।

ਸਮੇਂ ਸਮੇਂ ਹਰਿਭਜਨ ਸੁਨਾਵੈ।

ਇਸ ਪਰ ਦਇਆਵੰਤ ਸਦ ਰਹੀਐ।

ਦਾਤਨ ਮੇਂ ਜਿਮ ਜੀਭ ਰਖਈਐ।

          ਉਸੇ ਬਲਵੰਡ ਜੀ ਦਾ ਗੁਰੂ ਗ੍ਰੰਥ ਸਾਹਿਬ ਵਿਚ ਕਥਨ ਹੈ ਕਿ ਦੁਨੀਆਂ ਆਖਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਤੇ ਉਸ ਨੇ ਕੀ ਕੀਤਾ ਹੈ ? ਪਹਿਲਾਂ ਉਨ੍ਹਾਂ ਲਹਿਣਾ ਜੀ ਦੀ ਪਰਖ ਕੀਤੀ ਤੇ ਫਿਰ ਉਨ੍ਹਾਂ ਦੇ ਸਿਰ ਗੁਰਿਆਈ ਦਾ ਛਤਰ ਧਰਿਆ ਤੇ ਉਨ੍ਹਾਂ ਦੀ ਸੋਭਾ ਅਸਮਾਨ ਤੱਕ ਪਹੁੰਚਾ ਦਿੱਤੀ :

'ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿਕਿਓਨੁ।

ਨਾਨਕ ਈਸਰਿ ਜਗਨਾਥਿ, ਉਚਹਦੀ ਵੈਣੁ ਵਿਰਿਕਿਓਨੁ।

211 / 237
Previous
Next