Back ArrowLogo
Info
Profile

          ਭਾਈ ਲਹਿਣਾ ਜੀ : ਆਪ ਜੀ ਦਾ ਜਨਮ ਮੱਤੇ ਦੀ ਸਰਾਂ, ਜ਼ਿਲ੍ਹਾ ਫ਼ਿਰੋਜ਼ਪੁਰ, ਬਾਬਾ ਫੇਰੂ ਜੀ ਦੇ ਘਰ, ਮਾਤਾ ਸਭਰਾਈ ਦੀ ਕੁਖੋਂ, ੩੧ ਮਾਰਚ, ਸੰਨ ੧੫੦੪ ਨੂੰ ਹੋਇਆ। ਮਹਿਮਾ ਪ੍ਰਕਾਸ਼ ਵਾਲਾ ਬਾਬਾ ਜੀ ਦੀ ਉਪਮਾ ‘ਬਡ ਭਾਗੀ ਸ਼ੁਭ ਭਲਾ ਅਚਾਰੇ' ਦੇ ਸ਼ਬਦਾਂ ਨਾਲ ਕਰਦਾ ਹੈ ਅਤੇ ਭਾਈ ਲਹਿਣਾ ਜੀ ਨੂੰ 'ਸੁਤਹਿ-ਸਿਧ ਗਿਆਨ ਕੀ ਖਾਨ' ਕਹਿੰਦਾ ਹੈ। ਬਾਬਾ ਫੇਰੂ ਮਲ ਜੀ ਦੇ ਵਡਿਕੇ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) ਦੇ ਪਿੰਡ ਮੰਘੋਵਾਲ ਦੇ ਰਹਿਣ ਵਾਲੇ ਸਨ । ਬਾਬਾ ਫੇਰੂ ਜੀ ਦੇ ਸਹੁਰੇ ਉਨ੍ਹਾਂ ਨੂੰ ਮੱਤੇ ਦੀ ਸਰਾਂ ਲੈ ਆਏ। ਬਾਬਾ ਫੇਰੂ ਜੀ ਚੋਖੇ ਪੜ੍ਹੇ-ਲਿਖੇ ਸਨ ਸੋ ਉਨ੍ਹਾਂ ਨੇ ਤਖ਼ਤ ਮੱਲ ਪਾਸ ਨੌਕਰੀ ਕਰ ਲਈ। ਤਖ਼ਤ ਮੱਲ ਦੇ ਸੱਤ ਪੁੱਤਰ ਤੇ ਇਕ ਧੀ ਸੀ। ਧੀ ਦਾ ਨਾਂ ਵੀਰਾਂ ਵਾਲੀ ਸੀ ਜੋ ਵੀਰਾਈ ਕਰਕੇ ਪ੍ਰਸਿੱਧ ਹੋਈ । ਕੁਝ ਚਿਰ ਤਾਂ ਫੇਰੂ ਮੱਲ ਜੀ ਦਾ ਕੰਮ ਠੀਕ ਚਲਦਾ ਰਹਿਆ ਪਰ ਕਿਸੇ ਨਿਗੂਣੀ ਜਿਹੀ ਗੱਲੋਂ ਤੱਖ਼ਤ ਮੱਲ ਨਾਲ ਅਣ-ਬਣ ਹੋ ਗਈ। ਵੈਰਾਈ ਜੀ ਨੇ ਵਿਚ ਪੈ ਕੇ ਗੱਲ ਤਾਂ ਮੁਕਾ ਦਿੱਤੀ ਪਰ ਡਰ ਸੀ ਕਿ ਵੈਰ ਵਿਰੋਧ ਨਾ ਵਧ ਜਾਏ, ਸੋ ਉਨ੍ਹਾਂ ਦੇ ਕੁੜਮ, ਭਾਈ ਲਹਿਣਾ ਜੀ ਦੇ ਸਹੁਰੇ ਨੇ ਹਰੀ ਕੇ ਪੱਤਣ ਲਾਗੇ ਆਉਣ ਲਈ ਮੰਨਵਾ ਲਇਆ। ਕੁਝ ਚਿਰ ਤਾਂ ਆਪ ਹਰੀ ਕੇ ਪੱਤਣ ਰਹੇ ਪਰ ਫਿਰ ਡੇਰਾ ਸੰਘਰ ਹੀ ਕਰ ਲਿਆ।

