Back ArrowLogo
Info
Profile

ਚਉਦਹ ਰਤਨ ਨਿਕਾਲਿਅਨੁ, ਕਰਿ ਆਵਾਗਉਣ ਚਿਲਕਿਓਨੁ।

ਕੁਦਰਤਿ ਆਹਿ ਵੇਖਾਲੀਅਨੁ ਜਿਣਿ ਐਵਡ ਪਿੰਡ ਠਿਣਕਿਓਨੁ।

ਲਹਣੇ ਧਰਿਓਨੁ ਛਤ੍ਰੁ ਸਿਰਿ, ਅਸਮਾਨ ਕਿਆੜਾ ਛਿਕਿਓਨੁ।

ਸਿਖਾਂ ਪੁਤਾਂ ਘੋਖਿ ਕੈ, ਸਭ ਉਮਤਿ ਵੇਖਹੁ ਜਿਕਿਓਨੁ।

ਜਾ ਸੁਧੋਸੁ, ਤਾਂ ਲਹਿਣਾ ਟਿਕਿਓਨੁ । ੪।

ਜਿਸ ਵੇਲੇ ਗੁਰੂ ਜੀ ਨੇ ਸਿੱਖਾਂ, ਪੁੱਤਰਾਂ ਨੂੰ ਪਰਖਿਆ ਤਾਂ ਇਕੋ ਭਾਈ ਲਹਿਣਾ ਜੀ ਹੀ ਉਭਰੇ, ਬਾਕੀ ਸਭ ਰਹਿ ਗਏ।

          ਇਹ 'ਉਲਟੀ ਗੰਗਾ' ਕਰਤਾਰਪੁਰ ਹੀ ਵਗੀ। ਇਹ ਇਨਕਲਾਬ ਕਰਤਾਰਪੁਰ ਹੀ ਹੋਇਆ ਦੁਨੀਆਂ ਨੂੰ ਇਕ ਸ਼ਾਨਦਾਰ ਇਨਕਲਾਬ, ਜੋ ਸੰਨ ੧੬੬੮ ਵਿਚ ਇੰਗਲੈਂਡ ਵਿਚ ਹੋਇਆ ਸੀ, ਦਾ ਪਤਾ ਹੈ ਪਰ ਜੋ ਪੂਰੀ ਡੇਢ ਸਦੀ ਪਹਿਲਾਂ ੧੫੩੯ ਈ. ਵਿਚ ਕਰਤਾਰਪੁਰ ਹੋਇਆ, ਉਸਦਾ ਗਿਆਨ ਨਹੀਂ। ਇਤਿਹਾਸ ਦੇ ਵਿਦਿਆਰਥੀ ਜਾਣਦੇ ਹਨ ਕਿ ੧੬੬੮ ਈ. ਵਿਚ ਪਾਰਲੀਮੈਂਟ ਨੇ ਇਕ ਕਾਨੂੰਨ ਰਾਹੀਂ ਜੇਮਜ਼ ਦੂਜੇ ਨੂੰ ਤਖ਼ਤ ਨਾ ਦੇ ਕੇ ਜੇਮਜ਼ ਪਹਿਲੇ ਦੀ ਧੀ ਤੇ ਜੁਆਈ ਨੂੰ ਦਿੱਤਾ ਸੀ। ਇੰਗਲੈਂਡ ਦੇ ਇਤਿਹਾਸ ਵਿਚ ਉਹ ਸ਼ਾਨਦਾਰ ਇਨਕਲਾਬ (ਗਲੋਰੀਅਸ ਰੈਵੂਲੀਸ਼ਨ) ਕਰ ਕੇ ਪੜ੍ਹਿਆ ਜਾਣ ਲੱਗ ਪਇਆ। ਇਹ ਸੱਚ ਹੈ ਕਿ ਵਰਾਸਤ ਦਾ ਕਾਨੂੰਨ ਟੁੱਟਾ ਸੀ ਪਰ ਤਖ਼ਤ ਫਿਰ ਵੀ ਖ਼ਾਨਦਾਨ ਵਿਚ ਹੀ ਰਹਿਆ। ਮੇਰੀ, ਜੇਮਜ਼ ਪਹਿਲੇ ਦੀ ਧੀ ਸੀ। ਖੂਨ ਦਾ ਨਾ ਸਹੀ, ਸਾਕ ਦਾ ਸੰਬੰਧ ਕਾਇਮ ਰੱਖਿਆ ਗਿਆ, ਪਰ ਗੁਰੂ ਨਾਨਕ ਦੇਵ ਜੀ ਨੇ ਛਤਰ ਉਸ ਦੇ ਸਿਰ 'ਤੇ ਝੁਲਾਇਆ ਜਿਸ ਨਾਲ ਕੋਈ ਰਿਸ਼ਤਾ ਕੀ, ਵਾਹ ਵੀ ਨਹੀਂ ਸੀ। ਭਾਈ ਗੁਰਦਾਸ ਜੀ ਨੇ ਠੀਕ ਲਿਖਿਆ ਹੈ ਕਿ 'ਦੁਨਿਆਵੀ ਪਾਤਸ਼ਾਹ ਹੋਇ ਦੇਇ ਮਰੇ ਪੁਤੇ ਪਾਤਸ਼ਾਹੀ।' ਪਰ 'ਬਾਬਾਣੇ ਘਰਿ ਚਾਲ ਹੈ ਗੁਰਮੁਖ ਗਾਡੀ ਰਾਹੁ ਨਿਬਾਹੀ।

