

ਨਾਨਕ ਦੇਵ ਜੀ ਦਾ ਘਰ ਪੁੱਛਿਆ, ਉਹ ਗੁਰੂ ਸਾਹਿਬ ਹੀ ਸਨ। ਗੁਰੂ ਨਾਨਕ ਦੇਵ ਜੀ ਘੋੜੇ ਦੀ ਲਗਾਮ ਫੜ ਕੇ ਆਪਣੇ ਹੀ ਡੇਰੇ ਆਏ ਤੇ ਫਿਰ ਮੰਜੇ 'ਤੇ ਬੈਠ ਦਰਸ਼ਨ ਦਿੱਤੇ। ਭਾਈ ਲਹਿਣਾ ਜੀ ਦਾ ਇਕ ਰੰਗ ਆਵੇ ਤੇ ਦੂਜਾ ਜਾਵੇ ਕਿ ਬੜੀ ਅਵਗਿਆ ਹੋ ਗਈ। ਗੁਰੂ ਨਾਨਕ ਦੇਵ ਜੀ ਨੇ ਉਸ ਦੀ ਇਹ ਦਸ਼ਾ ਦੇਖ ਪੁੱਛਿਆ: ਪੁਰਖਾ! ਤੇਰਾ ਨਾਂ ਕੀ ਹੈ? ਉਨ੍ਹਾਂ ਕਿਹਾ : ਮੇਰਾ ਨਾਂ ਲਹਿਣਾ ਹੈ। ਆਪ ਜੀ ਨੇ ਕਿਹਾ: 'ਲਹਿਣਾ ਦਾ ਭਾਵ ਲੈਣਾ, ਤੁਸੀਂ ਲੈਣ ਵਾਲੇ ਤੇ ਮੈਂ ਦੇਣ ਵਾਲਾ ।' ਫਿਰ ਲੈਣ ਵਾਲੇ ਤਾਂ ਆਂਵਦੇ ਹੀ ਘੋੜਿਆਂ 'ਤੇ ਚੜ੍ਹ ਕੇ ਹਨ। ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲੀ । ਉਥੇ ਕਰਤਾਰਪੁਰ ਰਹਿਣ ਦਾ ਮਨ ਬਣਾ ਲਇਆ। ਇਹ ਘਟਨਾ ੧੫੩੨ ਈ. ਦੀ ਹੈ । ਭਾਈ ਦਾਸੂ ਜੀ ਤੇ ਬੀਬੀ ਅਮਰੋ ਜੀ ਦਾ ਜਨਮ ਹੋ ਚੁੱਕਾ ਸੀ । ਜਦ ਜਥਾ ਵਾਪਸ ਆਇਆ ਤਾਂ ਜੋ ਕਿਸੇ ਦੇ ਮਨ ਵਿਚ ਆਇਆ ਮਾਤਾ ਖੀਵੀ ਜੀ ਨੂੰ ਕਹੀ ਗਇਆ। ਕੋਈ ਆਖਦਾ: 'ਤੇਰਾ ਪਤੀ ਤੇਰਾ ਸਾਥ ਛੱਡ ਕਰਤਾਰੀ ਹੋ ਗਇਆ ਈ। ਕਿਸੇ ਆਖਿਆ: 'ਲਹਿਣਾ ਕਰਤਾਰਪੁਰ ਹੀ ਨਾਨਕ ਤਪੇ ਪਾਸ ਰਹਿ ਪਇਆ ਈ, ਸੰਗ ਨੂੰ ਜਵਾਬ ਦੇ ਦਿੱਤਾ ਸੂ।' ਪਰ ਕੁਝ ਦਿਨਾਂ ਪਿੱਛੋਂ ਭਾਈ ਲਹਿਣਾ ਜੀ ਆਏ ਅਤੇ ਸਾਰਾ ਕੰਮ ਕਾਜ ਭਣੇਵੇਂ ਨੂੰ ਸੋਂਪ ਕੇ ਵਾਪਸ ਕਰਤਾਰਪੁਰ ਜਾਣ ਲੱਗੇ ਤਾਂ ਉਨ੍ਹਾਂ ‘ਲੂਣ ਦੀ ਇਕ ਖਿਟੀ' ਸਿਰ ਤੇ ਚੁੱਕ ਲਈ ਤੇ ਧਰਮਸ਼ਾਲਾ, ਮਾਤਾ ਸੁਲੱਖਣੀ ਦੇ ਚਰਨਾਂ 'ਤੇ ਆਣ ਰੱਖੀ। ਜਦ ਗੁਰੂ ਨਾਨਕ ਦੇਵ ਜੀ ਦਾ ਪਤਾ ਉਨ੍ਹਾਂ ਪੁੱਛਿਆ ਤਾਂ ਮਾਤਾ ਜੀ ਨੇ ਕਹਿਆ ਕਿ ਉਹ ਖੇਤਾਂ ਨੂੰ ਗਏ ਹੋਏ ਹਨ। ਉਥੇ ਪੁੱਜੇ ਤਾਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਘਾਹ ਕੱਟ ਰਹੇ ਹਨ। ਆਪ ਜੀ ਵੀ ਕੱਟਣ ਲੱਗੇ। ਖੇਤੀ ਕਦੀ ਕੀਤੀ ਨਹੀਂ ਸੀ. ਸੋ ਘਾਹ ਨਾਲ ਧਾਨ ਵੀ ਪੱਟੇ ਜਾਣ। ਮਹਾਰਾਜ ਮੁਸਕਰਾਂਦੇ ਰਹੇ । ਘਾਹ ਦੀਆਂ ਦੋ ਪੰਡਾਂ ਤਿਆਰ ਹੋ ਗਈਆਂ। ਇਕ ਗੁਰੂ ਨਾਨਕ ਜੀ ਨੇ ਆਪ ਉਠਾ ਲਈ ਤੇ ਦੂਜੀ ਭਾਈ ਲਹਿਣਾ ਜੀ ਨੇ। ਜਦ ਘਰ ਪੁੱਜੇ ਤਾਂ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ 'ਕੁਝ ਤਾਂ ਦੇਖਿਆ ਕਰੋ, ਜੋ ਵੀ ਆਪ ਜੀ ਪਾਸ ਆਂਵਦਾ ਹੈ ਤਿਸ ਦਾ ਤੁਸੀਂ ਇਹੀ ਹਾਲ ਕਰਦੇ ਹੋ, ਇਹ ਤਾਂ ਅੱਗੇ ਹੀ ਭਾਰ ਚੁੱਕ ਕੇ ਪਿੰਡੋਂ ਆਏ ਸਨ। ਬਾਬੇ ਨੇ ਬਚਨ ਕੀਤਾ: 'ਇਨ ਕੇ ਸਿਰ ਪਰ ਗਠਰੀ ਘਾਸ ਕੀ ਨਹੀਂ ਦਿੱਤੀ, ਸੁ ਇਆਹ ਦੀਨ ਦੁਨੀਆਂ ਕਾ ਛਤ੍ਰ ਦੀਆ ਹੈ। ਅਰ ਕਪੜੇ ਉਪਰਿ ਚਾਲਾ (ਮੈਲਾ) ਨਹੀਂ ਕੇਸਰ ਪੜਿਆ ਹੈ। ਇਹ ਵੱਡਾ ਭਾਗਵਾਨ ਪੁਰਖ ਹੈ।' ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ :
ਮੈਂ ਦੀਨ ਦੁਨੀਆ ਕਾ ਛਤ੍ਰ ਸਿਰ ਧਾਰਾ।
ਵਹ ਕੀਚ ਜਲ ਨਹੀਂ, ਕੇਸਰ ਸਿਰ ਡਾਰਾ।
ਇਹ ਲਹਨ ਮੈਂ ਇਸ ਕੋ ਦੇਨਾ।
1 ਖੁਸਵਕਤ ਰਾਇ ਤਵਾਰੀਖ਼-ਇ-ਸਿੱਖਾਂ।
2. ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ 'ਘਰ ਕਾ ਕਾਰਜ ਬਾਰ ਸਭ ਬਿਲਾ ਬੰਦ ਕੀਤਾ, ਚਿਤ ਇਕਾਗਰ ਕਰ ਕੇ ਚਟਾਈ ਅਰ ਲੈਣ ਕੀ ਪੇਟ ਬਾਂਧ ਕਰ ਸਾਥ ਲੀਆ ਬਾਬੇ ਜੀ ਕੇ ਦਰਸ਼ਨ ਕੇ ਚਲੇ।