          ਬਾਬਰ ਦੇ ਇੱਕੇ ਚੁੱਕੇ ਹਮਲੇ ਅਰੰਭ ਹੋ ਚੁੱਕੇ ਸਨ। ੧੫੨੬ ਈ. ਵਿਚ ਉਹ ਇਬ੍ਰਾਹੀਮ ਨੂੰ ਹਰਾ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਇਆ। ਇਨ੍ਹਾਂ ਹਮਲਿਆਂ ਵਿਚ ਹੀ ਮੱਤੇ ਦੀ ਸਰਾਂ ਤਬਾਹ ਹੋ ਗਈ ਤੇ ਇਤਿਹਾਸਕਾਰਾਂ ਦੇ ਕਥਨ ਅਨੁਸਾਰ 'ਇਕ ਜਗਦਾ ਦੀਵਾ ਵੀ ਬਾਬਰ ਨੇ ਨਾ ਛਡਿਆ ਸੋ ਪੂਰਨ ਤੌਰ 'ਤੇ ਟਿਕਾਣਾ ਸੰਘਰ ਹੀ ਹੋ ਗਿਆ।

          ਭਾਈ ਲਹਿਣਾ ਜੀ ਦੇਵੀ ਭਗਤ ਸਨ। ਹਰ ਸਾਲ ਜੰਮੂ ਲਾਗੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਪਿਤਾ ਜੀ ਨਾਲ ਜਾਇਆ ਕਰਦੇ ਸਨ। ਪਿਤਾ ਜੀ ਸੰਗ ਦੇ ਮੁਖੀ ਸਨ ਤੇ ਹੁਣ ਉਹ ਵੀ ਮੁਖੀ ਬਣ ਕੇ ਕੰਮ ਨੂੰ ਨਿਭਾਉਂਦੇ ਰਹੇ।

ਇਕ ਵਾਰੀ ਆਪਣੀ ਧਰਮ ਭੂਆ ਵੀਰਾਈ ਜੀ ਨੂੰ ਖਡੂਰ ਸਾਹਿਬ ਮਿਲਣ ਆਏ ਤਾਂ ਸਵੇਰੇ ਅੰਮ੍ਰਿਤ ਵੇਲੇ ਭਾਈ ਜੋਧ ਦੇ ਮੁੱਖੋ :

'ਜਿਤੁ ਸੇਵਿਐ ਸੁਖੁ ਪਾਈਐ, ਸੋ ਸਾਹਿਬੁ ਸਦਾ ਸਮਾਲੀਐ।

ਜਿਤੁ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ।

ਮੰਦਾ ਮੂਲਿ ਨ ਕੀਚਈ. ਦੇ ਲੰਮੀ ਨਦਰਿ ਨਿਹਾਲੀਐ।

ਜਿਉ ਸਾਹਿਬ ਨਾਲਿ ਨ ਹਾਰੀਐ, ਤੇਵੇਹਾ ਪਾਸਾ ਢਾਲੀਐ।

ਕਿਛੁ ਲਾਹੇ ਉਪਰਿ ਘਾਲੀਐ।' ੨੧।

                                                                             (ਆਸਾ ਦੀ ਵਾਰ, ਪੰਨਾ ੪੭੪)

ਪਉੜੀ ਸੁਣੀ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਤਾਂਘ ਉਠੀ। ਉਸ ਸਾਲ ਦੇਵੀ ਦਰਸ਼ਨ ਨੂੰ ਜਾਂਦਿਆਂ ਆਪ ਸੰਗ ਦਾ ਸਾਥ ਛੱਡ ਕੇ ਕਰਤਾਰਪੁਰ ਦਰਸ਼ਨਾਂ ਲਈ ਪੁੱਜੇ। ਕਰਤਾਰਪੁਰ ਅਸਚਰਜ ਖੇਡ ਹੋ ਗਈ। ਘੋੜੇ ਚੜ੍ਹੇ ਹੀ ਜਿਸ ਵਿਅਕਤੀ ਕੋਲੋਂ ਗੁਰੂ

1. ਗੁਰੂ ਅੰਗਦ ਦੇਵ ਜੀ ਦੀ ਸੰਪੂਰਨ ਜੀਵਨੀ ਮੇਰੀ ਹੀ ਕ੍ਰਿਤ 'ਕੁਦਰਤੀ ਨੂਰ' ਵਿਚ ਪੜ੍ਹੋ।

213 / 237
Previous
Next