ਮੈਥਲੀ ਸ਼ਰਨ ਗੁਪਤ ਨੇ ਵੀ 'ਭਾਰਤ ਭਾਰਤੀ' ਵਿਚ ਇਸੇ ਭਾਵ ਦਾ ਲਿਖਿਆ :

ਪੁਤਰਵਾਨ ਹੋ ਕਰ ਭੀ,

ਗੁਰੂ ਨੇ ਦਿਖਲਾ ਕਰ ਆਦਰਸ਼ ਉਦਾਰ।

ਕੁਲਗਤ ਨਹੀਂ, ਸਿਖਯ ਗੁਣ ਹੀ ਰਖਾ

ਗੱਦੀ ਕਾ ਅਧਿਕਾਰ।

ਜਿਸ ਨੂੰ ਪਰਖ ਕੇ ਗੁਰਮੁਖ ਦੇਖਿਆ, ਛਤਰ ਉਸ ਦੇ ਸਿਰ 'ਤੇ ਝੁਲਾ ਦਿੱਤਾ ਤੇ ਫਿਰ ਜੀਉਂਦਿਆਂ ਇਹ ਕਰਮ ਕੀਤਾ ਤਾਂਕਿ ਵਿਰਾਸਤ ਦੀ ਜੰਗ ਹੀ ਨਾ ਅਰੰਭ ਹੋ ਜਾਏ। ਈਰਖਾ ਨਾਲ ਬੇਸ਼ੱਕ ਕੋਈ ਸੜੇ ਪਇਆ ਪਰ ਨਿਰਣਾ ਗੁਰੂ ਸਾਹਿਬਾਨ ਜੀਉਂਦੇ ਹੀ, ਸਾਰਿਆਂ ਸਾਹਮਣੇ ਕਰ ਦਿੰਦੇ ਸਨ । ਭਾਈ ਲਹਿਣਾ ਜੀ ਤੇ ਛਤਰ ਝੁਲਾਉਣ ਦੀ ਸਾਖੀ ਵੀ ਬੜੀ ਰੋਚਕ ਹੈ ਤੇ ਪੜ੍ਹਨ ਨਾਲ ਸੰਬੰਧ ਰੱਖਦੀ ਹੈ।

1. ਗੁਰੂ ਗ੍ਰੰਥ ਸਾਹਿਬ, ਪੰਨਾ ੯੬੭.

212 / 237
Previous
Next